Tue. Sep 24th, 2019

ਅਯੁੱਧਿਆ ਕੇਸ ਵਿੱਚ 25 ਜੁਲਾਈ ਤੋਂ ਹੋਵੇਗੀ ਰੋਜ਼ਾਨਾ ਸੁਣਵਾਈ: ਸੁਪਰੀਮ ਕੋਰਟ

ਅਯੁੱਧਿਆ ਕੇਸ ਵਿੱਚ 25 ਜੁਲਾਈ ਤੋਂ ਹੋਵੇਗੀ ਰੋਜ਼ਾਨਾ ਸੁਣਵਾਈ: ਸੁਪਰੀਮ ਕੋਰਟ

ਨਵੀਂ ਦਿੱਲੀ, 11 ਜੁਲਾਈ: ਅਯੁੱਧਿਆ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ| ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਤੇ ਅਦਾਲਤ ਨੇ ਵਿਚੋਲਗੀ ਦਾ ਜੋ ਰਸਤਾ ਕੱਢਿਆ ਹੈ, ਉਹ ਕੰਮ ਨਹੀਂ ਕਰ ਰਿਹਾ ਹੈ| ਜਿਸ ਤੇ ਸੁਪਰੀਮ ਕੋਰਟ ਨੇ ਵਿਚੋਲਗੀ ਪੈਨਲ ਤੋਂ ਰਿਪੋਰਟ ਮੰਗੀ ਹੈ| ਇਸ ਮਾਮਲੇ ਦੀ ਸੁਣਵਾਈ 25 ਜੁਲਾਈ ਨੂੰ ਹੋਵੇਗੀ| ਪੈਨਲ ਨੂੰ ਇਹ ਰਿਪੋਰਟ ਅਗਲੇ ਵੀਰਵਾਰ ਤਕ ਸੁਪਰੀਮ ਕੋਰਟ ਵਿੱਚ ਜਮਾਂ ਕਰਾਉਣੀ ਹੋਵੇਗੀ| ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨਕ ਬੈਂਚ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ (ਸੇਵਾ ਮੁਕਤ) ਐਫ. ਐਮ. ਆਈ. ਕਲੀਫੁੱਲਾ ਤੋਂ 18 ਜੁਲਾਈ ਤਕ ਰਿਪੋਰਟ ਸੌਂਪਣ ਦੀ ਬੇਨਤੀ ਕੀਤੀ| ਸੰਵਿਧਾਨਕ ਬੈਂਚ ਨੇ ਕਿਹਾ ਕਿ ਨਵੀਂ ਸਥਿਤੀ ਰਿਪੋਰਟ ਦੇਖਣ ਤੋਂ ਬਾਅਦ ਜੇਕਰ ਉਸ ਨੂੰ ਲੱਗੇਗਾ ਕਿ ਵਿਚੋਲਗੀ ਪ੍ਰਕਿਰਿਆ ਅਸਫਲ ਰਹੀ, ਤਾਂ ਅਯੁੱਧਿਆ ਵਿਵਾਦ ਮਾਮਲੇ ਦੀ ਸੁਣਵਾਈ ਅਦਾਲਤ 25 ਜੁਲਾਈ ਤੋਂ ਰੋਜ਼ਾਨਾ ਕਰੇਗੀ| ਯਾਨੀ ਕਿ ਇਸ ਮਾਮਲੇ ਵਿੱਚ ਵਿਚੋਲਗੀ ਜਾਰੀ ਰਹੇਗੀ ਜਾਂ ਨਹੀਂ, ਇਸ ਤੇ ਫੈਸਲਾ ਹੋਵੇਗਾ|
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਵਿਚੋਲਗੀ ਦੀਆਂ ਕੋਸ਼ਿਸ਼ਾਂ ਜ਼ੋਰਾਂ ਤੇ ਹਨ| ਵਿਚੋਲਗੀ ਲਈ ਗਠਿਤ ਕਮੇਟੀ ਵਿਚ ਜਸਟਿਸ ਕਲੀਫੁੱਲਾ ਤੋਂ ਇਲਾਵਾ ਅਧਿਆਤਮਿਕ ਗੁਰੂ ਅਤੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਰ ਵਕੀਲ ਸ਼੍ਰੀਰਾਮ ਪਾਂਚੂ ਨੂੰ ਮੈਂਬਰ ਬਣਾਇਆ ਗਿਆ ਹੈ| ਲੰਬੇ ਸਮੇਂ ਤੋਂ ਪੈਂਡਿੰਗ ਇਸ ਮਾਮਲੇ ਨੂੰ ਸੁਲਝਦਾ ਨਾ ਦੇਖ ਕੇ ਵਿਚਲੋਗੀ ਲਈ ਕਮੇਟੀ ਗਠਿਤ ਕੀਤੀ ਗਈ ਸੀ| ਜਿਕਰਯੋਗ ਹੈ ਕਿ 1992 ਵਿੱਚ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ| ਇਸ ਨੂੰ 1528 ਈਸਵੀ ਵਿੱਚ ਮੁਗਲ ਬਾਦਸ਼ਾਹ ਬਾਬਰ ਨੇ ਬਣਵਾਇਆ ਸੀ| ਹਿੰਦੂ ਚਾਹੁੰਦੇ ਹਨ ਕਿ ਇੱਥੇ ਰਾਮ ਮੰਦਰ ਬਣੇ, ਜਦਕਿ ਮੁਸਲਮਾਨ ਚਾਹੁੰਦੇ ਹਨ ਕਿ ਇੱਥੇ ਮਸਜਿਦ ਬਣਨੀ ਚਾਹੀਦੀ ਹੈ| ਇਹ ਮਾਮਲਾ ਕਈ ਸਾਲਾਂ ਤੋਂ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ|

Leave a Reply

Your email address will not be published. Required fields are marked *

%d bloggers like this: