Fri. Oct 18th, 2019

ਅਲੀਗੜ੍ਹ ‘ਚ ਏਅਰ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਹੋਇਆ ਹਾਦਸਾਗ੍ਰਸਤ

ਅਲੀਗੜ੍ਹ ‘ਚ ਏਅਰ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਹੋਇਆ ਹਾਦਸਾਗ੍ਰਸਤ

ਅਲੀਗੜ੍ਹ : ਉੱਤਰ ਪ੍ਰਦੇਸ਼ ਦੇ ਅਲੀਗੜ੍ਹ ‘ਚ ਮੰਗਲਵਾਰ ਨੂੰ ਇੱਕ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੈਂਡਿੰਗ ਦੌਰਾਨ ਜਹਾਜ਼ ਬਿਜਲੀ ਦੀਆਂ ਤਾਰਾਂ ’ਚ ਉਲਝ ਤੇ ਜ਼ਮੀਨ ’ਤੇ ਡਿੱਗ ਗਿਆ। ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਐਵੀਏਸ਼ਨ ਕੰਪਨੀ ਦੇ ਪਲੇਨਾਂ ਦੀ ਮੁਰੰਮਤ ਲਈ ਇੰਜੀਨੀਅਰਾਂ ਦੀ ਟੀਮ ਅੱਜ ਦਿੱਲੀ ਤੋਂ ਜਹਾਜ਼ ਰਾਹੀਂ ਅਲੀਗੜ੍ਹ ਆ ਰਹੀ ਸੀ। ਇਸ ਹਾਦਸੇ ਦੌਰਾਨ ਜਹਾਜ਼ ‘ਚ ਸਵਾਰ 4 ਇੰਜੀਨੀਅਰਾਂ ਦੇ ਨਾਲ 2 ਪਾਇਲਟਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੌਰਾਨ ਬਿਜਲੀ ਦੀਆਂ ਤਾਰਾਂ ‘ਚ ਉਲਝ ਕੇ ਜਹਾਜ਼ ਜ਼ਮੀਨ ‘ਤੇ ਡਿੱਗ ਗਿਆ ਸੀ। ਇਸ ਤੋਂ ਬਾਅਦ ਜਹਾਜ਼ ’ਚ ਅੱਗ ਲੱਗ ਗਈ। ਇਸ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਹਨ।

Leave a Reply

Your email address will not be published. Required fields are marked *

%d bloggers like this: