ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਅਮਰੀਕਾ ਵਿੱਚ ਖਾਲਸਾ ਸਾਜ਼ਣਾ ਦਿਹਾੜੇ ਨੂੰ ਸਮਰਪਿਤ ਸਿੱਖ ਡੇ ਪਰੇਡ 7 ਅਪ੍ਰੈਲ ਨੂੰ ਹੋਵੇਗੀ

ਅਮਰੀਕਾ ਵਿੱਚ ਖਾਲਸਾ ਸਾਜ਼ਣਾ ਦਿਹਾੜੇ ਨੂੰ ਸਮਰਪਿਤ ਸਿੱਖ ਡੇ ਪਰੇਡ 7 ਅਪ੍ਰੈਲ ਨੂੰ ਹੋਵੇਗੀ

ਨਿਊਯਾਰਕ: ਖਾਲਸਾ ਸਾਜ਼ਨਾ ਦਿਹਾੜੇ ‘ਤੇ ਅਮਰੀਕਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵਲੋਂ ਬਣਾਈ ਸਾਂਝੀ ਸੰਸਥਾ ‘ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.)’ ਵਲੋਂ 7 ਅਪ੍ਰੈਲ 2018 ਨੂੰ ਸਿੱਖ ਡੇਅ ਪਰੇਡ ਕਰਵਾਈ ਜਾਵੇਗੀ।

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ., ਪਾਰਲੀਮੈਂਟ ਦੇ ਸਾਹਮਣੇ ਖਾਲਸਾ ਸਾਜ਼ਨਾ ਦਿਹਾੜੇ (ਵਿਸਾਖੀ) ਨੂੰ ਸਮਰਪਿਤ ਸਿੱਖ ਡੇਅ ਪਰੇਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਕੱਢਣਾ ਸਾਰੀ ਦੁਨੀਆ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ।

ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ ਕੋਆਰਡੀਨੇਟਰ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ ਤੇ ਦਵਿੰਦਰ ਸਿੰਘ ਦਿਓ ਨੇ ਦੱਸਿਆ ਕਿ ਖਾਲਸਾ ਸਾਜ਼ਨਾ ਦਿਹਾੜੇ ਵਿਸਾਖੀ ਦੇ ਦਿਹਾੜੇ ਨੂੰ ਨੈਸ਼ਨਲ ਸਿੱਖ ਡੇਅ ਦੇ ਤੌਰ ‘ਤੇ ਮਨਾਉਣ ਦੀ ਅਮਰੀਕੀ ਰਾਜ ਦੀਆਂ ਕਈ ਸੂਬਾ ਸਰਕਾਰਾਂ ਵਲੋਂ ਮਾਨਤਾ ਮਿਲੀ ਹੈ ।

ਇਸੇ ਦਿਨ ਦੀ ਮਹੱਤਤਾ ਨੂੰ ਮੁੱਖ ਰੱਖ ਸਿੱਖ ਪੰਥਕ ਜਥੇਬੰਦੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ 7 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਸਿੱਖ ਡੇਅ ਪਰੇਡ ਕੈਪੀਟਲ ਹਿੱਲ ਵਾਸ਼ਿੰਗਟਨ ਡੀ.ਸੀ., ਪਾਰਲੀਮੈਂਟ ਦੇ ਸਾਹਮਣੇ ਕੱਢਣਾ ਨੀਅਤ ਕੀਤਾ ਗਿਆ ਹੈ ।

ਕੋਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ ਨੇ ਕਿਹਾ ਕਿ ਇਸ ਮਾਰਚ ਦੇ ਕੱਢਣ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਹੋ ਰਹੀ ਬੇਹੁਰਮਤੀ ਨੂੰ ਠੱਲ੍ਹ ਪਾਉਣ ਲਈ ਜਾਗਰੂਕ ਕਰਨਾ ਸ੍ਰੀ ਗੁਰੂ ਨਾਨਕ ਜੀ ਦੇ ਚਲਾਏ ਪੰਥ ਦਾ ਦੇਸ਼-ਵਿਦੇਸ਼ ਵਿਚ ਵੱਧ ਤੋਂ ਵੱਧ ਪ੍ਰਚਾਰ ਕਰਨਾ, ਪੰਜਾਬ ਦੇਸ਼ ਦੀ ਆਜ਼ਾਦੀ, ਖ਼ਾਲਸਾ ਰਾਜ ਦੀ ਸਥਾਪਨਾ, ਸਿੱਖਾਂ ਦੀ ਪਹਿਚਾਣ, ਨਸਲੀ ਹਮਲਿਆਂ ਦੀ ਰੋਕਥਾਮ, ਸਿੱਖ ਨੌਜਵਾਨੀ ਨੂੰ ਅਮਰੀਕੀ ਰਾਜਨੀਤੀ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ ।

ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਇਸ ਤਰ੍ਹਾਂ ਦੇ ਪੰਥਕ ਇਕੱਠ ਕਰ ਕੇ ਜਿੱਥੇ ਸਮੂਹ ਦੁਨੀਆ ਨੂੰ ਸਿੱਖ ਇਤਿਹਾਸ ਦਾ ਸੰਦੇਸ਼ ਦਿੱਤਾ ਜਾਵੇਗਾ, ਉੱਥੇ ਨਾਲ ਹੀ ਹੋਰਨਾਂ ਕੌਮਾਂ ਨੂੰ ਵੀ ਸਿੱਖੀ ਅਤੇ ਸਿੱਖ ਫ਼ਲਸਫ਼ੇ ਤੋਂ ਵੀ ਜਾਣੂ ਕਰਵਾਇਆ ਜਾਵੇਗਾ । ਹਰਜਿੰਦਰ ਸਿੰਘ ਨਿਊਜਰਸੀ ਨੇ ਕਿਹਾ ਕਿ ਇਸ ਸਿੱਖ ਪਰੇਡ ਡੇਅ ਵਿਚ ਸਮੂਹ ਪੰਥਕ ਧਿਰਾਂ ਅਤੇ ਹੋਰ ਕੌਮਾਂ ਨੂੰ ਵੀ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ ।

Leave a Reply

Your email address will not be published. Required fields are marked *

%d bloggers like this: