ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਅਮਰੀਕਾ ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ

ਅਮਰੀਕਾ ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ

ਫੀਨਿਕਸ (ਅਮਰੀਕਾ) ਮਿਤੀ 13 ਦਸੰਬਰ 2020- ਭਾਰਤ ਦੇ ਦਿੱਲੀ ਸ਼ਹਿਰ ਦੀ ਸਰਹੱਦ ਉਪਰ ਕਿਸਾਨਾ ਦੇ ਸ਼ਾਤਮਈ ