Wed. May 22nd, 2019

ਅਲਾਇਨਸ ਕਲੱਬ ਕੀਰਤਪੁਰ ਸਾਹਿਬ ਦੀ ਪਹਿਲੀ ਮੀਟਿੰਗ ਹੋਈ

ਅਲਾਇਨਸ ਕਲੱਬ ਕੀਰਤਪੁਰ ਸਾਹਿਬ ਦੀ ਪਹਿਲੀ ਮੀਟਿੰਗ ਹੋਈ
ਸ਼ਮਾਜਿਕ ਤੇ ਲੋੜਵੰਦਾ ਦੀ ਮਦਦ ਕਰਨਾ ਕਲੱਬ ਦਾ ਮੁੱਖ ਟੀਚਾ:ਐਲੀ ਹਰਪ੍ਰੀਤ ਸਿੰਘ

 

27-16 (3)
ਸ੍ਰੀ ਕੀਰਤਪੁਰ ਸਾਹਿਬ 26 ਜੁਲਾਈ (ਸਰਬਜੀਤ ਸਿੰਘ ਸੈਣੀ) 20 ਤੋ ਵੱਧ ਦੇਸ਼ਾ ਵਿਚ ਸਮਾਜਿਕ ਗਤੀਵਿੱਧੀਆਂ ਨੂੰ ਤੇਜ ਕਰਨ ਵਾਲੀ ਸੰਸਥਾਂ ਅਲਾਇੰਨਸ ਕਲੱਬ ਇੰਟਰਨੈਸਨਲ ਨਾਲ ਜੁੜੇ ਕਲੱਬ ਕੀਰਤਪੁਰ ਸਾਹਿਬ ਦਾ ਗਠਨ ਹੋਣ ਤੋ ਬਾਅਦ ਇਕ ਜਰੂਰੀ ਮੀਟਿੰਗ ਕੀਰਤਪੁਰ ਸਾਹਿਬ ਵਿਖੇ ਡਾ.ਹਰਦਿਆਲ ਸਿੰਘ ਪਨੂੰ ਦੀ ਦੇਖਰੇਖ ਵਿਚ ਪ੍ਰਧਾਨ ਹਰਪ੍ਰੀਤ ਸਿੰਘ ਮਲੋਹਤਰਾ ਦੀ ਅਗਵਾਈ ਵਿਚ ਹੋਈ ਜਿਥੇ ਸਮੂਹ ਕਲੱਬ ਦੇ ਮੈਬਰਾਂ ਨੇ ਸਹਿਮਤੀ ਨਾਲ ਧਾਰਮਕ,ਸਮਾਜਿਕ ਤੇ ਲੋੜਵੰਦ ਵਿਅਕਤੀਆਂ ਦੇ ਕੰਮ ਕਰਨ ਦੀ ਤਰਹੀਜ ਦਿੰਦੇ ਹੋਏ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਤੇ ਸਮੂਹ ਮੈਬਰਾਂ ਨੇ ਸਮਾਜਿਕ ਕੰਮਾ ਵਿਚ ਵੱਧ ਚੱੜ ਹਿਸਾ ਲੈਣ ਲਈ ਕਿਹਾ।ਇਸ ਮੋਕੇ ਸਬੋਧਨ ਕਰਦੇ ਹੋਏ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਸੈਕਟਰੀ ਜਸਪਾਲ ਸਿੰਘ ਪਾਲਾ ਨੇ ਕਿਹਾ ਕਿ ਕਲੱਬ ਦੇ ਸਾਰੇ ਮੈਬਰਾਂ ਦੇ ਸਹਿਯੋਗ ਨਾਲ ਸਕੂਲ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ,ਸਕੂਲ ਤੇ ਹੋਰ ਸਾਰਵਜਨਿਕ ਥਾਵਾਂ ਤੇ ਫਲਦਾਰ ਬੂਟੇ ਲਗਾਓਣਗੇ ।ਇਸ ਮੋਕੇ ਸ੍ਰੀ ਅਨੰਦਪੁਰ ਸਾਹਿਬ ਦੇ ਅਲਾਇਨਸ ਕਲੱਬ ਦੇ ਪ੍ਰਧਾਨ ਡਾ.ਹਰਦਿਆਲ ਪਨੂੰ ਨੇ ਵਿਸ਼ੇਸ ਤੋਰ ਤੇ ਸਬੋਧਨ ਕਰਦੇ ਹੋਏ ੋਿਕਹਾ ਕਿ ਇਸ ਕਲੱਬ ਦਾ ਮੇਨ ਟਿਚਾ ਆਪਣੇ ਸਹਿਰ ਦੀ ਨੁਹਾਰ ਨੂੰ ਬਦਲਣਾ ਅਤੇ ਆਪਣੇ ਸਹਿਰ ਦੇ ਲੋੜਵੰਦਾ ਦੀ ਮਦਦ ਕਰਨਾ ਮੁੱਖ ਓਦੇਸ ਹੈ ਤੇ ਜੇਕਰ ਕੋਈ ਵੀ ਵਿਅਕਤੀ ਇਸ ਕਲੱਬ ਵਿਚ ਸਾਮਿਲ ਹੋਣਾ ਚਾਹੁੰਦਾ ਹੈ ਤਾਂ ਉਹ ਬਾਕੀ ਸਾਰਿਆਂ ਦੀ ਸਹਿਮਤੀ ਨਾਲ ਸਾਮਿਲ ਹੋ ਸਕਦਾ ਹੈ ਇਸ ਮੋਕੇ ਪ੍ਰਧਾਨ ਹਰਪ੍ਰੀਤ ਸਿੰਘ,ਸੈਕਟਰੀ ਜਸਪਾਲ ਸਿੰਘ ਪਾਲਾ,ਖਜਾਨਚੀ ਸਤਿੰਦਰਪਾਲ ਸਿੰਘ,ਪੀ.ਆਰ.ਓ ਚੋਵੇਸ਼ ਲਟਾਵਾ,ਰੋਬਿਨਜੀਤ ਸਿੰਘ ਸੰਧੂ,ਬੀਰਬਲ ਬੈਹਕੀ,ਡਾ.ਅਮਰਜੋਤ ਸਿੰਘ,ਜਤਿੰਦਰ ਕੋੜਾ,ਸੁਖਪ੍ਰੀਤ ਸਿੰਘ,ਚੰਦਨ ਬਾਵਾ ਤੋ ਇਲਾਵਾ ਹੋਰ ਕਈ ਮੈਬਰ ਹਾਜਰ ਸਨ ਤੇ ਉਹਨਾ 7 ਅਗਸਤ ਨੂੰ ਗੂ:ਮਿਠਾਸਰ ਸਾਹਿਬ ਵਿਖੇ ਫਲਦਾਰ ਦਰਖਤ ਲਗਾਓਣ ਨੂੰ ਪ੍ਰਵਾਨਗੀ ਦਿਤੀ।

Leave a Reply

Your email address will not be published. Required fields are marked *

%d bloggers like this: