Tue. Nov 19th, 2019

ਅਯੁੱਧਿਆ ਮਾਮਲੇ ਵਿੱਚ ਸੋਮਵਾਰ ਤੋਂ ਇਕ ਘੰਟਾ ਵੱਧ ਸੁਣਵਾਈ ਕਰੇਗਾ ਸੁਪਰੀਮ ਕੋਰਟ

ਅਯੁੱਧਿਆ ਮਾਮਲੇ ਵਿੱਚ ਸੋਮਵਾਰ ਤੋਂ ਇਕ ਘੰਟਾ ਵੱਧ ਸੁਣਵਾਈ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ, 20 ਸਤੰਬਰ: ਸੁਪਰੀਮ ਕੋਰਟ ਨੇ ਅੱਜ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਵਿੱਚ ਸੋਮਵਾਰ ਤੋਂ ਰੋਜ਼ਾਨਾ ਇਕ ਘੰਟਾ ਵਧ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ| ਇਕ ਘੰਟੇ ਦਾ ਸਮਾਂ ਇਸ ਲਈ ਵਧਾਇਆ ਗਿਆ ਹੈ ਤਾਂ ਕਿ ਅਯੁੱਧਿਆ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਪੂਰੀ ਕੀਤੀ ਜਾ ਸਕੇ| ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨ ਬੈਂਚ ਨੇ ਇਸ ਵਿਵਾਦ ਦੇ ਦੋਹਾਂ ਪੱਖਾਂ ਦੇ ਵਕੀਲਾਂ ਨੂੰ ਕਿਹਾ ਕਿ ਉਸ ਨੇ ਆਮ ਪ੍ਰਕਿਰਿਆ ਦੇ ਅਧੀਨ ਸ਼ਾਮ 4 ਵਜੇ ਦੀ ਬਜਾਏ ਰੋਜ਼ਾਨਾ 5 ਵਜੇ ਉੱਠਣ ਦਾ ਫੈਸਲਾ ਲਿਆ ਹੈ| ਸੰਵਿਧਾਨ ਬੈਂਚ ਦੇ ਹੋਰ ਮੈਂਬਰਾਂ ਵਿੱਚ ਜੱਜ ਐਸ.ਏ. ਬੋਬੜੇ, ਜੱਜ ਧਨੰਜਯ ਵਾਈ ਚੰਦਰਚੂੜ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਐਸ. ਅਬਦੁੱਲ ਨਜ਼ੀਰ ਸ਼ਾਮਲ ਹਨ|
ਸੰਵਿਧਾਨ ਬੈਂਚ ਅਯੁੱਧਿਆ ਵਿੱਚ ਵਿਵਾਦਿਤ 2.77 ਏਕੜ ਭੂਮੀ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲਲਾ ਦਰਮਿਆਨ ਬਰਾਬਰ ਵੰਡਣ ਸੰਬੰਧੀ ਇਲਾਹਾਬਾਦ ਹਾਈ ਕੋਰਟ ਦੇ ਸਤੰਬਰ 2010 ਦੇ ਫੈਸਲੇ ਵਿਰੁੱਧ ਦਾਇਰ ਅਪੀਲਾਂ ਤੇ 6 ਅਗਸਤ ਤੋਂ ਰੋਜ਼ਾਨਾ ਸੁਣਵਾਈ ਕਰ ਰਹੀ ਹੈ| ਬੈਂਚ ਨੇ ਹਿੰਦੂ ਅਤੇ ਮੁਸਲਿਮ ਪੱਖਕਾਰਾਂ ਦੇ ਵਕੀਲਾਂ ਨੂੰ ਕਿਹਾ,”ਅਸੀਂ ਸੋਮਵਾਰ (23 ਸਤੰਬਰ) ਤੋਂ ਇਕ ਘੰਟਾ ਵਧ ਬੈਠ ਸਕਦੇ ਹਾਂ|”
ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਪੂਰੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਉਸ ਨੂੰ ਕਰੀਬ 4 ਹਫਤਿਆਂ ਦਾ ਸਮਾਂ ਫੈਸਲਾ ਲਿਖਣ ਲਈ ਮਿਲ ਜਾਵੇ| ਕੋਰਟ ਦਾ ਇਹ ਫੈਸਲਾ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਚੀਫ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ| ਅਜਿਹੀ ਸਥਿਤੀ ਵਿੱਚ 130 ਸਾਲ ਤੋਂ ਵੀ ਵਧ ਪੁਰਾਣੇ ਇਸ ਵਿਵਾਦ ਵਿੱਚ ਨਵੰਬਰ ਦੇ ਮੱਧ ਤੱਕ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੀ ਉਮੀਦ ਹੈ|

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: