ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਅਰਜੁਨ ਕਪੂਰ ਹੋਏ ਗੰਜੇ

ਅਰਜੁਨ ਕਪੂਰ ਹੋਏ ਗੰਜੇ

ਲੌਕਡਾਊਨ ਕਰਕੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਘਰ ‘ਚ ਹਨ ਅਤੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਦੱਸ ਰਹੇ ਹਨ ਕਿ ਉਹ ਅਸਲ ‘ਚ ਘਰ ‘ਤੇ ਆਪਣਾ ਸਮਾਂ ਕਿਵੇਂ ਬਤੀਤ ਕਰ ਰਹੇ ਹਨ। ਦੋ ਦਿਨ ਪਹਿਲਾਂ ਅਰਜੁਨ ਕਪੂਰ ਨੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ‘ਚ ਉਹ ਕਸਰਤ ਕਰਦੇ ਵਿਖਾਈ ਦੇ ਰਹੇ ਸਨ। ਇਹ ਉਸ ਸਮੇਂ ਦੀ ਵੀਡੀਓ ਸੀ, ਜਦੋਂ ਅਰਜੁਨ ਆਪਣੀ ਫ਼ਿਲਮ ‘ਪਾਣੀਪਤ’ ਲਈ ਬਾਡੀ ਬਣਾ ਰਹੇ ਸਨ, ਜਿਸ ‘ਚ ਉਨ੍ਹਾਂ ਨੇ ਸਦਾਸ਼ਿਵ ਰਾਓ ਭਾਊ ਦੀ ਭੂਮਿਕਾ ਨਿਭਾਈ ਸੀ।

https://www.instagram.com/p/B-j24QsJkwx/?utm_source=ig_web_copy_link

ਪਰ ਹੁਣ ਅਰਜੁਨ ਕਪੂਰ ਨੇ ਆਪਣੀ ਇੱਕ ਤਾਜ਼ਾ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬ੍ਰਾਹਮਣ ਹੇਅਰਸਟਾਈਲ ‘ਚ ਵਿਖਾਈ ਦੇ ਰਹੇ ਹਨ। ਕਹਿਣ ਨੂੰ ਤਾਂ ਉਹ ਗੰਜੇ ਹੋਏ ਹਨ, ਪਰ ਥੋੜੇ ਸਟਾਈਲ ਨਾਲ। ਅਰਜੁਨ ਕਪੂਰ ਦੀ ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਕਿਸੇ ਨੂੰ ਇਹ ਲੁੱਕ ਪਸੰਦ ਆ ਰਿਹਾ ਹੈ ਤਾਂ ਕੋਈ ਉਨ੍ਹਾਂ ਦਾ ਮਜ਼ਾਕ ਵੀ ਉਡਾ ਰਿਹਾ ਹੈ। ਅਰਜੁਨ ਕਪੂਰ ਅਕਸਰ ਆਪਣੇ ਹੇਅਰਸਟਾਈਲ ਨਾਲ ਪ੍ਰਯੋਗ ਕਰਦੇ ਵੇਖੇ ਗਏ ਹਨ।

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਰਜੁਨ ਕਪੂਰ ਨੇ ਇਹ ਹੇਅਰ ਸਟਾਈਲ ਖੁਦ ਬਣਾਇਆ ਹੈ ਜਾਂ ਉਨ੍ਹਾਂ ਨੇ ਹੇਅਰ ਸਟਾਈਲਿਸਟ ਦੀ ਮਦਦ ਲਈ ਹੈ। ਕੋਰੋਨਾ ਲੌਕਡਾਊਨ ਕਾਰਨ ਸਭ ਕੁਝ ਬੰਦ ਹੈ, ਪਰ ਅਰਜੁਨ ਕਪੂਰ ਨੇ ਇਸ ਹੇਅਰ ਸਟਾਈਲ ‘ਚ ‘ਪਾਣੀਪਤ’ ਫ਼ਿਲਮ ਦੀ ਯਾਦ ਦਿਵਾ ਰਹੇ ਹਨ।

Leave a Reply

Your email address will not be published. Required fields are marked *

%d bloggers like this: