ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ss1

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਹੋਇਆ ਨਿੱਘਾ ਸਵਾਗਤ

ਜੇਐਸ ਭੱਲਾ, ਸ਼੍ਰੀ ਗੋਇੰਦਵਾਲ ਸਾਹਿਬ (23 ਦਸੰਬਰ) ਕਸਬਾ ਮਹਿਤਪੁਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵੱਲੋ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਪੜਾਓ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਤ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ ਨਗਰ ਕੀਰਤਨ ਨਗਰ ਦੇ ਵੱਖ ਵੱਖ ਪੜਾਵਾਂ ਲਈ ਰਵਾਨਾ ਹੋਇਆ ਜਿਥੇ ਇਲਾਕਾ ਨਿਵਾਸੀਆਂ ਵੱਲੋ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਨਗਰ ਕੀਰਤਨ ਵਿੱਚ ਬਾਬਾ ਜੀਵਨ ਸਿੰਘ ਜੀ ਸੇਵਕ ਜਥੇ ਵੱਲੋ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ ਇਸ ਮੌਕੇ ਨਗਰ ਕੀਰਤਨ ਵਿੱਚ ਸ਼ਾਮਿਲ ਅਤੇ ਸਵਾਗਤ ਕਰਨ ਵਾਲਿਆਂ ਚ ਪ੍ਰਧਾਨ ਕਸ਼ਮੀਰ ਸਿੰਘ,ਠੇਕੇਦਾਰ ਸੁਖਦੇਵ ਸਿੰਘ,ਸੁਰਿੰਦਰ ਸਿੰਘ ਸ਼ਿੰਦਾ,ਬਲਜੀਤ ਸਿੰਘ ਕਾਮਰੇਡ,ਬੇਅੰਤ ਸਿੰਘ ਪੰਪ ਵਾਲੇ,ਸੁੱਖ ਕੇਬਲ ਵਾਲੇ,ਸੁਖਵਿੰਦਰ ਸਿੰਘ ਸਹੋਤਾ,ਬਰਿੰਦਰ ਦਿਆਲ ਸਿੰਘ ਸ਼ੇਰੀ,ਸੁਖਚੈਨ ਸਿੰਘ,ਬਲਕਾਰ ਸਿੰਘ ਠੇਕੇਦਾਰ,ਬਲਵਿੰਦਰ ਸਿੰਘ ਬੂਟੀ,ਨਿਰਮਲ ਸਿੰਘ,ਪ੍ਰਧਾਨ ਅਮਰਜੀਤ ਸਿੰਘ ਕਾਲਾ,ਮਨਦੀਪ ਸਿੰਘ,ਕਸ਼ਮੀਰ ਸਿੰਘ,ਧਰਮ ਸਿੰਘ,ਪ੍ਰਧਾਨ ਰਤਨ ਸਿੰਘ,ਜਗਜੀਤ ਸਿੰਘ,ਮੈਂਬਰ ਕੁਲਦੀਪ ਸਿੰਘ,ਮੈਂਬਰ ਸਾਬੀ ਸਿੰਘ,ਹਰਜੀਤ ਸਿੰਘ ਪੈਲਸ ਵਾਲੇ,ਗੁਲਜਾਰ ਸਿੰਘ ਸੰਗਤਪੁਰਾ,ਦਲਬੀਰ ਸਿੰਘ ਆਦਿ ਨੇ ਨਗਰ ਕੀਰਤਨ ਵਿੱਚ ਹਾਜਰੀ ਭਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ

Share Button

Leave a Reply

Your email address will not be published. Required fields are marked *