Sat. Jul 20th, 2019

ਅਲਸਰ ਦੀ ਸਮੱਸਿਆ ਦੂਰ ਕਰਨ ਲਈ ਅਪਣਾਓ ਇਹ ਟਿਪਸ

ਅਲਸਰ ਦੀ ਸਮੱਸਿਆ ਦੂਰ ਕਰਨ ਲਈ ਅਪਣਾਓ ਇਹ ਟਿਪਸ

ਅਲਸਰ ਦਾ ਇਲਾਜ ਆਸਾਨੀ ਨਾਲ ਅਤੇ ਸਾਧਾਰਨ ਘਰੇਲੂ ਨੁਸਖਿਆਂ ਨਾਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…

1. ਸ਼ਹਿਦ
ਸ਼ਹਿਦ ‘ਚ ਭਰਪੂਰ ਮਾਤਰਾ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਅਲਸਰ ਦੀ ਸਮੱਸਿਆ ‘ਚ ਬੇਹੱਦ ਫਾਇਦੇਮੰਦ ਹੁੰਦੇ ਹਨ। ਇਹ ਨਮੀ ਦਿੰਦਾ ਹੈ। ਤੁਸੀਂ ਬਸ ਥੋੜ੍ਹਾ ਜਿਹਾ ਸ਼ਹਿਦ ਲੈਣਾ ਹੈ ਅਤੇ ਇਸ ਨੂੰ ਛਾਲੇ ‘ਤੇ ਲਗਾਉਣਾ ਹੈ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।

2. ਨਾਰੀਲਅ ਤੇਲ
ਨਾਰੀਅਲ ਤੇਲ ਸੋਜ ਨੂੰ ਘਟਾ ਕੇ ਅਲਸਰ ਕਾਰਨ ਹੋ ਰਹੇ ਦਰਦ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ ਕਿਉਂਕਿ ਇਸ ‘ਚ ਮੌਜੂਦ ਐਂਟੀ ਬੈਕੀਟੀਰੀਅਲ ਗੁਣ ਬਹੁਤ ਹੀ ਲਾਭਕਾਰੀ ਹੁੰਦੇ ਹਨ। ਸਿਰਫ ਤੁਸੀਂ ਕਾਟਨ ਦੀ ਮਦਦ ਨਾਲ ਨਾਰੀਲਅ ਤੇਲ ਨੂੰ ਛਾਲੇ ‘ਤੇ ਲਗਾਉਣਾ ਹੈ। ਇਸ ਨੂੰ ਕੁਝ ਘੰਟਿਆਂ ਵਿਚ ਦੁਹਰਾਓ।

3. ਐੱਪਲ ਸਾਈਡਰ ਸਿਰਕਾ
ਭਾਂਵੇ ਹੀ ਸੇਬ ਦਾ ਸਿਰਕਾ ਤੁਹਾਨੂੰ ਥੋੜ੍ਹਾ ਜਿਹਾ ਨੁਕਸਾਨ ਪਹੁੰਚਾ ਸਕਦਾ ਹੈ ਪਰ ਇਹ ਅਲਸਰ ਲਈ ਇਕ ਬਹੁਤ ਹੀ ਵਧੀਆ ਘਰੇਲੂ ਉਪਚਾਰ ਹੈ। ਸਿਰਫ ਇਕ ਚੱਮਚ ਸੇਬ ਦੇ ਸਿਰਕੇ ਨੂੰ ਅੱਧੀ ਕੋਲੀ ਪਾਣੀ ਨਾਲ ਮਿਕਸ ਕਰੋ ਅਤੇ ਕੁਝ ਮਿੰਟਾਂ ਲਈ ਇਸ ਨੂੰ ਮੂੰਹ ‘ਚ ਰੱਖੋ। ਇਸ ਨਾਲ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਣਗੇ।

