ਅਮਰੀਕੀ ਜਹਾਜ਼ਾਂ ਵਲੋਂ ਸੀਰੀਆ ‘ਚ ਬੰਬਾਰੀ, 52 ਮੌਤਾਂ

ss1

ਅਮਰੀਕੀ ਜਹਾਜ਼ਾਂ ਵਲੋਂ ਸੀਰੀਆ ‘ਚ ਬੰਬਾਰੀ, 52 ਮੌਤਾਂ

ਅਮਰੀਕੀ ਅਗਵਾਈ ਵਾਲੀ ਗੱਠਜੋੜ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਵਿਚ ਇਰਾਕ ਨਾਲ ਲੱਗਦੀ ਪੂਰਵੀ ਸਰਹੱਦ ਦੇ ਕੋਲ ਸਰਕਾਰ ਹਮਾਇਤੀ ਫੋਰਸਾਂ ‘ਤੇ ਬੰਬ ਡੇਗੇ। ਜਿਸ ਵਿਚ 52 ਲੜਾਕਿਆਂ ਦੀ ਮੌਤ ਹੋ ਗਈ ਹੈ। ਬਰਤਾਨੀਆ ਦੇ ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਰਟਰੀ ਫਾਰ ਹਿਊਮਨ ਰਾਈਟਸ ਨੇ ਇਹ ਜਾਣਕਾਰੀ ਦਿੱਤੀ। ਸੰਸਥਾ ਦੇ ਮੁਖੀ ਰਾਮੀ ਅਬਦੁਲ ਰਹਿਮਾਨ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਜ਼ਿਆਦਾਤਰ ਇਰਾਕੀ ਹਨ। ਇਹ ਬੰਬਾਰੀ ਸੀਰੀਆ ਸੈਨਾ ਹਮਾਇਤੀ ਫੋਰਸਾਂ ਦੇ ਟਿਕਾਣਿਆਂ ‘ਤੇ ਕੀਤੀ ਗਈ ਬੇਹੱਦ ਖਤਰਨਾਕ ਹਮਲਿਆਂ ਵਿਚੋਂ ਇਕ ਸੀ। ਮਾਰੇ ਗਏ ਲੋਕਾਂ ਵਿਚ 30 ਇਰਾਕੀ ਲੜਾਕੇ ਜਦ ਕਿ 16 ਸੀਰੀਆ ਦੇ ਹਨ। ਬਾਕੀ ਛੇ ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਸੀਰੀਆ ਸਰਕਾਰ ਦੁਆਰਾ ਸੰਚਾਲਤ ਮੀਡੀਆ ਨੇ ਹਮਲੇ ਦੇ ਲਈ ਅਮਰੀਕੀ ਅਗਵਾਈ ਵਾਲੇ ਗਠਜੋੜ ਨੂੰ ਜ਼ਿੰਮੇਵਾਰ ਦੱਸਿਆ ਹੈ। ਹਾਲਾਂਕਿ ਅਮਰੀਕੀ ਅਗਵਾਈ ਵਾਲੀ ਗਠਜੋੜ ਫੋਰਸ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸੀਰੀਆ ਦੇ ਪੂਰਵ ਵਿਚ ਸਥਿਤ ਦੀਰ ਅਜੌਰ ਸੂਬੇ ਵਿਚ ਬਸਤੀਆਂ ‘ਤੇ ਕਬਜ਼ਾ ਕਰਨ ਵਾਲੇ ਆਈਐਸ ਦੇ ਖ਼ਿਲਾਫ਼ ਅਮਰੀਕੀ ਅਗਵਾਈ ਵਾਲੀ ਗੱਠਜੋੜ ਸੈਨਾ ਅਤੇ ਰੂਸ ਹਮਾਇਤੀ ਫੋਰਸ ਅਲੱਗ ਅਲੱਗ ਕਾਰਵਾਈ ਕਰਦੇ ਰਹਿੰਦੇ ਹਨ। ਅਮਰੀਕੀ ਅਗਵਾਈ ਵਾਲੀ ਗਠਜੋੜ ਸੈਨਾ ਅਤੇ ਰੂਸ ਹਮਾਇਤੀ ਫੋਰਸ ਇਕ ਦੂਜੇ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋ ਬਚਦੇ ਹਨ। ਹਾਲਾਂਕਿ ਅਜਿਹੇ ਕਈ ਮੌਕੇ ਵੀ ਆਏ ਹਨ ਜਦ ਅਮਰੀਕੀ ਗਠਜੋੜ ਸੈਨਾ ਦੇ ਹਮਲੇ ਵਿਚ ਸਰਕਾਰੀ ਹਮਾਇਤੀ ਲੜਾਕੇ ਵੀ ਮਾਰੇ ਗਏ ਹਨ।

Share Button

Leave a Reply

Your email address will not be published. Required fields are marked *