Thu. Apr 18th, 2019

ਅਵਾਰਾ ਪਸ਼ੂਆਂ ਦੀ ਪਿਆਸ ਬਝਾਉਣ ਲਈ ਪੱਕੀ ਛਬੀਲ ਲਾਈ

ਅਵਾਰਾ ਪਸ਼ੂਆਂ ਦੀ ਪਿਆਸ ਬਝਾਉਣ ਲਈ ਪੱਕੀ ਛਬੀਲ ਲਾਈ

18-26 (3)
ਮਲੋਟ, 17 ਜੂਨ (ਆਰਤੀ ਕਮਲ) : ਗਰਮੀ ਦੇ ਮੌਸਮ ਵਿੱਚ ਅਕਸਰ ਹੀ ਲੋਕਾਂ ਦੀ ਪਿਆਸ ਬੁਝਾਉਣ ਲਈ ਪਾਣੀ ਦੀਆ ਵੱਡੀਆਂ ਵੱਡੀਆਂ ਛਬੀਲਾਂ ਲੱਗਦੀਆ ਰਹਿੰਦੀਆ ਹਨ। ਪਰ ਗੁਰੂ ਰਵੀਦਾਰ ਨਗਰ, ਗਲੀ ਨਾਨਕ ਪਟਵਾਰੀ ਵਾਲੀ ਨਜਦੀਕ ਡਾ.ਰਿਖੀਕੇਸ਼ ਪਰਵਲ ਭੋਲੀ ਸਾਬਕਾ ਨਗਰ ਕੌਸਲਰ ਦੀ ਦੁਕਾਨ ਸਾਹਮਣੇ ਅਵਾਰਾ ਪਸ਼ੂਆਂ ਲਈ ਤਾਜ਼ੇ ਠੰਡੇ ਪਾਣੀ ਦੀ ਛਬੀਲ ਹਰ ਸਮੇਂ ਦਿਨ-ਰਾਤ ਲੱਗੀ ਰਹਿੰਦੀ ਹੈ। ਇਸ ਅੱਤ ਦੀ ਗਰਮੀ ਨੇ ਜਾਨਵਰ ਅਤੇ ਮਨੁੱਖ ਹਰ ਕਿਸੇ ਦਾ ਜਿਉਣਾ ਮੁਸ਼ਕਿਲ ਕਰ ਰੱਖਿਆ ਹੈ। ਇਸ ਅੱਤ ਦੀ ਗਰਮੀ ਵਿੱਚ ਗਊਆ ਸਾਫ ਪਾਣੀ ਨਾ ਮਿਲਣ ਕਾਰਨ ਸੀਵਰੇਜ ਦਾ ਜਾਂ ਨਾਲੀਆ ਦਾ ਗੰਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੀਆ ਸਨ। ਗਰਮੀ ਦੇ ਮੌਸਮ ਵਿੱਚ ਜਾਨਵਰਾਂ ਦੀ ਪਿਆਸ ਬੁਝਾਉਣ ਦੇ ਉਦੇਸ਼ ਨਾਲ ਇਸ ਛਬੀਲ ਵਿੱਚ 24 ਘੰਟੇ ਪਾਣੀ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਂਦੀ। ਇਸ ਭਲਾਈ ਦੇ ਕਾਰਜ ਵਿੱਚ ਸਾਬਕਾ ਨਗਰ ਕੌਸਲਰ ਡਾ.ਰਿਖੀਕੇਸ਼ ਪਰਵਲ ਭੋਲੀ, ਬੀਰੂ ਰਾਮ, ਛਿੰਦਰ ਕੁਮਾਰ, ਸੁਰੇਸ਼ ਕੁਮਾਰ, ਗੋਪੀ ਰਾਮ, ਸੁਭਾਸ਼ ਕੁਮਾਰ, ਗਿਆਨ ਚੰਦ, ਕਮਲ ਪ੍ਰਤਾਪ, ਪਵਨ ਕੁਮਾਰ ਤੇ ਸਮੂਹ ਗਲੀ ਵਾਸੀ ਆਪਣਾ ਸਹਿਯੋਗ ਪ੍ਰਦਾਨ ਕਰ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: