Sun. Apr 21st, 2019

ਅਲਾਟੀਆਂ ਵੱਲੋਂ ਪਲਾਟਾਂ ਦੇ ਕਬਜੇ ਮੂਲ ਭੂਤ ਸੁਵਿਧਾਵਾਂ ਦੇ ਨਾਲ ਜਾਰੀ ਕਰਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਟਰਸਟ ਲੁਧਿਆਣਾ ਨੂੰ ਆਦੇਸ਼ ਜਾਰੀ ਕਰਨ ਦੀ ਪੁਰਜ਼ੋਰ ਬੇਨਤੀ

ਅਲਾਟੀਆਂ ਵੱਲੋਂ ਪਲਾਟਾਂ ਦੇ ਕਬਜੇ ਮੂਲ ਭੂਤ ਸੁਵਿਧਾਵਾਂ ਦੇ ਨਾਲ ਜਾਰੀ ਕਰਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਟਰਸਟ ਲੁਧਿਆਣਾ ਨੂੰ ਆਦੇਸ਼ ਜਾਰੀ ਕਰਨ ਦੀ ਪੁਰਜ਼ੋਰ ਬੇਨਤੀ

ਟਰਸਟ ਲੁਧਿਆਣਾ ਵਲੋਂ 1982ਵਿੱਚ ਬੇਘਰ ਲੋਕਾਂ ਲੲੀ ਸ਼ਹੀਦ ਭਗਤ ਸਿੰਘ ਨਗਰ ਸਕੀਮ ਤਹਿਤ ਅਪਲਾਈ ਕੀਤਾ। . ਸਾਨੂੰ1999 ਵਿੱਚ ਘਰ ਬਣਾਉਣ ਲਈ ਟਰਸਟ ਲੁਧਿਆਣਾ ਵਲੋ 125 ਵਰਗ ਗਜ਼ ਦੇ ਪਲਾਟ ਡਰਾਅ ਰਾਹੀਂ ਰਿਜ਼ਰਵ ਕੀਮਤ ਤੇ ਪਲਾਟ ਅਲਾਟ ਕੀਤੇ ਗਏ। ਦੋ ਹਫ਼ਤੇ ਬਾਅਦ ਸਿਟੀ ਸੈਂਟਰ ਸਕੀਮ ਤਹਿਤ ਇਹਨਾਂ 124 ਪਲਾਟਾਂ ਦੇ ਅਲਾਟਮੈਂਟ ਪੱਤਰ ਰੋਕ ਲਏ ਗਏ ਕਿ ਤੁਹਾਨੂੰ ਇਸੇ ਸਕੀਮ ਵਿਚ ਅਤੇ ਉਨ੍ਹਾਂ ਸ਼ਰਤਾਂ ਤੇ ਪਲਾਟ ਅਲਾਟ ਕਰ ਦਿੱਤੇ ਜਾਣਗੇ। ਅਲਾਟੀਆਂ ਦੁਆਰਾ ਮਾਨਯੋਗ ਹਾਈਕੋਰਟ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਦਾਇਰ ਕਨਟੈਮਪਟ ਪਟੀਸ਼ਨਾ ਦਾਇਰ ਕਰ ਕੇ ਟਰਸਟ ਲੁਧਿਆਣਾ ਕੋਲੋਂ ਬਦਲਵੇਂ ਪਲਾਟ 2012 ਵਿੱਚ ਅਲਾਟ ਕਰਵਾਏ ਗਏ। ਟਰੱਸਟ ਲੁਧਿਆਣਾ ਵਲੋਂ ਇਹਨਾਂ ਬਦਲਵੇ ਪਲਾਟਾ ਦੇ ਡਰਾਅ ਦੀ ਸਿਧਾਂਤਕ ਪ੍ਰਵਾਨਗੀ ਲਈ ਮੱਤਾ ਪਾਸ ਕਰਕੇ ਲੋਕਲ ਬਾਡੀਜ਼ ਵਿਭਾਗ ਪਾਸ ਭੇਜਿਆ ਗਿਆ। ਵਿਭਾਗ ਵੱਲੋਂ ਮੱਤੇ ਦੀ ਪ੍ਰਵਾਨਗੀ ਦੇ ਨਾਲ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਕਿ ਇਹਨਾ ਬਦਲਵੇਂ ਪਲਾ ਦੀ ਕੀਮਤ ਮੋਜੂਦਾ ਕੁਲੈਕਟਰ ਰੇਟ ਤੇ ਲੲੀ ਜਾਵੇ ਜੋ ਕਿ ਗੈਰ ਕਾਨੂੰਨੀ ਹੈ। ਕਾਨੂੰਨ ਅਨੁਸਾਰ ਅਜਿਹੀ ਕੋਈ ਗੈਰ ਕਾਨੂੰਨੀ ਕਾਰਵਾਈ ਨਹੀਂ ਬਣਦੀ। ਅਲਾਟੀਆਂ ਵੱਲੋਂ ਸਰਕਾਰ ਵਿਰੁੱਧ ਮਾਨਯੋਗ ਹਾਈਕੋਰਟ ਦੇ ਵਿੱਚ ਇਸ ਗੈਰ ਕਾਨੂੰਨੀ ਆਦੇਸ਼ ਦੇ ਖਿਲਾਫ ਅਪੀਲ ਦਾਇਰ ਕੀਤੀ ਗਈ ਜੋ ਕਿ 18.07.2018 ਨੂੰ ਸੁਣਵਾਈ ਲਈ ਲੰਬਿਤ ਪਈ ਹੈ ਅਤੇ ਹਦਾਇਤਾਂ ਦੀ ਇੰਤਜਾਰ ਕਰ ਰਹੇ ਹਨ।

ਅਲਾਟੀਆਂ ਵੱਲੋਂ ਟਰਸਟ ਲੁਧਿਆਣਾ ਦੇ ਜਾਰੀ ਅਲਾਟਮੈਂਟ ਪੱਤਰ ਅਨੁਸਾਰ ਬਣਦੀ ਕੀਮਤ ਦਾ ਚੋਥਾਈ ਹਿੱਸਾ ਅਤੇ ਕਿਸ਼ਤਾਂ ਜਮ੍ਹਾਂ ਕਰਵਾ ਦਿਤੀਆਂ ਗਈਆਂ ਹਨ ਅਤੇ ਕੁਝ ਅਲਾਟੀਆਂ ਨੇ ਕਬਜ਼ੇ ਵੀ ਪ੍ਰਾਪਤ ਕਰ ਲੲੇ ਗੲੇ ਹਨ।ਗੱਜਣ ਸਿੰਘ ਨੇ ਹਾਈਕੋਰਟ ਵਿੱਚ ਟਰਸਟ ਲੁਧਿਆਣਾ ਦੇ ਖਿਲਾਫ ਪਟੀਸ਼ਨ ਦਾਇਰ ਕਰ ਦਿੱਤੀ ਸੀ ਪਰੰਤੂ ਮਾਨਯੋਗ ਹਾਈਕੋਰਟ ਵੱਲੋਂ ੳੁਸ ਨੂੰ ਕੋਈ ਰਿਲੀਫ਼ ਨਹੀਂ ਦਿੱਤਾ ਅਤੇ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ ਪਰੰਤੂ ਅੱਜ ਤੱਕ ਟਰਸਟ ਲੁਧਿਆਣਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਹ ਅਜੇ ਤੱਕ ਟਰਸਟ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰ ਕੇ ਖੇਤੀ ਕਰ ਰਿਹਾ ਹੈ ਅਤੇ ਆਲਾਟੀ ਜਿਨ੍ਹਾਂ ਨੇ ਆਪਣੇ ਪਲਾਟਾਂ ਦੀ 23 ਲੱਖ ਰੁਪਏ ਕੀਮਤ ਚੁਕਾਉਣ ਦੇ ਬਾਵਜੂਦ ਪਲਾਟਾਂ ਦੇ ਕਬਜ਼ੇ ਛੁਡਵਾਉਣ ਲਈ ਲੋਕਲ ਬਾਡੀਜ਼ ਵਿਭਾਗ ਅਤੇ ਟਰਸਟ ਲੁਧਿਆਣਾ ਦੇ ਦਫਤਰਾਂ ਦੇ ਚੱਕਰ ਲਗਾ ਰਹੇ ਹਨ ਪਰੰਤੂ ਟਰਸਟ ਲੁਧਿਆਣਾ ਵਲੋਂ ਨਜਾਇਜ਼ ਕਬਜ਼ੇ ਛੁਡਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਗੱਜਣ ਸਿੰਘ ਮਾਨਯੋਗ ਸੁਪਰੀਮ ਕੋਰਟ ਤੋਂ ਰਾਹਤ ਲੈਣ ਲਈ ਕੋਸ਼ਿਸ਼ ਕਰ ਰਿਹਾ ਹੈ। ਕੇਸ ਦੀ ਸੰਭਾਵਿਤ ਸੂਣਵਾਈ 2/7/2018 ਨਿਸ਼ਚਿਤ ਕੀਤੀ ਗਈ ਹੈ। ਡਾਕਟਰ ਸਤੀਸ਼ ਥੰਮਣ, ਐਸ ਐਸ ਬਲ, ਪਵਨ ਕੁਮਾਰ, ਜੀ ਕੇ ਸਿੰਘ, ਐਸ ਕਿਸ਼ੋਰ, ਕੁਸਮਜੀਤ, ਸੁਨੀਲ ਕੁਮਾਰ, ਕੇਤਨ ਸ਼ਰਮਾ, ਰਜਿੰਦਰ ਸਿੰਘ, ਦਵਿੰਦਰ ਕੁਮਾਰ, ਗੁਰਮੀਤ ਸਿੰਘ, ਅਵਤਾਰ ਕੋਰ, ਰਜਿੰਦਰ ਕੌਰ, ਕਰਮਜੀਤ ਸਿੰਘ ਅਤੇ ਹੋਰ। ਅਲਾਟੀ ਆਪ ਜੀ ਨੂੰ ਨਿਮਰਤਾ ਸਹਿਤ ਅਪੀਲ ਕਰਦੇ ਹਾਂ ਕਿ ਸਾਨੂੰ ਆਪਣੇ ਪਲਾਟਾਂ ਤੇ ਘਰ ਬਣਾਉਣ ਲਈ ਮਾਲਕਾਨਾ ਹੱਕ ਦਿੱਤਾ ਜਾਵੇ ਅਤੇ ਟਰਸਟ ਲੁਧਿਆਣਾ ਦੀ ਸਕੀਮ ਬਲਾਕ ਡੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਦੀ ਡਿਵੈਲਪਮੈਂਟ ਸ਼ੁਰੂ ਕਰਨ ਦੀ ਕਾਰਵਾਈ ਅਤੇ ਮੂਲ ਭੂਤ ਸੁਵਿਧਾਵਾਂ ਪ੍ਰਦਾਨ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਟਰਸਟ ਲੁਧਿਆਣਾ ਵਲੋਂ ਬਣਦੀ ਲੋੜੀਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅਲਾਟੀਆਂ ਨੂੰ ਆਪਣਾ ਘਰ ਬਣਾਉਣ ਲਈ ਮੂਲ ਭੂਤ ਸੁਵਿਧਾਵਾਂ ਵਾਲੇ ਪਲਾਟ ਪ੍ਰਾਪਤ ਹੋ ਸਕਣ।

Share Button

Leave a Reply

Your email address will not be published. Required fields are marked *

%d bloggers like this: