Fri. Apr 19th, 2019

ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਚੱਲ ਵਸੇ, ਫ਼ਰੀਦਕੋਟ ਵਿੱਚ ਸੋਗ ਦੀ ਲਹਿਰ

ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਚੱਲ ਵਸੇ, ਫ਼ਰੀਦਕੋਟ ਵਿੱਚ ਸੋਗ ਦੀ ਲਹਿਰ

ਫ਼ਰੀਦਕੋਟ 10 ਦਸੰਬਰ ( ਜਗਦੀਸ਼ ਬਾਂਬਾ ) ਸਾਬਕਾ ਸਿੱਖਿਆ ਮੰਤਰੀ ‘ਤੇ ਪੀਆਰਟੀਸੀ ਚੈਅਰਮੈਨ ਸ੍ਰ.ਅਵਤਾਰ ਸਿੰਘ ਬਰਾੜ ਜੋ ਪਿਛਲੇ ਕਈ ਦਿਨਾਂ ਤੋਂ ਚੰਡੀਗੜ ਪੀਜੀਆਈ ਵਿੱਚ ਜੇਰੇ ਇਲਾਜ ਸਨ ਪ੍ਰੰਤੂ ਅੱਜ ਅਚਾਨਕ ਚੱਲ ਵਸੇ,ਜਿਸ ਕਰਕੇ ਸਮੁੱਚੇ ਫ਼ਰੀਦਕੋਟ ਜਿਲੇ ਅੰਦਰ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਲਛਮਣ ਸਿੰਘ ਸਾਬਕਾ ਸਰਪੰਚ,ਪਰਮਬੰਸ ਸਿੰਘ ਬੰਟੀ ਰੋਮਾਣਾ, ਮਨਤਾਰ ਸਿੰਘ ਬਰਾੜ,ਸਤੀਸ਼ ਗਰੋਵਰ,ਵਿਕਾਸ ਕੁਮਾਰ ਵਿੱਕੀ, ਦੀਪ ਮਲਹੋਤਰਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆ ਨੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ। ਇੱਥੇ ਦੱਸਣਯੋਗ ਹੈ ਕਿ ਸ੍ਰ.ਅਵਤਾਰ ਸਿੰਘ ਬਰਾੜ ਫ਼ਰੀਦਕੋਟ ਹਲਕੇ ਤੋਂ ਕਾਂਗਰਸ ਪਾਰਟੀ ਦੇ ਜਿੱਥੇ ਵਿਧਾਇਕ ਹੋਣ ਦੇ ਨਾਲ ਨਾਲ ਸਾਬਕਾ ਸਿੱਖਿਆ ਮੰਤਰੀ ਰਹੇ,ਉੱਥੇ ਹੀ ਕੁਝ ਸਮਾਂ ਪਹਿਲਾ ਅਕਾਲੀ ਦਲ ਵਿੱਚ ਸਾਮਿਲ ਹੋ ਗਏ ਸਨ,ਜਿੰਨਾਂ ਨੂੰ ਅਕਾਲੀ ਦਲ ਵਿੱਚ ਸਾਮਿਲ ਹੋਣ ਉਪਰੰਤ ਪੀਆਰਟੀਸੀ ਦੇ ਚੈਅਰਮੈਨ ਬਣਾਇਆ ਗਿਆ ਸੀ। ਊਧਰ ਦੂਜੇ ਪਾਸੇ ਅਵਤਾਰ ਸਿੰਘ ਬਰਾੜ ਬੇਦਾਗ ,ਇਮਾਨਦਾਰ,ਮਿਹਨਤੀ ‘ਤੇ ਪੜੇ ਲਿਖੇ ਹੋਣ ਕਰਕੇ ਸਮੁੱਚੇ ਜਿਲੇ ਅੰਦਰ ਉਨਾਂ ਦਾ ਇੱਕ ਵਖਰਾ ਹੀ ਅਧਾਰ ਸੀ,ਜਿਸ ਕਰਕੇ ਲੋਕ ਉਨਾਂ ਦਾ ਦਿਲੋ ਸਤਿਕਾਰ ਕਰਦੇ ਸਨ ਪ੍ਰੰਤੂ ਬੀਤੇਂ ਦਿਨੀਂ ਅਚਾਨਕ ਬਿਮਾਰ ਹੋ ਜਾਣ ਤੇ ਪੀਜੀਆਈ ਚੰਡੀਗੜ ਵਿੱਚ ਜੇਰੇ ਇਲਾਜ ਸਨ, ਅੱਜ ਬੇਵਕਤੀ ਹੋਈ ਮੌਤ ‘ਤੇ ਸਮੁੱਚੇ ਜਿਲੇ ਅੰਦਰ ਸੋਗ ਦੀ ਲਹਿਰ ਦੌੜ ਗਈ ।

Share Button

Leave a Reply

Your email address will not be published. Required fields are marked *

%d bloggers like this: