ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸਮਰਪਿੱਤ ਪਿੰਡ ਚੀਮਾ ਵਿਖੇ ਕਰਵਾਇਆ ‘ਵਿਰਾਸਤ ਮੇਲਾ’ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ss1

ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸਮਰਪਿੱਤ ਪਿੰਡ ਚੀਮਾ ਵਿਖੇ ਕਰਵਾਇਆ ‘ਵਿਰਾਸਤ ਮੇਲਾ’ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਅਜ਼ਾਦ ਸਪੋਰਟਸ ਕਲੱਬ ਵੱਲੋਂ ਪੇਂਡੂ ਖਿੱਤੇ ਵਿੱਚ ਕੀਤੀ ਗਈ ਅਨੋਖੀ ਪਹਿਲ

8-14 (1)

ਭਦੌੜ 08 ਅਗਸਤ (ਵਿਕਰਾਂਤ ਬਾਂਸਲ) ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਅਤੇ ਨਵੀਂ ਨੌਜਵਾਨ ਪੀੜ੍ਹੀ ਨੂੰ ਪੁਰਾਤਣ ਵਿਰਸੇ ਤੋਂ ਜਾਣੂ ਕਰਵਾਉਣ ਲਈ ਅਜ਼ਾਦ ਸਪੋਰਟਸ ਕਲੱਬ ਚੀਮਾ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੇਂਡੂ ਖਿੱਤੇ ਵਿੱਚ ਪਹਿਲੀ ਵਾਰ ਕਰਵਾਇਆ ਗਿਆ ਦੋ ਰੋਜ਼ਾ ‘ਵਿਰਾਸਤ ਮੇਲਾ‘ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਵਿਰਾਸਤ ਮੇਲੇ ਦਾ ਉਦਘਾਟਨ ਸੰਤ ਬਾਬਾ ਪਿਆਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਾਲਿਆਂ, ਸਾਬਕਾ ਏ.ਡੀ.ਸੀ ਜੋਰਾ ਸਿੰਘ ਥਿੰਦ, ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਵਿਰਾਸਤ ਮੇਲੇ ਵਿੱਚ ਡੀ.ਐਸ.ਪੀ (ਡੀ) ਜੀ.