ਅਵਾਰਾਂ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਝੂਠੇ ਸਾਬਤ ਹੋਏ ਪੰਜਾਬ ਸਰਕਾਰ ਦੇ ਲਾਰੇ

ss1

ਅਵਾਰਾਂ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਝੂਠੇ ਸਾਬਤ ਹੋਏ ਪੰਜਾਬ ਸਰਕਾਰ ਦੇ ਲਾਰੇ

 

ਬਰੇਟਾ 8 ਜੁਲਾਈ (ਰੀਤਵਾਲ/ਅਸੋਕ) : ਸਥਾਨਕ ਸ਼ਹਿਰ ਵਿੱਚ ਸੜਕਾਂ ਤੇ ਘੁੰਮਦੇ ਆਵਾਰਾਂ ਪਸੂਆਂ ਦੀ ਭਰਮਾਰ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਇਹ ਆਵਾਰਾਂ ਪਸ਼ੂ ਜਿੱਥੇ ਆਉਣ ਜਾਣ ਵਾਲੇ ਰਾਹਗਿਰਾਂ ਦੇ ਰਸਤੇ ਵਿੱਚ ਰੁਕਵਾਟਾਂ ਖੜੀਆਂ ਕਰ ਰਹੇ ਹਨ ਉੱਥੇ ਹੀ ਛੋਟੋ ਵੱਡੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ, ਜਿਗਰਯੋਗ ਹੈ ਕਿ ਇਨ੍ਹਾਂ ਆਵਾਰਾਂ ਪਸ਼ੂਆਂ ਵੱਲੋਂ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਅਤੇ ਕਈਆ ਦੀਆ ਕੀਮਤੀ ਜਾਨਾ ਜਾ ਚੁੱਕੀਆਂ ਹਨ ਪਰਤੂੰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ ਲਗਦਾ ਹੈ ਕਿ ਪ੍ਰਸ਼ਾਸਨ ਨੂੰ ਚਲੀਆਂ ਗਈਆ ਕੀਮਤੀ ਜਾਨਾ ਦੀ ਗਿਣਤੀ ਅਜੇ ਘੱਟ ਲੱਗ ਰਹੀ ਹੈ ਜਿਹੜਾ ਆਪਣੀ ਕੁੰਭਕਰਨੀ ਨੀਂਦ ਚੋ ਉਠਣ ਦਾ ਨਾਮ ਨਹੀਂ ਲੈ ਰਿਹਾ,ਬੇਸ਼ਕ ਸਰਕਾਰ ਵੱਲੋਂ ਆਵਾਰਾਂ ਪਸ਼ੂਆਂ ਅਤੇ ਆਵਾਰਾਂ ਜਾਨਵਰਾਂ ਤੋਂ ਕਿਸਾਨਾ ਦੀਆ ਫਸਲਾਂ ਨੂੰ ਬਚਾਉਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਦੇ ਹਨ ਪਰਤੂੰ ਇਸਦੀ ਸਚਾਈ ਕੁੱਝ ਹੋਰ ਹੀ ਹੈ ਜਿਸਦੀ ਮਿਸਾਲ ਬਰੇਟਾ ਇਲਾਕੇ ਦੇ ਕਿਸਾਨਾਂ ਤੋਂ ਮਿਲਦੀ ਹੈ ਜੋ ਰਾਤਾ ਖੇਤਾਂ ਵਿੱਚ ਗੁਜਾਰਨ ਲਈ ਮਜਬੂਰ ਹਨ ਪਰ ਇਸ ਤਰ੍ਹਾਂ ਜਾਪਦਾ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਵਾਲੀ ਗੱਲ ਹੈ ਸਰਕਾਰਾਂ ਕੋਲ ਲਾਰੇ ਲੱਪਿਆ ਤੋਂ ਬਗੈਂਰ ਕੁਝ ਨਹੀਂ ਹੈ ਇਲਾਕਾ ਨਿਵਾਸੀਆਂ ਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਇਨ੍ਹਾਂ ਆਵਾਰਾਂ ਪਸ਼ੂਆਂ ਦਾ ਕੋਈ ਠੋਸ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।

Share Button

Leave a Reply

Your email address will not be published. Required fields are marked *