ਅਮਰੀਕੀ ਰਾਸ਼ਟਰਪਤੀ ਦੀ ਚੋਣ ਇਕ ਦਿਲਚਸਪ ਮੋੜ ਤੇ ਪੁਜ ਗਈ- ਮੁਕਾਬਲਾ ਤਿਕੋਨਾ ਬਣ ਜਾਣ ਦੀਆਂ ਸੰਭਾਵਨਾਵਾਂ

ss1

ਅਮਰੀਕੀ ਰਾਸ਼ਟਰਪਤੀ ਦੀ ਚੋਣ ਇਕ ਦਿਲਚਸਪ ਮੋੜ ਤੇ ਪੁਜ ਗਈ- ਮੁਕਾਬਲਾ ਤਿਕੋਨਾ ਬਣ ਜਾਣ ਦੀਆਂ ਸੰਭਾਵਨਾਵਾਂ

220px-Bernie_Sanders Donald_August_19_(cropped)Gary johnsonHillary_Clinton_official_Secretary_of_State_portrait_cropDonald_August_19_(cropped)Donald_August_19_(cropped)Donald_August_19_(cropped)

ਚੈਸਪੀਕ/ਵਿਰਜੀਨਆ 12 ਮਈ (ਸੁਰਿੰਦਰ ਢਿਲੋਂ) ਵਿਸ਼ਵ ਦੇ ਸੱਭ ਤੋਂ ਸ਼ਕਤਸ਼ਾਲੀ ਅਹੁੱਦੇ ਅਮਰੀਕੀ ਰਾਸ਼ਟਰਪਤੀ ਦੀ ਨਵੰਬਰ 2016 ਵਿਚ ਹੋਣ ਵਾਲੀ ਚੋਣ ਇਕ ਦਿਲਚਸਪ ਮੋੜ ਤੇ ਪੁਜ ਗਈ ਹੈ ਤੇ ਮੁਕਾਬਲਾ ਰਿਪਬਲੀਕਨ ਤੇ ਡੈਮੋਕਰੇਟ ਪਾਰਟੀ ਦੇ ਪ੍ਰਾਈਮਿਰੀਜ਼ ਜਿਤ ਕੇ ਆਏ ਉਮੀਦਵਾਰਾਂ ਵਿਚ ਹੋਣ ਦੀ ਬਜਾਏ ਤਿਕੋਨਾ ਬਣ ਜਾਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ | ਹੁਣ ਨਿਊ ਮੈਕਸੀਕੋ ਦੇ ਦੋ ਵਾਰ ਗਵਰਨਰ ਰਹਿ ਚੁੱਕੇ ਗੈਰੀ ਜਾਨਸਨ ਨੇ ਲਿਬਰਟੇਰੀਨ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕਰਕੇ ਚੋਣ ਨੂੰ ਤਿਕੋਨਾ ਬਣਾ ਦਿਤਾ ਹੈ | ਲਿਬਰਟੇਰੀਅਨ ਪਾਰਟੀ ਦੀ ਕਨਵੈਨਸ਼ਨ 27 ਮਈ ਨੂੰ ਹੋ ਰਹੀ ਜਿਸ ਵਿਚ ਜੇਕਰ ਪਾਰਟੀ ਵਲੋਂ ਚੋਣ ਲੜਨ ਦੀ ਇਜਾਜਤ ਉਨ੍ਹਾਂ ਨੂੰ ਮਿਲ ਜਾਂਦੀ ਹੈ ਤਾਂ ਉਨ੍ਹਾਂ ਦਾ ਨਾਮ 50 ਰਾਜਾਂ ਦੇ ਬੈਲਟ ਪੇਪਰ ਤੇ ਹੋਵੇਗਾ |ਗੈਰੀ ਜਾਨਸਨ ਦੇ ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਰਨ ਨਾਲ 1992 ਤੇ 1996 ਵਾਲਾ ਇਤਿਹਾਸ ਸ਼ਾਇਦ ਮੁੜ ਰਚਿਆ ਜਾਵੇ | 1992 ਦੀਆਂ ਚੋਣਾਂ ਵਿਚ ਹੈਨਰੀ ਰਾਸ ਪਰਟ ਇਕ ਅਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਸਨ ਤੇ ਉਨ੍ਹਾਂ ਦੇ ਮੁਕਾਬਲੇ ਤੇ ਰਿਪਬਲੀਕਨ ਪਾਰਟੀ ਦੇ ਉਸ ਸਮੇਂ ਦੇ ਰਾਸ਼ਟਰਪਤੀ ਐਚ ਡਬਲਿਊ ਜਾਰਜ ਬੁਸ਼ ਤੇ ਡੈਮੋਕਰੇਟ ਪਾਰਟੀ ਦੇ ਅਰਕਨਸਾਸ ਦੇ ਗਵਰਨਰ ਬਿਲ ਕਲਿੰਟਨ ਉਮੀਦਵਾਰ ਸਨ | ਉਹ ਜਾਰਜ ਬੁਸ਼ ਦਾ ਵਿਰੋਧ ਕੁਝ ਮੁਦਿਆਂ ਨੂੰ ਲੈ ਕੇ ਕਰਦਾ ਸੀ ਜਿਨ੍ਹਾਂ ਵਿਚ ਨੌਕਰੀਆਂ ਦੇ ਬਾਹਿਰ ਜਾਣ ਕਾਰਨ ਆਏ ਮੰਦੇ ਕਾਰਨ ਲੋਕ ਮੁੱਦਾ ਬਣ ਚੁੱਕਾ ਸੀ ਤੇ ਉਹ ਇਸ ਨੂੰ ਲੈ ਕੇ ਲੋਕਾਂ ਨੂੰ ਆਪਣੇ ਵਲ ਖਿਚ ਰਿਹਾ ਸੀ |ਇੰਝ ਉਸ ਦੀ ਲੋਕਪ੍ਰਿਅਤਾ ਦੂਸਰੇ ੳਮੀਦਵਾਰਾਂ ਦੇ ਮੁਕਾਬਲੇ ਵੱਧ ਸੀ | ਸਥਾਪਤੀ ਵਿਰੋਧੀ ਵੋਟ ਉਸ ਦਾ ਅਧਾਰ ਸਨ | ਜਦੋਂ ਚੋਣ ਨਤੀਜੇ ਆਏ ਤਾਂ ਹੈਨਰੀ ਨੂੰ 18.9 ਫੀਸਦੀ ਵੋਟ ਮਿਲੇ ਤੇ ਬਿਲ ਕਲਿੰਟਨ ਚੋਣ ਜਿਤ ਗਏ | ਜਦੋਂ ਕੇ ਉਸ ਸਮੇਂ ਦੇ ਇਕ ਸਰਵੇ ਮੁਤਾਬਿਕ ਬਿਲ ਕਲਿੰਟਨ ਨੂੰ 25 ਫੀਸਦੀ ਤੇ ਜਾਰਜ ਬੁਸ਼ ਨੂੰ 31 ਫੀਸਦੀ ਲੋਕ ਸਮਰਥਨ ਪ੍ਰਾਪਤ ਸੀ|1996 ਦੀਆਂ ਚੋਣਾਂ ਵਿਚ ਹੈਨਰੀ ਰਿਫਾਰਮ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਰੇ ਤਾਂ ਬਿਲ ਕਲਿੰਟਨ ਦੂਸਰੀ ਵਾਰ ਚੁਣੇ ਗਏ ਇਸ ਵਾਰ ਹੈਨਰੀ 8.9 ਫੀਸਦੀ ਵੋਟਾਂ ਲੈ ਗਏ |
