Sun. Aug 18th, 2019

ਅਰਦਾਸ ਕਰਾਂ ਨੇ ਵੱਡੇ ਪੱਧਰ ‘ਤੇ ਕਮਾਈ ਕੀਤੀ

ਅਰਦਾਸ ਕਰਾਂ ਨੇ ਵੱਡੇ ਪੱਧਰ ‘ਤੇ ਕਮਾਈ ਕੀਤੀ

ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਨੇ ਬਾਕਸ ਆਫਿਸ ਤੇ ਸਫ਼ਲਤਾਪੂਰਵਕ ਓਪਨਿੰਗ ਕੀਤੀ ਹੈ। ਇਸ ਦੀ ਸ਼ਾਨਦਾਰ ਓਪਨਿੰਗ ਤੋਂ ਬਾਅਦ ਅਰਦਾਸ ਕਰਾਂ ਦੀ ਕੁਲੈਕਸ਼ਨ ਦੇ ਆਂਕੜੇ ਵਧ ਰਹੇ ਹਨ, ਜਿਸ ਵਿੱਚ ਦੂਜੇ ਦਿਨ ਦੇ ਆਂਕੜੇ ਸਾਹਮਣੇ ਆਏ ਹਨ, ਜਿਸ ਮੁਤਾਬਕ ਅਰਦਾਸ ਕਰਾਂ ਨੇ ਦੂਜੇ ਦਿਨ ਓਵਰਆਲ 4.16 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਹੈ।

ਜਦਕਿ ਫ਼ਿਲਮ ਨੇ ਪਹਿਲੇ ਦਿਨ 3.16 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਸੀ। ਦੋ ਦਿਨਾਂ ਦੇ ਅੰਦਰ ਅਰਦਾਸ ਕਰਾਂ ਨੇ ਕੁੱਲ 7.77 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਰਦਾਸ ਕਰਾਂ ਕਮਾਈ ਦੇ ਨਵੇਂ ਆਂਕੜੇ ਛੂਹੇਗੀ। ਲੋਕਾਂ ਵੱਲੋਂ ਇਸ ਫ਼ਿਲਮ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਬਹੁਤ ਵੱਡੀ ਗਿਣਤੀ ਵਿਚ ਲੋਕ ਇਸ ਫ਼ਿਲਮ ਨੂੰ ਮਾਣ ਦੇ ਰਹੇ ਹਨ। ਦਸ ਦਈਏ ਕਿ ਅਰਦਾਸਕ ਕਰਾਂ ਹਰ ਪੱਖ ਤੋਂ ਮਜ਼ਬੂਤ ਫ਼ਿਲਮ ਹੈ।

ਇਹ ਫ਼ਿਲਮ ਲੋਕਾਂ ਨੂੰ ਅਸਲ ਜ਼ਿੰਦਗੀ ਦੇ ਮਾਇਨੇ ਸਿਖਾਉਂਦੀ ਹੈ।

Leave a Reply

Your email address will not be published. Required fields are marked *

%d bloggers like this: