ਅਮਰੀਕੀ ਏਅਰਪੋਰਟ ਤੇ ਹਿਰਾਸਤ ਵਿੱਚ ਲਏ ਗਏ ਭਾਰਤੀ ਨਾਗਰਿਕ ਦੀ ਮੌਤ

ss1

ਅਮਰੀਕੀ ਏਅਰਪੋਰਟ ਤੇ ਹਿਰਾਸਤ ਵਿੱਚ ਲਏ ਗਏ ਭਾਰਤੀ ਨਾਗਰਿਕ ਦੀ ਮੌਤ

ਨਿਊਯਾਰਕ, 19 ਮਈ (ਨਿਰਪੱਖ ਆਵਾਜ਼ ਬਿਊਰੋ): ਅਮਰੀਕੀ ਕਸਟਮ ਡਿਊਟੀ ਅਧਿਕਾਰੀਆਂ ਵੱਲੋਂ ਬੀਤੇ ਹਫਤੇ ਹਿਰਾਸਤ ਵਿਚ ਲਏ ਗਏ 58 ਸਾਲਾ ਭਾਰਤੀ ਨਾਗਰਿਕ ਅਤੁਲ ਕੁਮਾਰ ਬਾਬੂਭਾਈ ਪਟੇਲ ਦੀ ਅਟਲਾਂਟਾ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ| ਕਸਟਮ ਡਿਊਟੀ ਅਧਿਕਾਰੀਆਂ ਨੇ ਉਸ ਨੂੰ ਦੇਸ਼ ਵਿਚ ਦਾਖਲ ਹੋਣ ਦੌਰਾਨ ਉਚਿਤ ਇਮੀਗ੍ਰੇਸ਼ਨ ਦਸਤਾਵੇਜ਼ ਨਾ ਹੋਣ ਕਾਰਨ ਅਟਲਾਂਟਾ ਹਵਾਈ ਅੱਡੇ ਤੇ ਹਿਰਾਸਤ ਵਿਚ ਲਿਆ ਸੀ| ਅਤੁਲ ਕੁਮਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਡਿਊਟੀ ਇਨਫੋਰਸਮੈਂਟ ਅਧਿਕਾਰੀਆਂ ਨੇ ਅਟਲਾਂਟਾ ਸਿਟੀ ਦੇ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਵਿਚ ਦੋ ਦਿਨਾਂ ਤੱਕ ਹਿਰਾਸਤ ਵਿਚ ਰੱਖਿਆ ਗਿਆ ਸੀ|
ਅਟਲਾਂਟਾ ਦੇ ਗ੍ਰੇਡੀ ਮੈਮੋਰੀਅਲ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਹੈ| ਅਤੁਲ ਜਹਾਜ਼ ਤੇ 10 ਮਈ ਨੂੰ ਇਕਵਾਡੋਰ ਤੋਂ ਅਟਲਾਂਟਾ ਹਵਾਈ ਅੱਡੇ ਤੇ ਪਹੁੰਚਿਆ ਸੀ| ਅਮਰੀਕੀ ਇਮੀਗ੍ਰੇਸ਼ਨ ਦਸਤਾਵੇਜ਼ ਨਾ ਹੋਣ ਕਾਰਨ ਅਮਰੀਕਾ ਦੇ ਕਸਟਮ ਡਿਊਟੀ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ (ਆਈ.ਸੀ.ਆਈ.) ਨੇ ਉਸ ਨੂੰ ਦੇਸ਼ ਵਿਚ ਦਾਖਲ ਹੋਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ| ਅਤੁਲ ਨੂੰ ਬੀਤੇ ਹਫਤੇ ਅਟਲਾਂਟਾ ਦੇ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਵਿਖੇ ਆਈ.ਸੀ. ਆਈ. ਦੀ ਹਿਰਾਸਤ ਵਿਚ ਭੇਜਿਆ ਗਿਆ ਸੀ| ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਉਹ ਹਾਈ ਬਲੱਡ ਪ੍ਰੈਸ਼ਰ ਅਤੇ ਸੂਗਰ ਦਾ ਰੋਗੀ ਸੀ| ਏਜੰਸੀ ਨੇ ਭਾਰਤੀ ਦੂਤਘਰ ਦੇ ਪ੍ਰਤੀਨਿਧੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ, ਜਿਨ੍ਹਾਂ ਨੇ ਪਟੇਲ ਦੇ ਪਰਿਵਾਰ ਨੂੰ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ| ਹਾਲ ਦੇ ਦਿਨਾਂ ਵਿੱਚ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਦੇ ਹਾਲਾਤ ਆਲੋਚਨਾ ਅਤੇ ਸ਼ੱਕ ਦੇ ਘੇਰੇ ਵਿਚ ਹਨ| ਇਮੀਗ੍ਰੇਸ਼ਨ ਅਧਿਕਾਰੀਆਂ ਲਈ ਕੰਮ ਕਰਨ ਵਾਲੇ ਵਰਕਰਾਂ ਨੇ ਉੱਥੇ ਹੋਈਆਂ ਮੌਤਾਂ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਇਸ ਕੇਂਦਰ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ| ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਜਾਇਜ਼ ਇਮੀਗ੍ਰੇਸ਼ਨ ਤੇ ਆਪਣੀ ਕਾਰਵਾਈ ਦੇ ਤਹਿਤ ਲੋਕਾਂ ਦੀ ਗ੍ਰਿਫਤਾਰੀ ਵਿਚ ਵਾਧਾ ਕਰਨ ਲਈ ਕਿਹਾ ਹੈ|

Share Button

Leave a Reply

Your email address will not be published. Required fields are marked *