ਅਲਾਇੰਸ ਕਲੱਬ ਇੰਟਰਨੈਸ਼ਨਲ ਨੇ ਕਰਵਾਏ ਸਕੁੂਲੀ ਬੱਚਿਆਂ ਦੇ ਪੋਸਟਰ ਪੇਟਿੰਗ ਮੁਕਾਬਲੇ, 15 ਸਕੂਲਾਂ ਦੇ 85 ਸਕੂਲੀ ਵਿਦਿਆਰਥੀਆਂ ਨੇ ਲਿਆ ਹਿੱਸਾ

ss1

ਅਲਾਇੰਸ ਕਲੱਬ ਇੰਟਰਨੈਸ਼ਨਲ ਨੇ ਕਰਵਾਏ ਸਕੁੂਲੀ ਬੱਚਿਆਂ ਦੇ ਪੋਸਟਰ ਪੇਟਿੰਗ ਮੁਕਾਬਲੇ, 15 ਸਕੂਲਾਂ ਦੇ 85 ਸਕੂਲੀ ਵਿਦਿਆਰਥੀਆਂ ਨੇ ਲਿਆ ਹਿੱਸਾ
ਜਿਲਾ ਗਵਰਨਰ ਹਰਪਾਲ ਸਿੰਘ ਬਾਵਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਕੀਤਾ ਸਨਮਾਨਿਤ

6-45
ਸ਼੍ਰੀ ਅਨੰਦਪੁਰ ਸਾਹਿਬ, 6 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਅਲਾਇੰਸ ਕਲੱਬ ਇੰਟਰਨੈਸ਼ਨਲ ਜਿਲਾ 126 ਰੀਜਨ 6 ਦੇ ਵਲੋਂ ਬੀ.ਪੀ.ਈ.ਓ ਦਫਤਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲੀ ਵਿਦਿਆਰਥੀਆਂ ਦੇ ਪੋਸਟਰ ਪੇਟਿੰਗ ਮੁਕਾਬਲੇ ਕਰਵਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਰੀਜਨ ਚੇਅਰਮੈਨ ਡਾ:ਹਰਦਿਆਲ ਸਿੰਘ ਪੰਨੂ ਨੇ ਦੱਸਿਆ ਕਿ ਅਲਾਇੰਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ, ਚੱਕ-ਅਗੰਮਪੁਰ, ਸਰਕਲ ਢੇਰ, ਕੀਰਤਪੁਰ ਸਾਹਿਬ ਦੇ 15 ਸਕੂਲਾਂ ਦੇ 85 ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਕਲੱਬ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜਿਲਾ ਗਵੱਰਨਰ ਹਰਪਾਲ ਸਿੰਘ ਬਾਵਾ ਨੇ ਬੱਚਿਆਂ ਨੂੰ ਇਨਾਮ ਵੰਡੇ। ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਨੂੰ ਦੋ ਉਮਰ ਵਰਗਾਂ ਵਿਚ ਵੰਡਿਆ ਗਿਆ ਸੀ ਜਿਸ ਵਿਚ 6 ਤੋ 9 ਸਾਲ ਅਤੇ 9 ਤੋ 12 ਸਾਲ ਦੀ ਉਮਰ ਦੇ ਵਿਦਿਆਰਥੀ ਸ਼ਾਮਲ ਕੀਤੇ ਗਏ। ਸਮੁੱਚੇ ਪੋ੍ਰਗਰਾਮ ਦੇ ਅੰਤ ਵਿਚ ਪ੍ਰੀਜਾਇਡਿੰਗ ਅਫਸਰ ਡਾ:ਹਰਦਿਆਲ ਸਿੰਘ ਪੰਨੂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੋਕੇ ਜਿਲਾ ਚੇਅਰਮੈਨ ਦਲਬੀਰ ਸਿੰਘ ਧੂੜੀਆ, ਸੁਖਵਿੰਦਰ ਸਿੰਘ, ਪ੍ਰਿੰ:ਨਰੰਜਣ ਸਿੰਘ ਰਾਣਾ, ਹਰਭਜਨ ਸਿੰਘ ਸਪਰਾ, ਪ੍ਰੀਤਮ ਸਿੰਘ, ਅਰਸ਼ਵਿੰਦਰ ਸਿੰਘ, ਨਰਿੰਦਰ ਸਿੰਘ ਅਹੂਜਾ, ਇਕਬਾਲ ਸਿੰਘ, ਹਰਪ੍ਰੀਤ ਸਿੰਘ ਮਲਹੋਤਰਾ, ਸੁਖਰੀਤ ਸਿੰਘ, ਜਸਪਾਲ ਸਿੰਘ ਪਾਲਾ, ਪ੍ਰਿ:ਹਰਮਨਜੀਤ ਸਿੰਘ, ਅਰਜਨ ਸਿੰਘ ਆਦਿ ਤੋ ਇਲਾਵਾ ਸਕੂਲਾਂ ਦੇ ਅਧਿਆਪਕ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *