ਅਵਤਾਰ ਬਰਾੜ ਦੇ ਬੇਟੇ ਨਵਦੀਪ ਬਰਾੜ ਨੂੰ ਪੀਆਰਟੀਸੀ ਦਾ ਚੈਅਰਮੈਨ ਲਾਉਣ ਦਾ ਸਵਾਗਤ

ss1

ਅਵਤਾਰ ਬਰਾੜ ਦੇ ਬੇਟੇ ਨਵਦੀਪ ਬਰਾੜ ਨੂੰ ਪੀਆਰਟੀਸੀ ਦਾ ਚੈਅਰਮੈਨ ਲਾਉਣ ਦਾ ਸਵਾਗਤ

ਫ਼ਰੀਦਕੋਟ 17 ਦਸੰਬਰ ( ਜਗਦੀਸ਼ ਬਾਂਬਾ ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਸਾਬਕਾ ਸਿੱਖਿਆ ਮੰਤਰੀ ਅਤੇ ਪੀਆਰਟੀਸੀ ਦੇ ਚੈਅਰਮੈਨ ਅਵਤਾਰ ਸਿੰਘ ਬਰਾੜ ਦੇ ਦੇਹਾਂਤ ਤੋਂ ਬਾਅਦ ਉਨਾਂ ਦੇ ਪੁੱਤਰ ਨਵਦੀਪ ਸਿੰਘ ਬੱਬੂ ਬਰਾੜ ਨੂੰ ਪੀਆਰਟੀਸੀ ਦਾ ਚੈਅਰਮੈਨ ਬਣਾਉਣ ਦੇ ਫੈਸਲੇ ਦਾ ਸ੍ਰੋਮਣੀ ਅਕਾਲੀ ਦਲ ਤੇ ਸ਼ਹਿਰ ਵਾਸੀਆ ਵੱਲੋਂ ਸਵਾਗਤ ਕੀਤਾ ਗਿਆ ਹੈ । ਯੂਥ ਡਿਵੈਲਪਮੈਂਟ ਬੋਰਡ ਦੇ ਚੈਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ, ਮਾਰਕੀਟ ਕਮੇਟੀ ਦੇ ਚੈਅਰਮੈਨ ਗੁਰਤੇਜ ਸਿੰਘ ਗਿੱਲ, ਯੋਜਨਾ ਕਮੇਟੀ ਦੇ ਚੈਅਰਮੈਨ ਹਰਜੀਤ ਸਿੰਘ ਭੋਲੂਵਾਲਾ ਸਮੇਤ ਲਛਮਣ ਸਿੰਘ ਬਰਾੜ ਸਰਪੰਚ ਗੋਲੇਵਾਲਾ, ਨਗਰ ਕੌਸਲ ਪ੍ਰਧਾਨ ਸਤੀਸ ਗਰੋਵਰ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਅਕਾਲ ਦਲ ਨੇ ਅਵਤਾਰ ਸਿੰਘ ਬਰਾੜ ਦੇ ਪਰਿਵਾਰ ਨੂੰ ਬਣਦਾ ਸਤਿਕਾਰ ਦੇ ਕੇ ਇਲਾਕੇ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ । ਨਵਦੀਪ ਸਿੰਘ ਬੱਬੂ ਬਰਾੜ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੌਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।

Share Button

Leave a Reply

Your email address will not be published. Required fields are marked *