ਐਸ ਸੰਘਾ, ਚੌਂਕੀ ਇੰਚਾਰਜ ਗੁਰਪਾਲ ਸਿੰਘ, ਸਰਦਾਰੀਆਂ ਕਲੱਬ ਬਰਨਾਲਾ ਦੇ ਪ੍ਰਧਾਨ ਹਰਵਿੰਦਰ ਸਿੰਘ ਨਿੱਕੂ, ਸਮਾਜ ਸੇਵੀ ਮੁਖਤਿਆਰ ਸਿੰਘ ਥਿੰਦ, ਹੈਡ ਮਾਸਟਰ ਲਛਮਨ ਸਿੰਘ ਚੀਮਾ, ਮਾਸਟਰ ਪੂਰਨ ਸਿੰਘ, ਜਤਿੰਦਰ ਜੋਸ਼ੀ, ਗੁਰਪ੍ਰੀਤ ਸਿੰਘ ਭੰਗੂ, ਘੁਣਤਰੀ ਜਗਸੀਰ ਸਿੰਘ ਸੰਧੂ, ਗੁਰਵੀਰ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਧੌਲਾ, ਕੁਦਰਤ ਪ੍ਰੇਮੀ ਜਨਮੇਜਾ ਸਿੰਘ ਜੌਹਲ, ਸਮਾਜ ਸੇਵੀ ਕੁਲਦੀਪ ਸਿੰਘ ਕਾਲਾ ਢਿੱਲੋਂਂ, ਸੂਰਤ ਸਿੰਘ ਬਾਜਵਾ, ਬਲਵੀਰ ਸਿੰਘ ਜੋਧਪੁਰ, ਅਵਤਾਰ ਸਿੰਘ ਮਹਿਤਾ, ਇਕਬਾਲ ਸਿੰਘ ਮਹਿਤਾ, ਸਰਬਜੀਤ ਸਿੰਘ ਮਹਿਤਾ, ਜੇ.ਈ ਰਣਜੀਤ ਸਿੰਘ ਜੋਧਪੁਰ, ਪਰਮਜੀਤ ਕੌਰ ਜੋਧਪੁਰ, ਗੁਰਪ੍ਰੀਤ ਸਿੰਘ ਚੀਮਾ ਦਸਤਾਰ ਏ ਕਲੱਬ ਕੋਠਾ ਗੁਰੂ ਦੇ ਪ੍ਰਧਾਨ ਰਣਵੀਰ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ। ਇਸ ਵਿਰਾਸਤ ਮੇਲੇ ਵਿੱਚ ਕਲੱਬ ਵੱਲੋਂ ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਨਾਲ ਸੰਬੰਧਤ ਝਲਕੀਆਂ ਪੇਸ਼ ਕੀਤੀਆਂ ਗਈਆਂ। ਮੇਲੇ ਵਿੱਚ ਦਾਣੇ ਭੁੰਨਣ ਵਾਲੀ ਭੱਠੀ, ਕਾੜਨੀ ਵਾਲਾ ਦੁੱਧ, ਜਲੇਬੀਆਂ ਦੀਆਂ ਸਟਾਲਾਂ ਲਗਾਈਆਂ ਗਈਆਂ। ਸਮੁੱਚੀ ਦੁਨੀਆਂ ਵਿੱਚ ਮਸ਼ਹੂਰ ਪੰਜਾਬੀਆਂ ਦੇ ਢਾਬੇ ਦੀ ਸਿਰਫ਼ 20 ਰੁਪਏ ਪਲੇਟ ਵਾਲੀ ਸਟਾਲ ਖਾਣੇ ਲਈ ਲਗਾਈ ਗਈ। ਪੱਠੇ ਢੋਣ ਵਾਲਾ ਦੋ ਬਲਦਾਂ ਵਾਲਾ ਗੱਡਾ, 50 ਸਾਲ ਪੁਰਾਣੇ ਟਰੈਕਟਰ, ਖੇਤੀ ਨਾਲ ਸੰਬੰਧਤ ਸੰਦ ਤੋਂ ਇਲਾਵਾ ਘਰੇਲੂ ਵਰਤੋਂ ਦੀਆਂ ਪੁਰਾਤਣ ਅਲੋਪ ਹੋਈਆਂ ਵਸਤਾਂ ਵੀ ਪੇਸ਼ ਕੀਤੀਆਂ ਗਈਆਂ। ਪੁਰਾਤਣ ਪਿੱਤਲ ਦੇ ਬਰਤਨ, ਪੱਥਰਾਂ ਵਾਲੇ ਰਿਕਾਰਡ, ਅਤੇ ਮਨੋਰੰਜਣ ਦੇ ਸਾਧਨ ਵੀ ਦਿਖਾਏ ਗਏ। ਸਿਰਾਏਨਾਗਾ ਤੋਂ ਬੋਤਾ ਲੈ ਕੇ ਆਏ ਬਾਬੇ ਵੱਲੋਂ ਸਿੰਗਾਰ ਕੀਤੇ ਬੋਤੇ ਦਾ ਨਾਚ ਖਿੱਚ ਦਾ ਕੇਂਦਰ ਬਣਿਆ।

