ਅਰਬਪਤੀ ਕਾਰੋਬਾਰੀ ਵੱਲੋਂ 75 ਫੀਸਦੀ ਜਾਇਦਾਦ ਦਾਨ

ss1

ਅਰਬਪਤੀ ਕਾਰੋਬਾਰੀ ਵੱਲੋਂ 75 ਫੀਸਦੀ ਜਾਇਦਾਦ ਦਾਨ

1

ਨਵੀਂ ਦਿੱਲੀ: ਦੇਸ਼ ਦੀ ਮਸ਼ਹੂਰ ਕੰਪਨੀ ਐਲ.ਐਨ.ਟੀ. ਦੇ ਮੁਖੀ ਨੇ ਆਪਣੀ 75 ਫੀਸਦੀ ਜਾਇਦਾਦ ਦਾਨ ਕਰਨ ਦਾ ਫੈਸਲਾ ਲਿਆ ਹੈ। ਆਪਣੇ ਅਹੁਦੇ ਤੋਂ ਰਿਟਾਇਰ ਹੋਣ ਜਾ ਰਹੇ ਕੰਪਨੀ ਪ੍ਰਮੁੱਖ ਏ.ਐਮ. ਨਾਇਕ ਨੇ ਇਸ ਬਾਰੇ ਐਲਾਨ ਕੀਤਾ ਹੈ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਇਸ ਦਾਨ ਨੂੰ ਆਪਣੀ ਨਿੱਜੀ ਇੱਛਾ ਦੱਸਿਆ ਹੈ।

  ਏ.ਐਮ. ਨਾਇਕ ਮੁਤਾਬਕ ਉਨ੍ਹਾਂ ਦੇ ਪਿਤਾ ਤੇ ਦਾਦਾ ਕੋਲ ਪੈਸੇ ਨਹੀਂ ਸਨ। ਉਨ੍ਹਾਂ ਆਪਣੀ ਜਿੰਦਗੀ ਗਰੀਬੀ ‘ਚ ਬਤਾਈ। ਇਸ ਲਈ ਹੁਣ ਨਾਇਕ ਨੇ ਆਪਣੀ ਕਮਾਈ ਦਾ 75 ਫੀਸਦੀ ਹਿੱਸਾ ਦਾਨ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੋ ਚੈਰਿਟੀ ਸੰਸਥਾਵਾਂ ਦੀ ਸ਼ੁਰੂਆਤ ਕੀਤੀ ਹੈ। ਇੱਕ ਸੰਸਥਾ ‘ਚ ਬੱਚਿਆਂ ਦੀ ਸਿੱਖਿਆ ਵਰਗੇ ਕੰਮ ਕੀਤੇ ਜਾਣਗੇ। ਜਦਕਿ ਦੂਸਰਾ ਟਰੱਸਟ ਨਿਰਮਲ ਮੈਮੋਰੀਅਲ ਮੈਡੀਕਲ ਟਰੱਸਟ ਗਰੀਬਾਂ ਦੇ ਇਲਾਜ ਵਰਗੇ ਕੰਮ ਕਰੇਗਾ। ਇਸ ਸੰਸਥਾ ਦਾ ਨਾਮ ਉਨ੍ਹਾਂ ਆਪਣੀ ਪੋਤੀ ਦੇ ਨਾਮ ਤੋਂ ਰੱਖਿਆ ਹੈ, ਜਿਸ ਦੀ 2007 ‘ਚ ਕੈਂਸਰ ਕਾਰਨ ਮੌਤ ਹੋ ਗਈ ਸੀ।

ਸੂਤਰਾਂ ਮੁਤਾਬਕ ਨਾਇਕ ਦਾ ਇਹ ਫੈਸਲਾ ਕੋਈ ਨਵਾਂ ਨਹੀਂ। ਉਹ ਕਾਫੀ ਸਮੇਂ ਤੋਂ ਹੀ ਸਮਾਜਿਕ ਕੰਮਾਂ ਲਈ ਦਾਨ ਦਿੰਦੇ ਆਏ ਹਨ। ਉਹ 1995 ਤੋਂ ਹੁਣ ਤੱਕ ਕਰੀਬ 125 ਕਰੋੜ ਰੁਪਏ ਦਾਨ ਦੇ ਚੁੱਕੇ ਹਨ। ਐਮ. ਨਾਇਕ ਮੂਲ ਰੂਪ ‘ਚ ਗੁਜਰਾਤ ਦੇ ਰਹਿਣ ਵਾਲੇ ਹਨ। ਐਨਜੀਓ ‘ਚ ਉਨ੍ਹਾਂ ਦੀ ਭੈਣ ਵੀ ਮਦਦ ਕਰਦੀ ਹੈ। ਨਾਇਕ ਮੁਤਾਬਕ ਉਹ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਲਈ ਕੰਮ ਕਰਨਾ ਚਾਹੁੰਦੇ ਹਨ।

ਐਲਐਨਟੀ ਕੰਪਨੀ ‘ਚ 1965 ‘ਚ ਜੇਈ ਵਜੋਂ ਕੰਮ ਸ਼ੁਰੂ ਕਰਨ ਵਾਲੇ ਨਾਇਕ ਨੇ 1999 ਚ ਕੰਪਨੀ ਦੇ ਸੀਈਓ ਦਾ ਅਹੁਦਾ ਸੰਭਾਲਿਆ ਸੀ। 2003 ‘ਚ ਉਹ ਕੰਪਨੀ ਦੇ ਚੇਅਰਮੈਨ ਬਣੇ ਤੇ 2012 ‘ਚ ਉਨ੍ਹਾਂ ਦੇ ਕਾਰਜਕਾਲ ‘ਚ ਵਾਧਾ ਕਰ ਦਿੱਤਾ ਗਿਆ। ਹੁਣ ਨਾਇਕ 2017 ‘ਚ ਕੰਪਨੀ ਨੂੰ ਅਲਵਿਦਾ ਕਹਿਣਗੇ।

Share Button

Leave a Reply

Your email address will not be published. Required fields are marked *