ਅਮਿਤ ਸ਼ਰਮਾ ਕਤਲ ਮਾਮਲੇ ਚ’ ਜੱਗੀ ਜੌਹਲ ਮੁੜ ਪੰਜ ਦਿਨ ਦੇ ਪੁਲਿਸ ਰਿਮਾਂਡ ਤੇ

ss1

ਅਮਿਤ ਸ਼ਰਮਾ ਕਤਲ ਮਾਮਲੇ ਚ’ ਜੱਗੀ ਜੌਹਲ ਮੁੜ ਪੰਜ ਦਿਨ ਦੇ ਪੁਲਿਸ ਰਿਮਾਂਡ ਤੇ

ਹਿੰਦੂ ਨੇਤਾਵਾਂ ਦੇ ਕਤਲ ਦੇ ਮਾਮਲੇ ਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਿੰਮੀ ਤੇ ਜੱਗੀ ਜੌਹਲ ਦੇ ਪੁਲਿਸ ਰਿਮਾਂਡ ਵਿੱਚ ਮੁੜ ਵਾਧਾ ਕਰ ਦਿੱਤਾ ਗਿਆ ਹੈ ।
ਅਮਿਤ ਸ਼ਰਮਾ ਕਤਲ ਮਾਮਲੇ ਵਿੱਚ ਜਗਤਾਰ ਸਿੰਘ ਜੱਗੀ ਜੌਹਲ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਜੌਹਲ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਇਸਦੇ ਨਾਲ ਹੀ ਕਿਦਵਈ ਨਗਰ ਆਰ.ਐਸ.ਐਸ ਸ਼ਾਖਾ ਤੇ ਗੋਲੀਬਾਰੀ ਮਾਮਲੇ ਵਿੱਚ ਤਲਜੀਤ ਸਿੰਘ ਜਿੰਮੀ ਨੂੰ 1 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ ।
ਗੌਰਤਲਬ ਹੈ ਕਿ ਅਮਿਤ ਸ਼ਰਮਾਂ ਨੂੰ ਜਨਵਰੀ 2017 ਵਿੱਚ ਦੁਰਗਾ ਮੰਦਿਰ ਦੇ ਨਜ਼ਦੀਕ ਗੋਲੀਆਂ ਮਾਰੀਆਂ ਗਈਆਂ ਸਨ ਤੇ ਇਹ ਚੌਥਾ ਮਾਮਲਾ ਹੈ ਜਿਸ ਵਿੱਚ ਜੱਗੀ ਜੌਹਲ ਨੂੰ ਨਾਮਜਦ ਕੀਤਾ ਗਿਆ ਹੈ । ਇਸਤੋਂ ਪਹਿਲਾਂ ਜੌਹਲ ਨੂੰ ਆਰ.ਐਸ.ਐਸ ਸ਼ਾਖਾ ਤੇ ਗੋਲੀਬਾਰੀ ਮਾਮਲੇ ਵਿੱਚ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ ।

Share Button

Leave a Reply

Your email address will not be published. Required fields are marked *