ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਕੰਧ ‘ਤੇ ਨਫਰਤੀ ਸੁਨੇਹੇ ਲਿਖਣ ਵਾਲੇ ਨੂੰ 16 ਮਹੀਨੇ ਦੀ ਸਜ਼ਾ

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਕੰਧ ‘ਤੇ ਨਫਰਤੀ ਸੁਨੇਹੇ ਲਿਖਣ ਵਾਲੇ ਨੂੰ 16 ਮਹੀਨੇ ਦੀ ਸਜ਼ਾ

ਅਮਰੀਕਾ ਅੰਦਰ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਕੰਧ ‘ਤੇ ਨਫਰਤੀ ਸੁਨੇਹੇ ਲਿਖਣ ਵਾਲੇ ਇੱਕ ਦੋਸ਼ੀ ਨੂੰ ਅਦਾਲਤ ਨੇ 16 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਲਾਸ ਏਂਜਲਸ ਟਾਈਮਜ਼ ਵਿੱਚ ਛਪੀ ਖਬਰ ਮੁਤਾਬਿਕ 29 ਸਾਲਾ ਆਰਟਿਓਮ ਮਨੂਕਯਨ ਨੂੰ ਮਿਲੀ ਇਹ ਸਜ਼ਾ ਉਸ ਨੂੰ ਪਹਿਲਾਂ ਤੋਂ ਚੱਲ ਰਹੀ ਅੱਗਜ਼ਨੀ ਦੇ ਮਾਮਲੇ ‘ਚ ਮਿਲੀ ਸਜ਼ਾ ਦੇ ਨਾਲ ਬਰਾਬਰ ਚੱਲੇਗੀ।

ਪੁਲਿਸ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਸ ਸਖਸ਼ ਨੇ ਅਗਸਤ 2017 ‘ਚ ਲੋਸ ਫੇਲਿਜ਼ ਵਿੱਚ ਵਰਮੋਂਟ ਐਵਨਿਊ ਦੇ ਹੋਲੀਵੁੱਡ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਨਫਰਤੀ ਨਾਅਰੇ ਲਿਖੇ ਸਨ। ਇਸ ਮਾਮਲੇ ਵਿੱਚ ਉਸ ਨੂੰ ਸਜ਼ਾ ਸੁਣਾਈ ਗਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ 2017 ਦੀ ਘਟਨਾ ਤੋਂ ਪਹਿਲਾਂ ਵੀ ਮਨੂਕਯਨ ਨੂੰ ਚੋਰੀ, ਡਕੈਤੀ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।

Leave a Reply

Your email address will not be published. Required fields are marked *

%d bloggers like this: