ਅਮਰੀਕੀ ਲਬਾਣਾਂ ਯੂਥ “ਆਪ” ਆਗੂ ਬੀਬੀ ਹਰਪ੍ਰੀਤ ਕੌਰ ਬਾਜਵਾ ਦੇ ਹੱਕ ਵਿੱਚ ਨਿੱਤਰਿਆ

ss1

ਅਮਰੀਕੀ ਲਬਾਣਾਂ ਯੂਥ “ਆਪ” ਆਗੂ ਬੀਬੀ ਹਰਪ੍ਰੀਤ ਕੌਰ ਬਾਜਵਾ ਦੇ ਹੱਕ ਵਿੱਚ ਨਿੱਤਰਿਆ

compiledਸੈਨਹੋਜੇ (ਕੈਲੇਫੋਰਨੀਆਂ), 19 ਅਕਤੂਬਰ (ਰਾਜ ਗੋਗਨਾ): ਬੇਸ਼ੱਕ ਅਮਰੀਕੀ ਰਾਸ਼ਟਪਪਤੀ ਦੀਆਂ ਚੋਣਾਂ ਵੀ ਸਿਰ ਤੇ ਹਨ, ਲੇਕਿਨ ਪ੍ਰਵਾਸੀ ਪੰਜਾਬੀਆਂ ਦਾ ਧਿਆਨ ਇਸ ਮੌਕੇ ਪੰਜਾਬ ਵਿਧਾਨ ਸਭਾ ਚੋਣ 2017 ਤੇ ਕੇਂਦਰਿਤ ਹੈ। ਪਿਛਲੇ ਲੰਮੇ ਅਰਸੇ ਤੋਂ ਅਕਾਲੀ-ਕਾਂਗਰਸ ਦੀ ਉਤਰ ਕਾਟੋ ਮੈਂ ਚੜਾਂ ਵਾਲੀ ਖੇਡ ਤੋਂ ਅੱਕੇ ਪ੍ਰਵਾਸੀ ਪੰਜਾਬੀਆਂ ਸਿਰ ਇਸ ਵਾਰ ਤੀਜੀ ਧਿਰ ਦੇ ਵਜੋਂ ਉਭਰੀ “ਆਪ” ਪਾਰਟੀ ਦਾ ਜਾਦੂ ਵੀ ਸਿਰ ਚੜਕੇ ਬੋਲ ਰਿਹਾ ਹੈ। ਜਿਵੇਂ-ਜਿਵੇਂ ਪੰਜਾਬ ਅੰਦਰ ਆਮ ਆਦਮੀਂ ਪਾਰਟੀ ਨੇ ਆਪਣੇ ਉਮੀਦਵਾਰ ਚੋਣ ਦੰਗਲ ਵਿੱਚ ਉਤਾਰਨੇ ਸੁਰੂ ਕੀਤੇ ਹਨ, ਤਿਵੇਂ-ਤਿਵੇਂ ਉਥੇ ਚੋਣ ਅਖਾੜਾ ਚਰਮ ਸੀਮਾਂ ਵੱਲ ਨੂੰ ਵੱਧ ਰਿਹਾ ਹੈ, ਅਤੇ ਆਪੋ ਆਪਣੇ ਹਲਕੇ ਦੇ ਉਮੀਦਵਾਰ ਦੇ ਨਾਮ ਨੂੰ ਲੈਕੇ ਵੋਟਰਾਂ ਵਿੱਚ ਉਤਸੁਕਤਾ ਵੀ ਪਾਈ ਜਾ ਰਹੀ ਹੈ। ਇਸੇ ਕੜੀ ਤਹਿਤ ਹਲਕਾ ਦਸੂਹਾ ਦੀ ਸੀਟ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਦਿਨੀਂ ਪੂਰੇ ਅਮਰੀਕਾ ਵਿੱਚ ਦਸੂਹਾ ਸੀਟ ਨੂੰ ਲੈਕੇ ਇਥੋਂ ਦੇ ਲੁਬਾਣਾ ਭਾਈਚਾਰੇ ਦੇ ਯੂਥ ਵੱਲੋਂ ਅਮਰੀਕਾ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਮੀਟਿੰਗਾ ਕੀਤੀਆ ਗਈਆਂ, ਇਹਨਾਂ ਸਭਾਵਾਂ ਦੌਰਾਂਨ ਯੂਥ ਨੇ ਦਸੂਹਾ ਹਲਕੇ ਦੀ ਪੜੀ ਲਿਖੀ ਆਪ ਪਾਰਟੀ ਦੀ ਸੰਭਾਵੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਬਾਜਵਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਬੀਬੀ ਹਰਪ੍ਰੀਤ ਕੌਰ ਇੱਕ ਸਫ਼ਲ ਟੀਚਰ ਦੇ ਤੌਰ ਤੇ ਦਸੂਹਾ ਹਲਕੇ ਦੇ ਸਕੂਲਾਂ ਵਿੱਚ ਲੰਮਾ ਸਮਾਂ ਅੰਗ੍ਰੇਜੀ ਦੀ ਅਧਿਆਪਕਾ ਰਹਿ ਚੁਕੀ ਹੈ ਅਤੇ ਹੁਣ ਉਹ ਇੱਕ ਸਥਾਪਤ ਕਾਰੋਬਾਰੀ ਦੇ ਤੌਰ ਲੋਕ ਸੇਵਕਾ ਵਜੋਂ ਜੀਵਨ ਬਤੀਤ ਕਰ ਰਹੇ ਹਨ ਅਤੇ ਅਸੀਂ ਚਹੁੰਦੇ ਹਾਂ ਕਿ ਦਸੂਹਾ ਹਲਕੇ ਦੀ ਡੋਰ ਇਕ ਸਾਫ਼ ਸੁਥਰੇ ਅਕਸ਼ ਵਾਲੇ ਪੜ੍ਹੇ ਲਿੱਖੇ ਲੀਡਰ ਦੇ ਹੱਥਾਂ ਵਿੱਚ ਦਿੱਤੀ ਜਾਵੇ ਤਾਂ ਜੋ ਉਹ ਆਮ ਲੋਕਾਂ ਦੇ ਮਸਲੇ ਵਿਧਾਨ ਸਭਾ ਵਿੱਚ ਸੁਚੱਜੇ ਢੰਗ ਨਾਲ ਉਠਾ ਸਕੇ। ਬੁਲਾਰਿਆਂ ਨੇ ਕਿਹਾ ਕਿ ਬੀਬੀ ਹਰਪ੍ਰੀਤ ਕੌਰ ਬਜਵਾ ਪੰਜਾਬ ਲਈ ਇਹਨੀਂ ਸੁਹਿਰਦ ਹੈ ਕਿ ਉਹ ਕਨੇਡੀਅਨ ਇੰਮੀਗ੍ਰਿੰਟ ਹੋਣ ਦੇ ਬਾਵਜੂਦ ਕਨੇਡਾ ਨਹੀਂ ਗਈ ਬਲਕਿ ਪੰਜਾਬ ਅੰਦਰ ਰਹਿਕੇ ਸਿਸਟਮ ਖਿਲਾਫ਼ ਲੜਾਈ ਲੜ ਰਹੀ ਹੈ। ਮੌਕਾ ਕੋਲ ਹੋਂਣਦੇ ਬਾਵਜੂਦ ਉਹਨੇ ਕਿਸੇ ਵੀ ਆਪਣੇ ਬੱਚੇ ਨੂੰ ਕਨੇਡਾ ਦੀ ਧਰਤੀ ਤੇ ਜਨਮ ਨਹੀਂ ਦਿੱਤਾ, ਸਗੋਂ ਉਹਨਾਂ ਦੇ ਆਪਣੇ ਬੱਚੇ ਵੀ ਪੰਜਾਬ ਦੇ ਜੰਮੇ ਜਾਏ ਹਨ, ਸ਼੍ਰੀ ਮਤੀ ਹਰਪ੍ਰੀਤ ਕੌਰ ਬਾਜਵਾ ਜਿਥੇ ਪੰਜਾਬ ਦੇ ਚੋਟੀ ਦੇ ਸਕੂਲਾਂ ਦੀ ਗ੍ਰੈਜੁਏਟ ਹੈ ਉਥੇ ਉਹ ਮਹਿਲਾ ਵਿੰਗ ਦੀ ਐਕਟਿਵ ਵਲੰਟੀਅਰ ਦੇ ਤੌਰ ਤੇ ਵੀ ਸੇਵਾਵਾਂ ਨਿਭਾ ਰਹੇ ਹਨ, ਅਤੇ ਇਸੇ ਕਰਕੇ ਅਸੀਂ ਤਨੋਂ ਮਨੋਂ ਅਤੇ ਧਨੋਂ ਦਸੂਹੇ ਹਲਕੇ ਦੀ ਭਲਾਈ ਲਈ ਬੀਬੀ ਜੀ ਦੇ ਨਾਲ ਹਾਂ।

Share Button

Leave a Reply

Your email address will not be published. Required fields are marked *