ਗੈਰੀ ਜਾਨਸਨ 2012 ਵਿਚ ਵੀ ਚੋਣ ਮੈਦਾਨ ਵਿਚ ਸਨ ਭਾਂਵੇ ਉਹ ਇਕ ਫੀਸਦੀ ਦੇ ਕਰੀਬ ਹੀ ਵੋਟ ਲਿਜਾ ਸਕੇ ਪਰ ਜਿਤ ਲਈ ਇਕ ਇਕ ਵੋਟ ਮਹੱਤਵ ਰੱਖਦੀ ਹੈ |ਇਸ ਵਾਰ ਸਥਿਤੀ ਕੁਝ ਕੁ ਭਿੰਨ ਹੈ ਕਿਉਕਿ ਪਹਿਲੀਵਾਰ ਰਿਪਬਲੀਕਨ ਉਮੀਦਵਾਰ ਵਜੋਂ ਮੈਦਾਨ ਵਿਚ ਉਤਰੇ ਡਾਨਲਡ ਟਰੰਪ ਨੇ ਆਪਣੀ ਪਰਟੀ ਦੇ ਬਾਕੀ 16 ਉਮੀਦਵਾਰਾਂ ਨੂੰ ਸਾਰੀਆਂ ਪ੍ਰਾਇਮਰੀ ਦੇ ਖਤਮ ਹੋਣ ਤੋਂ ਪਹਿਲਾਂ ਹੀ ਅਜਹਿਾ ਚਾਰੋਂ ਖਾਨੇ ਚਿਤ ਕੀਤਾ ਕੇ ਇਕ ਦੇ ਮਗਰ ਦੂਸਰਾ ਮੈਦਾਨ ਛੱਡ ਕੇ ਦੌੜ ਗਿਆ ਪਰ ਪਾਰਟੀ ਦੇ ਅੰਦਰ ਉਸ ਦਾ ਭਾਰੀ ਵਿਰੋਧ ਹੈ ਇਸੇ ਵਿਰੋਧ ਨੂੰ ਕੈਸ਼ ਕਰਨ ਦੀ ਤਾਕ ਵਿਚ ਗੈਰੀ ਜਾਨਸਨ ਹੈ | ਉਧਰ ਡੈਮੋਕਰੇਟ ਪਾਰਟੀ ਵਿਚ ਹਿਲਰੀ ਕਲਿੰਟਨ ਭਾਂਵੇ ਆਪਣੇ ਵਿਰੋਧੀ ਬਰਨੀ ਸੈਂਡਰਜ਼ ਤੋਂ ਅੱਗੇ ਚਲ ਰਹੀ ਹੈ ਪਰ ਪਾਰਟੀ ਦੀ ਉਮੀਦਵਾਰੀ ਅਜੇ ਉਹ ਹਾਸਿਲ ਨਹੀਂ ਕਰ ਸਕੀ ਤੇ ਸੈਂਡਰਜ਼ ਨੇ ਆਖਰੀ ਪ੍ਰਾਇਮਰੀ ਦੇ ਨਤੀਜੇ ਤੱਕ ਡਟੇ ਰਹਿਣ ਦਾ ਐਲਾਨ ਕੀਤਾ ਹੋਇਆ ਹੈ |ਇਹ ਵੀ ਲੋਕ ਚਰਚਾ ਹੈ ਸੈਂਡਰਜ਼ ਦੇ ਉਮੀਦਵਾਰੀ ਹਾਸਿਲ ਨਾ ਕਰ ਸਕਣ ਦੇ ਕਾਰਨ ਉਸ ਦੇ ਹਮਾਇਤੀ ਪਾਲਾ ਬਦਲ ਸਕਦੇ ਹਨ | ਆੳਦੇ ਕੁਝ ਦਿੰਨਾਂ ਵਿਚ ਸਥਿਤੀ ਵਧੇਰੇ ਸਪਸ਼ਟ ਹੋ ਜਾਵੇਗੀ |

Share Button

Leave a Reply

Your email address will not be published. Required fields are marked *