4. ਨਮਕ ਵਾਲਾ ਪਾਣੀ
ਇਹ ਅਲਸਰ ‘ਚ ਬੇਹੱਦ ਫਾਇਦੇਮੰਦ ਘਰੇਲੂ ਉਪਚਾਰ ਹੈ। ਨਮਕ ਵਾਲੇ ਪਾਣੀ ਨਾਲ ਅਲਸਰ ਦੀ ਸਮੱਸਿਆ ਕਾਫੀ ਜਲਦੀ ਦੂਰ ਹੋ ਜਾਂਦੀ ਹੈ। ਇਸ ਲਈ ਸਿਰਫ ਤੁਸੀਂ ਗਰਮ ਪਾਣੀ ਦਾ ਇਕ ਗਲਾਸ ਲਓ ਅਤੇ ਉਸ ‘ਚ 1 ਚੱਮਚ ਨਮਕ ਪਾਓ। ਇਸ ਨਾਲ ਚੰਗੀ ਤਰ੍ਹਾਂ ਨਾਲ ਗਰਾਰੇ ਕਰੋ। ਇਸ ਪ੍ਰਕਿਰਿਆ ਨੂੰ ਕੁਝ ਘੰਟਿਆਂ ਬਾਅਦ ਦੁਹਰਾਉਂਦੇ ਰਹੋ।

5. ਟੂਥਪੇਸਟ
ਟੂਥਪੇਸਟ ‘ਚ ਮੌਜੂਦ ਤੱਤ ਕੀਟਾਣੁਆਂ ਨੂੰ ਮਾਰਨ ‘ਚ ਸਹਾਈ ਹੁੰਦੇ ਹਨ ਜੋ ਅਲਸਰ ਦਾ ਕਾਰਨ ਬਣਦੇ ਹਨ। ਟੂਥਪੇਸਟ ਨੂੰ ਅਲਸਰ ‘ਤੇ ਲਗਾਉਣ ਨਾਲ ਕਾਫੀ ਠੰਡਕ ਮਿਲਦੀ ਹੈ। ਇਸ ਨਾਲ ਜਲਣ ਅਤੇ ਦਰਦ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਲਈ ਤੁਸੀਂ ਥੋੜ੍ਹੀ ਜਿਹੀ ਐਲੋਵਰਾ ਜੈੱਲ ਲਓ ਅਤੇ ਉਸ ‘ਤੇ ਥੋੜ੍ਹੀ ਜਿਹਾ ਟੂਥਪੇਸਟ ਲਓ ਅਤੇ ਇਸ ਨੂੰ ਅਲਸਰ ‘ਤੇ ਲਗਾਓ। ਫਿਰ ਇਸ ਨੂੰ ਕੁਝ ਸਮੇਂ ਲਈ ਛੱਡ ਦਿਓ। ਫਿਰ ਕੁਰਲੀ ਕਰੋ ਅਤੇ ਇਸ ਨੂੰ ਥੋੜ੍ਹੀ-ਥੋੜ੍ਹੀ ਦੇਰ ਤਕ ਦੁਹਰਾਉਂਦੇ ਰਹੋ।

6. ਸੰਤਰੇ ਦਾ ਜੂਸ
ਸੰਤਰੇ ਦੇ ਜੂਸ ਨਾਲ ਸਰੀਰ ਨੂੰ ਵਿਟਾਮਿਨ ਸੀ ਮਿਲਦਾ ਹੈ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਅਲਸਰ ਵਿਟਾਮਿਨ ਸੀ ਦੀ ਘਾਟ ਦਾ ਨਤੀਜਾ ਹੈ। ਅਲਸਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸੰਤਰੇ ਦਾ ਦੋ ਗਲਾਸ ਜੂਸ ਪੀਓ।

7. ਲਸਣ
ਸਭ ਤੋਂ ਜ਼ਿਆਦਾ ਵਰਤਿਆਂ ਜਾਣ ਵਾਲੇ ਉਪਚਾਰਾਂ ਵਿਚੋਂ ਇਕ ਹੈ ਲਸਣ। ਲਸਣ ਨਾਲ ਤੁਸੀਂ ਅਲਸਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤੁਹਾਨੂੰ ਸਿਰਫ ਲਸਣ ਨੂੰ ਕੁਝ ਦੇਰ ਲਈ ਅਲਸਰ ‘ਤੇ ਲਗਾਉਣਾ ਹੈ ਇਸ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਪਾਣੀ ਨਾਲ ਮੂੰਹ ਧੋ ਲਓ। ਇਸ ਨੂੰ ਦੋ ਤਿੰਨ ਵਾਰ ਦੁਹਰਾਓ।

Leave a Reply

Your email address will not be published. Required fields are marked *

%d bloggers like this: