ਅਰਵਿੰਦ ਕੇਜਰੀਵਾਲ ਦਿੱਲੀ ਦੇ ਸਭ ਤੋ ਨਾਕਾਮ ਮੁੱਖ ਮੰਤਰੀ ਸਾਬਤ ਹੋਏ : ਡਾਂ ਗਾਂਧੀ

ਅਰਵਿੰਦ ਕੇਜਰੀਵਾਲ ਦਿੱਲੀ ਦੇ ਸਭ ਤੋ ਨਾਕਾਮ ਮੁੱਖ ਮੰਤਰੀ ਸਾਬਤ ਹੋਏ : ਡਾਂ ਗਾਂਧੀ

fdk-2ਫਰੀਦਕੋਟ,21 ਨਵੰਬਰ ( ਜਗਦੀਸ਼ ਬਾਂਬਾ ) ਸਵਰਾਜ ਪਾਰਟੀ ਸਮੇਤ ਹੋਰਾਂ ਪਾਰਟੀਆਂ ਦਾ ਬਣਿਆਂ ਪੰਜਾਬ ਫਰੰਟ ਨੇ ਐਤਵਾਰ ਨੂੰ ਫਰੀਦਕੋਟ ਦੇ ਤਲਵੰਡੀ ਰੋਡ ਤੇ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ। ਪੰਜਾਬ ਫਰੰਟ ਪਾਰਟੀ ਵੱਲੋ ਸ਼੍ਰੋਮਣੀ ਅਕਾਲੀ ਦਲ, ਭਾਜਪਾ ,ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਜੰਮਕੇ ਵਰੇ । ਇਸ ਮਹਾਂ ਰੈਲੀ ਵਿਚ ਆਪ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਡਾਂ ਧਰਮਵੀਰ ਗਾਂਧੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਰੈਲੀ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟਂੀ ਦੀ ਸਰਕਾਰ ਬਣਾਉਣ ਦੇ ਦਿਨ ਵਿਚ ਸੁਪਨੇ ਦੇਖ ਰਹੀ ਹੈ। ਉਨਾਂ ਆਪ ਪਾਰਟੀ ਦੇ ਮੁੱਖੀ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਭ ਤੋ ਨਾਕਾਮ ਮੁੱਖ ਮੰਤਰੀ ਵਜੋ ਸਾਬਤ ਹੋਏ ਹਨ। ਦਿੱਲੀ ਦੇ ਲੋਕ ਕੇਜਰੀਵਾਲ ਨੂੰ ਜੀਅ ਭਰ ਕੇ ਕੋਸ ਰਹੇ ਅਤੇ ਅਜਿਹੇ ਨੇਤਾ ਤੋ ਪੰਜਾਬ ਵਾਲੇ ਲੋਕਾਂ ਨੂੰ ਕਿਹੋ ਜਿਹੀ ਉਮੀਦ ਲਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕੇਜਰੀਵਾਲ ਇਕ ਡਰਾਮੇਬਾਜ,ਧੋਖੇਬਾਜ ਅਤੇ ਤਾਨਾਸ਼ਾਹ ਰਾਜਨੀਤਕ ਨੇਤਾ ਹੈ। ਐਸਵਾਈਐਲ ਦੇ ਮੁੱਦੇ ਤੇ ਸੰਸਦ ਡਾਂ ਗਾਂਧੀ ਨੇ ਕਾਂਗਰਸ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਸਾਲ 1955 ਵਿਚ ਕੇਂਦਰ,ਪੰਜਾਬ ਤੇ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਪੰਜਾਬ ਦੇ ਪਾਣੀਆਂ ਦਾ ਵੱਡਾ ਹਿੱਸਾ ਰਾਜਸਥਾਨ ਨੂੰ ਦੇ ਦਿੱਤਾ ਗਿਆ ਸੀ। ਇਸ ਮੌਕੇ ਰੈਲੀ ਦੇ ਸੰਯੋਜਨ ਕੇ ਸਵਰਾਜ ਪਾਰਟੀ ਦੀ ਜਿਲਾ ਪ੍ਰਧਾਨ ਬੀਬੀ ਰਵਿੰਦਰਪਾਲ ਕੌਰ ਨੇ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਦਲ-ਦਲ ਵਿਚੋ ਕੱਢਣ ਅਤੇ ਪੰਜਾਬ ਨੂੰ ਫਿਰ ਤੋ ਉਹੀ ਹੱਸਦਾ ਵੱਸਦਾ ਦੇਖਣ ਲਈ ਰਾਜਨੀਤੀ ਵਿਚ ਆਏ ਹਨ। ਇਸ ਮੌਕੇ ਆਖੰਡ ਅਕਾਲੀ ਦਲ ਦੇ ਬਾਬੂ ਸਿੰਘ ਨੇ ਵੀ ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀ ਤੇ ਤਿੱਖੇ ਸ਼ਬਦੀ ਵਾਰ ਕੀਤੇ ਜਾਣ ਉਪਰੰਤ ਮਹਾਂ ਰੈਲੀ ਕੱਢੀ ਗਈ,ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਮੋਟਰਸਾਈਕਲ,ਗੱਡੀਆਂ ਸਮੇਤ ਆਪੋ ਆਪਣੇ ਵਹੀਕਲਾਂ ‘ਤੇ ਸਵਾਰ ਹੋ ਕੇ ਰੈਲੀ ਦੌਰਾਨ ਪੰਜਾਬ ਫਰੰਟ ਦੀ ਸਰਕਾਰ ਬਣਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਜੋ ਪੰਜਾਬ ਅੰਦਰ ਵੱੱਧ ਰਹੀ ਭ੍ਰਿਸ਼ਟਾਚਾਰੀ ਨੂੰ ਠੱਲ ਪਾਈ ਜਾ ਸਕੇ ।

Share Button

Leave a Reply

Your email address will not be published. Required fields are marked *

%d bloggers like this: