ਅਰੁਣਾਚਲ ‘ਚ ਮਿਲੇ ਲਾਪਤਾ ਅਮਰੀਕੀ ਫ਼ੌਜੀਆਂ ਦੇ ਕੰਕਾਲ

ss1

ਅਰੁਣਾਚਲ ‘ਚ ਮਿਲੇ ਲਾਪਤਾ ਅਮਰੀਕੀ ਫ਼ੌਜੀਆਂ ਦੇ ਕੰਕਾਲ

ਨਵੀਂ ਦਿੱਲੀ (ਪੀਟੀਆਈ) : ਦੂਜੀ ਸੰਸਾਰ ਜੰਗ ਦੌਰਾਨ ਲਾਪਤਾ ਅਮਰੀਕੀ ਫ਼ੌਜੀਆਂ ਦੇ ਕੰਕਾਲ ਅਰੁਣਾਚਲ ਸੂਬੇ ‘ਚ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਅਮਰੀਕੀ ਫ਼ੌਜੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਇਸ ਖੇਤਰ ‘ਚ ਹਾਦਸਾਗ੍ਰਸਤ ਹੋਇਆ ਸੀ। ਅਮਰੀਕੀ ਦੂਤਘਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਹਿਮਾਲਿਅਨ ਖੇਤਰ ‘ਚ ਸੱਤ ਦਹਾਕਿਆਂ ਬਾਅਦ ਇਹ ਸਫਲਤਾ ਮਿਲੀ ਹੈ। ਜਹਾਜ਼ ‘ਚ ਸਵਾਰ ਫ਼ੌਜੀਆਂ ਦੀ ਗਿਣਤੀ ਬਾਰੇ ‘ਚ ਜਾਣਕਾਰੀ ਨਹੀਂ ਹੈ। ਡਿਫੈਂਸ ਪੀਓਏ/ਐੱਮਆਈਏ ਅਕਾਊਂਟਿੰਗ ਏਜੰਸੀ (ਡੀਪੀਏਏ) ਦੀ ਟੀਮ ਲਗਾਤਾਰ ਇਸ ਦੀ ਭਾਲ ‘ਚ ਰੁੱਝੀ ਸੀ। ਸਥਾਨਕ ਲੋਕਾਂ ਨੇ ਗੱਲਬਾਤ ਦੌਰਾਨ ਕੁਝ ਲੋਕਾਂ ਦੇ ਮਨੁੱਖੀ ਕੰਕਾਲ ਦਿਖਾਏ। ਇਸ ਤੋਂ ਬਾਅਦ ਟੀਮ ਦੇ ਮੈਂਬਰਾਂ ਨੇ ਉਸ ਸਥਾਨ ‘ਤੇ ਪੜਤਾਲ ਸ਼ੁਰੂ ਕੀਤੀ ਤਾਂ ਉਥੇ ਇਸ ਤਰ੍ਹਾਂ ਦੇ ਕਈ ਕੰਕਾਲ ਅਤੇ ਰਹਿੰਦ-ਖੂੰਹਦ ਮਿਲੀ। ਮੰਨਿਆ ਜਾ ਰਿਹਾ ਹੈ ਕਿ ਇਹ ਅਮਰੀਕੀ ਫ਼ੌਜੀਆਂ ਦੇ ਹੀ ਹਨ। ਪਛਾਣ ਯਕੀਨੀ ਬਣਾਉਣ ਲਈ ਇਸ ਨੂੰ ਡੀਪੀਏਏ ਦੀ ਪ੍ਰਯੋਗਸ਼ਾਲਾ ‘ਚ ਭੇਜਿਆ ਜਾਵੇਗਾ। ਭਾਰਤ ‘ਚ ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਦੱਸਿਆ ਕਿ ਵਾਸ਼ਿੰਗਟਨ ਆਪਣੇ ਫ਼ੌਜੀਆਂ ਦਾ ਪਤਾ ਲਗਾਉਣ ਲਈ ਵਚਨਬੱਧ ਹੈ। ਦੂਤਘਰ ਦੇ ਮਿਸ਼ਨ ਕਮਾਂਡਰ ਲੈਫਟੀਨੈਂਟ ਕਰਨਲ ਪਿ੍ਰਟਜ਼ ਨੇ ਇਸ ਲਈ ਭਾਰਤ ਦਾ ਧੰਨਵਾਦ ਕੀਤਾ ਹੈ।

Share Button

Leave a Reply

Your email address will not be published. Required fields are marked *