ਪੁਰਾਤਣ ਬੱਘੀ ਵਾਲੇ ਰਥ ਉਪਰ ਆਏ ਲੋਕਾਂ ਵੱਲੋਂ ਝੁਟੇ ਦੇ ਨਜਾਰੇ ਲਏ ਗਏ। ਦੁੱਧ ਰਿੜਕਣਾ, ਚੱਕੀ ਪੀਸਣਾ, ਤਾਣੀ ਬੁਨਣਾ, ਚਰਖਾ ਕੱਤਣ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ। ਔਰਤਾਂ ਵੱਲੋਂ ਅਲੋਪ ਹੁੰਦੇ ਤੀਆਂ ਦੇ ਤਿਉਹਾਰ ਲਗਾ ਕੇ ਪੀਂਘਾਂ ਝੂਟੀਆਂ ਅਤੇ ਬੋਲੀਆਂ ਪਾ ਕੇ ਗਿੱਧਾ ਵੀ ਪੇਸ਼ ਕੀਤਾ ਗਿਆ। ਮਲਵਈ ਗਿੱਧੇ ਦੀ ਟੀਮ ਵੱਲੋਂ ਭੰਗੜਾ ਅਤੇ ਬੋਲੀਆਂ ਪਾ ਕੇ ਮਨੋਰੰਜਣ ਕੀਤਾ ਗਿਆ। ਕਵੀਸ਼ਰਾਂ ਅਤੇ ਲੋਕ ਗੀਤਾਂ ਤੋਂ ਇਲਾਵਾ ਅਲੋਗੋਜਿਆ ਪੁਰਾਤਣ ਕਲੀਆਂ ਲਗਾਈਆਂ ਗਈਆਂ। ਖੇਤੀਬਾੜੀ ਨਾਲ ਅਲੋਪ ਹੋ ਚੁੱਕੇ ਹੱਥੀ ਚਲਾਏ ਜਾਂਦ ਸੰਦਾਂ ਦੀ ਪੇਸ਼ਕਾਰੀ ਕੀਤੀ ਗਈ। ਕਲੱਬ ਦੇ ਨੌਜਵਾਨਾਂ ਵੱਲੋਂ ਪੁਰਾਤਣ ਪਹਿਰਾਵੇ ਨਾਲ ਸੰਬੰਧਤ ਕੁੜਤੇ ਚਾਦਰੇ, ਹੱਥਾ ਵਿੱਚ ਖੂੰਡੇ ਅਤੇ ਗਲਾਂ ਵਿੱਚ ਕੈਂਠੇ, ਟੁਰਲੇ ਵਾਲੀਆਂ ਪੱਗਾਂ ਬੰਨ੍ਹ ਕੇ ਪਾ ਕੇ ਦਰਸ਼ਕਾਂ ਦਾ ਆਪਣੇ ਵੱਲ ਦਿਲ ਖਿੱਚਿਆ ਗਿਆ। ਚੱਕ ਨਾਲ ਕੱਚੇ ਭਾਂਡੇ ਬਨਾਉਂਦਾ ਘੁਮਿਆਰ ਅਤੇ ਗੱਡੀਆਂ ਵਾਲੇ ਦਾ ਹੁੱਕਾ ਤੇ ਆਪਣਾ ਪਹਿਰਾਵਾ ਵੀ ਖਿੱਚ ਦਾ ਕੇਂਦਰ ਰਿਹਾ। ਘੋੜੀਆਂ ਦੇ ਕਰਤੱਵ ਪੇਸ਼ ਕੀਤੇ ਗਏ। ਪੇਂਡੂ ਖਿੱਤੇ ਨਾਲ ਸੰਬੰਧਤ ਡਾਕੂ, ਸੇਠ(ਬਾਣੀਆਂ) ਤੋਂ ਇਲਾਵਾ ਭਗਤ ਸਿੰਘ, ਸੁਖਦੇਵ, ਰਾਜਗੁਰੂ, ਅਜ਼ਾਦ ਦੇ ਕਿਰਦਾਰਾਂ ਦੇ ਕੀਤੇ ਰੋਲ ਵੀ ਖਿੱਚ ਦਾ ਕੇਂਦਰ ਬਣੇ।ਅੰਤ ਵਿੱਚ ਇਸ ਵਿਰਾਸਤ ਮੇਲੇ ਵਿੱਚ ਆਏ ਮਹਿਮਾਨਾਂ ਅਤੇ ਆਪਣੇ ਸੰਦ ਅਤੇ ਪੁਰਾਤਣ ਵਸਤਾਂ ਲੈ ਕੇ ਆਣ ਵਾਲਿਆਂ ਦਾ ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ, ਕਰਮਜੀਤ ਸਿੰਘ ਜੀਤਾ, ਬਲਵੀਰ ਸਿੰਘ ਬੀਰਾ, ਰਣਜੀਤ ਸਿੰਘ ਰਾਣਾ, ਪਰਮਿੰਦਰ ਸਿੰਘ ਭੰਗੂ, ਗੋਬਿੰਦ ਸਿੰਘ ਮਣਕੂ, ਕਰਮਜੀਤ ਸਿੰਘ ਬੱਬੂ ਵੜੈਚ, ਨਵਜੀਤ ਸਿੰਘ ਪੇਸ਼ੀ, ਸੂਰਜ ਸਿੰਘ, ਪੂਰਨ ਸਿੰਘ ਆਦਿ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

Share Button

Leave a Reply

Your email address will not be published. Required fields are marked *