ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਅਲਕਾ ਲਾਂਬਾ ਨੂੰ ਬੁਲਾਰੇ ਦੇ ਅਹੁਦੇ ਤੋਂ ਲਾਂਭੇ ਕਰਨਾ ‘ਤਾਨਾਸ਼ਾਹੀ’ ਸੋਚ ਦਾ ਪ੍ਰਤੀਕ-ਸ਼੍ਰੋਮਣੀ ਅਕਾਲੀ ਦਲ

ਅਲਕਾ ਲਾਂਬਾ ਨੂੰ ਬੁਲਾਰੇ ਦੇ ਅਹੁਦੇ ਤੋਂ ਲਾਂਭੇ ਕਰਨਾ ‘ਤਾਨਾਸ਼ਾਹੀ’ ਸੋਚ ਦਾ ਪ੍ਰਤੀਕ-ਸ਼੍ਰੋਮਣੀ ਅਕਾਲੀ ਦਲ

ਲਾਂਬਾ ਨੂੰ ਸੱਚ ਬੋਲਣ ਦੀ ਮਿਲੀ ਸਜ਼ਾ

ਕੇਜਰੀਵਾਲ ਸਾਬ੍ਹ ਹੁਣ ਲੋਕਤੰਤਰ ਕਿੱਥੇ ਗਿਆ?- ਡਾ. ਚੀਮਾ

‘ਜੀ ਹਜ਼ੂਰੀ’ ਕਰਨ ਵਾਲੇ ਹੀ ਆਮ ਆਦਮੀ ਪਾਰਟੀ ‘ਚ ਰਹਿ ਸਕਦੇ ਹਨ

ਚੰਡੀਗੜ੍ਹ, 16 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਅਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਰਟੀ ਵਿਚ ਵੱਧ-ਫੁੱਲ ਰਹੇ ਭ੍ਰਿਸ਼ਟਾਚਾਰਨੂੰ ਨੱਥ ਪਾਉਣ ਵਿਚ ਅਸਮਰੱਥ ਰਿਹਾ ਹੈ ਅਤੇ ਜੇਕਰ ਕੋਈ ਬੋਲਣ ਦੀ ਆਜ਼ਾਦੀ ਤਹਿਤ ਸੱਚਾਈ ਸਾਹਮਣੇ ਲਿਆਉਂਦਾ ਹੈ ਤਾਂ ਉਸ ਨੂੰ ਲੋਕਤਾਂਤਰਿਕ ਤਰੀਕਿਆਂ ਦੇ ਉਲਟ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਜਦਕਿ ਇਸ ਤੋਂ ਪਹਿਲਾਂ ਕੇਜਰੀਵਾਲ ਖੁਦ ਹੀ ਕਹਿ ਚੁੱਕਾ ਹੈ ਕਿ ‘ਆਪ’ ਲੋਕਤਾਂਤਰਿਕ ਕਦਰਾਂ-ਕੀਮਤਾਂ ‘ਤੇ ਆਧਾਰਿਤ ਪਾਰਟੀ ਹੈ।
ਇੱਥੋਂ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਲਕਾ ਲਾਂਬਾ ਨੂੰ ਆਮ ਆਦਮੀ ਪਾਰਟੀ ਦੇ ਬੁਲਾਰੇ ਵੱਜੋਂ ਹਟਾ ਦੇਣਾ ਕੇਜਰੀਵਾਲ ਦੇ ਤਾਨਾਸ਼ਾਹੀ ਵਾਲੇ ਰਵੱਈਏ ਨੂੰ ਦਰਸਾਉਂਦਾ ਹੈ ਕਿਉਂ ਕਿ ਉਸ ਨੇ ਦਿੱਲੀ ਦੇ ਸਾਬਕਾ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਤੋਂ ਇਹ ਮੰਤਰਾਲਾ ਵਾਪਸ ਲੈ ਲਏ ਜਾਣਬਾਰੇ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਹੈ।  ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਇਹ ਕਦਮ ਪਾਰਟੀ ਨੂੰ ‘ਇਕੋ-ਇਕ ਬਾਦਸ਼ਾਹ’ ਵਾਲੇ ਰਾਹ ਲਿਜਾ ਰਿਹਾ ਹੈ ਜਿੱਥੇ ਸੱਚ ਬੋਲਣ ਵਾਲਿਆਂ ਲਈ ਕੋਈ ਥਾਂਨਹੀਂ ਹੈ।
‘ਆਪ’ ਨੂੰ ਭ੍ਰਿਸ਼ਟਾਚਾਰ ਦਾ ਗੜ੍ਹ ਗਰਦਾਨਦਿਆਂ, ਡਾ. ਚੀਮਾ ਨੇ ਕਿਹਾ ਕਿ ਇੱਥੇ ਮਾਮਲਾ ਸਿਰਫ ਗੋਪਾਲ ਰਾਏ ਦਾ ਹੀ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਕਈ ਆਮ ਆਦਮੀ ਪਾਰਟੀ ਦੇਆਗੂ ਭ੍ਰਿਸ਼ਟਾਚਾਰ ਵਿਚ ਗਲਤਾਨ ਪਾਏ ਗਏ ਹਨ ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਪਾਰਟੀ ਖੜ੍ਹੀ ਹੀ ਭ੍ਰਿਸ਼ਟਾਚਾਰ ਦੀਆਂ ਨੀਂਹਾਂ ‘ਤੇ ਹੈ।
ਉਨ੍ਹਾਂ ਕਿਹਾ ਕਿ ਅਲਕਾ ਲਾਂਬਾ ਨੂੰ ਬੁਲਾਰੇ ਦੇ ਅਹੁਦੇ ਤੋਂ ਲਾਂਭੇ ਕਰਨਾ ਦਰਸਾਉਂਦਾ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਆਪ ਵਾਲਿਆਂ ਦੀਆਂ ਸੁਰਾਂ ਵੱਖੋ-ਵੱਖਰੀਆਂ ਹਨ। ਇੱਥੇ ਦੱਸ ਦੇਈਏ ਕਿਅਲਕਾ ਲਾਂਬਾ ਨੇ ਕਿਹਾ ਸੀ ਕਿ ਗੋਪਾਲ ਰਾਏ ਨੂੰ ਟਰਾਂਸਪੋਰਟ ਮੰਤਰਾਲੇ ਤੋਂ ਹਟਣ ਲਈ ਕੇਜਰੀਵਾਲ ਨੇ ਖੁਦ ਕਿਹਾ ਸੀ ਕਿਉਂ ਕਿ ‘ਐਪ ਆਧਾਰਿਤ ਪ੍ਰੀਮੀਅਮ ਬੱਸ ਸਰਵਿਸ ਪ੍ਰੋਜੈਕਟ’ ਤਹਿਤ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਇਕ ਜਾਂਚ ਕੀਤੀ ਜਾ ਰਹੀ ਹੈ ਜਦਕਿ ਆਪ ਆਗੂਆਂ ਨੇ ਅਧਿਕਾਰਿਤ ਤੌਰ ‘ਤੇ ਕਿਹਾ ਸੀ ਕਿ ਨਿੱਜੀ ਕਾਰਣਾਂ ਕਰਕੇ ਗੋਪਾਲ ਰਾਏ ਨੇ ਖੁਦ ਮੰਤਰਾਲੇ ਤੋਂ ਅਸਤੀਫਾ ਦਿੱਤਾ ਹੈ।
ਲੋਕਾਂ ਵੱਲੋਂ ਦਿੱਤੇ ਭਾਰੀ ਸਮੱਰਥਨ ਦਾ ਆਦਰ ਕਰਨ ਦੀ ਸਲਾਹ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪ ਵਾਲੇ ਅਤੇ ਕੇਜਰੀਵਾਲ ਨੂੰ ਸੋਚਣਾ ਚਾਹੀਦਾ ਹੈ ਕਿ ਲੋਕ ਮੂਰਖ ਨਹੀਂ ਹਨ ਕਿ ਤੁਸੀਂ ਉਨ੍ਹਾਂ ਨੂੰ ਜੋ ਆਖ ਦਿਓਗੇ ਉਹ ਮੰਨ ਲੈਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਵਾਲੇ ਆਗੂ ਅੱਜ ਧੂੜ ਚੱਟ ਰਹੇ ਹਨ।
ਡਾ. ਚੀਮਾ ਨੇ ਕਿਹਾ ਕਿ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੂੰ ‘ਇਕ ਬੰਦੇ ਦੀ’ ਅਤੇ ‘ਜੀ ਹਜ਼ੂਰੀ ਵਾਲੀ ਪਾਰਟੀ’ ਬਣਾ ਛੱਡਿਆ ਹੈ ਜਦਕਿ ਉਸ ਨੂੰ ਉਹ ਦਿਨ ਭੁੱਲ ਗਏ ਹਨ ਜਦੋਂ ਉਹ ਲੋਕਤੰਤਰ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਅਤੇ ਹੋਰ ਕਦਰਾਂ-ਕੀਮਤਾਂ ਦਾ ਉੱਚੀ ਆਵਾਜ਼ ਵਿਚ ਰੌਲਾ ਪਾਇਆ ਕਰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਸੱਤਾ ਪ੍ਰਾਪਤੀ ਲਈ ਕੇਜਰੀਵਾਲ ਨੇ ਆਪਣੇ ਉਸਤਾਦਅੰਨਾ ਹਜ਼ਾਰੇ ਨਾਲ ਵੀ ਧੋਖਾ ਕੀਤਾ ਹੈ। ਉਨ੍ਹਾਂ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਹ ਲੋਕਤਾਂਤਰਿਕ ਨਿਯਮਾਂ ਦੀ ਪਾਲਣਾ ਕਰੇ ਅਤੇ ਲੋਕਾਂ ਵੱਲੋਂ ਚੁਣੇ ਗਏ ਇਕ ਆਗੂ ਵਰਗਾ ਵਰਤਾਓ ਕਰੇ ਨਹੀਂਤਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੀਤੇ ਦੀ ਗੱਲ ਬਣਾ ਛੱਡਣਾ ਹੈ।

Leave a Reply

Your email address will not be published. Required fields are marked *

%d bloggers like this: