ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫ਼ਗ਼ਾਨਿਸਤਾਨ ਤੋਂ ਲੜਨਗੇ ਚੋਣ

ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫ਼ਗ਼ਾਨਿਸਤਾਨ ਤੋਂ ਲੜਨਗੇ ਚੋਣ

ਜਲਾਲਾਬਾਦ ਵਿਚ ਐਤਵਾਰ ਨੂੰ ਆਤਮਘਾਤੀ ਬੰਬ ਧਮਾਕੇ ਵਿਚ ਮਾਰੇ ਗਏ ਸਿੱਖ ਨੇਤਾ ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫਗਾਨਿਸ‍ਤਾਨ ਤੋਂ ਚੋਣ ਲੜਨਗੇ। ਦੱਸ ਦਈਏ ਕੇ ਅਫਗਾਨਿਸਤਾਨ ਸਰਕਾਰ ਨੇ ਚੋਣ ਲਈ ਨਰਿੰਦਰ ਸਿੰਘ ਦਾ ਨਾਮ ਭੇਜਿਆ ਹੈ। ਦੱਸਣਯੋਗ ਹੈ ਕਿ ਅਫਗਾਨਿਸ‍ਤਾਨ ਵਿਚ ਘੱਟ ਗਿਣਤੀ ਲਈ ਇਕ ਸੀਟ ਰਾਖਵੀਂ ਹੈ ਅਜਿਹੇ ਵਿਚ ਨਰਿੰਦਰ ਸਿੰਘ ਅਕਤੂਬਰ ਵਿਚ ਹੋਣ ਵਾਲਿਆਂ ਚੋਣਾਂ ਵਿਚ ਸ਼ਾਮਿਲ ਹੋਣਗੇ। ਸਿੱਖ ਨੇਤਾ ਅਵਤਾਰ ਸਿੰਘ ਸਮੇਤ ਵੀਹ ਲੋਕਾਂ ਦੀ ਉਸ ਸਮੇਂ ਆਤ‍ਮਘਾਤੀ ਬੰਬ ਧਮਾਕੇ ਵਿਚ ਮੌਤ ਹੋ ਗਈ ਸੀ ਜਦੋਂ ਉਹ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਨੀ ਨਾਲ ਮਿਲਣ ਜਾ ਰਹੇ ਸਨ, ਜਿਨ੍ਹਾਂ ਨੇ ਜਲਾਲਾਬਾਦ ਵਿਚ ਇੱਕ ਹਸਪਤਾਲ ਦਾ ਉਦਘਾਟਨ ਕੀਤਾ ਸੀ। ਦੱਸ ਦਈਏ ਕੇ ਘਟਨਾ ਸਥਾਨ ਤੇ ਅਵਤਾਰ ਸਿੰਘ ਖਾਲਸਾ ਦੇ ਬੇਟੇ ਵੀ ਮੌਜੂਦ ਸਨ। ਬੰਬ ਧਮਾਕੇ ਦੌਰਾਨ ਅਵਤਾਰ ਸਿੰਘ ਖਾਲਸਾ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਬੇਟੇ ਨਰਿੰਦਰ ਸਿੰਘ ਖਾਲਸਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਅਵਤਾਰ ਸਿੰਘ ਖਾਲਸਾ ਇਸ ਸਾਲ ਅਫਗਾਨਿਸ‍ਤਾਨ ਵਿਚ ਅਕਤੂਬਰ ਵਿਚ ਹੋਣ ਵਾਲ਼ੀ ਚੋਣ ਲੜਨ ਵਾਲੇ ਸਨ ਅਤੇ ਮੰਨਿਆ ਜਾ ਰਿਹਾ ਸੀ ਕਿ ਉਹ ਜਿੱਤ ਪ੍ਰਾਪਤ ਕਰਕੇ ਸੰਸਦ ਪਹੁੰਚਣਗੇ। ਦੱਸ ਦਈਏ ਕਿ ਅਫ਼ਗ਼ਾਨਿਸਤਾਨ ਵਿਚ ਦਹਾਕਿਆਂ ਤੋਂ ਚੱਲ ਰਹੇ ਟਕਰਾਅ ਦੀ ਵਜ੍ਹਾ ਨਾਲ ਹਿੰਦੂ ਅਤੇ ਸਿੱਖ ਘੱਟ ਗਿਣਤੀ ਤੇਜ਼ੀ ਨਾਲ ਘੱਟ ਹੋਈ ਹੈ।

Share Button

Leave a Reply

Your email address will not be published. Required fields are marked *

%d bloggers like this: