Wed. Jul 17th, 2019

ਅਰਜੁਨ ਨਾਲ ਸੱਚੀ ਦੋਸਤੀ : ਪਰਿਣੀਤੀ

ਅਰਜੁਨ ਨਾਲ ਸੱਚੀ ਦੋਸਤੀ : ਪਰਿਣੀਤੀ

ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਰਜੁਨ ਕਪੂਰ ਨੂੰ ਆਪਣਾ ਸਭ ਤੋਂ ਸੱਚਾ ਦੋਸਤ ਮੰਨਦੀ ਹੈ। ਇਹ ਦੋਵੇ ਸਟਾਰ ਹੁਣ ਤਕ ਫਿਲਮ ‘ਇਸ਼ਕਜਾਦੇ’ ਤੇ ‘ਨਮਸਤੇ ਇੰਗਲੈਂਡ’ ‘ਚ ਇਕੱਠੇ ਅਦਾਕਾਰੀ ਵਿਖਾ ਚੁੱਕੇ ਹਨ। ਦੋਵੇਂ ਜਲਦ ਹੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ‘ਚ ਵੀ ਨਜ਼ਰ ਆਉਣਗੇ।
ਹਾਲ ਹੀ ‘ਚ ਇਕ ਪ੍ਰੋਗਰਾਮ ਦੌਰਾਨ ਪਰਿਣੀਤੀ ਨੇ ਕਿਹਾ ਕਿ ‘ਬਾਲੀਵੁੱਡ ‘ਚ ਇਕ ਸੱਚੇ ਦੋਸਤ ਨੂੰ ਲੱਭਣਾ ਮੁਸ਼ਕਲ ਹੈ ਅਤੇ ਇਸ ਗੱਲ ਦੀ ਉਸ ਨੂੰ ਖ਼ੁਸ਼ੀ ਹੈ ਕਿ ਅਰਜੁਨ ਕਪੂਰ ਦੇ ਰੂਪ ‘ਚ ਉਸ ਨੂੰ ਇਕ ਸੱਚਾ ਦੋਸਤ ਮਿਲਿਆ ਹੈ।’ ਇਸ ਪ੍ਰੋਗਰਾਮ ‘ਚ ਪਰਿਣੀਤੀ ਨੇ ਆਪਣੇ ਅਤੇ ਅਰਜੁਨ ਕਪੂਰ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ। ਪਰਿਣੀਤੀ ਨੇ ਕਿਹਾ ਕਿ, ‘ਸਾਡੇ ‘ਚ ਸੱਚੀ ਦੋਸਤੀ ਦਾ ਮਜ਼ਬੂਤ ਰਿਸ਼ਤਾ ਹੈ। ਵੈਸੇ ਬਾਲੀਵੁੱਡ ‘ਚ ਚੰਗੇ ਦੋਸਤ ਬਹੁਤ ਘੱਟ ਮਿਲਦੇ ਹਨ ਪਰ ਅਰਜੁਨ ਮੇਰਾ ਇਕ ਚੰਗਾ ਦੋਸਤ ਹੈ। ਮੈਨੂੰ ਆਪਣੀ ਤਸਵੀਰ ਲੈਣ ਲਈ ਆਪਣਾ ਫੋਨ ਉਸ ਨੂੰ ਦੇਣ ‘ਚ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਮੈਂ ਆਪਣੇ ਮੋਬਾਈਲ ਫੋਨ ਦੀ ਗੈਲਰੀ ‘ਚ ਫੋਟੋਆਂ ਵੇਖਦੀ ਹਾਂ ਤਾਂ 50 ਤੋਂ ਜ਼ਿਆਦਾ ਸੈਲਫੀਆਂ ਅਰਜੁਨ ਦੀਆਂ ਹੀ ਹੁੰਦੀਆਂ ਹਨ।’

Leave a Reply

Your email address will not be published. Required fields are marked *

%d bloggers like this: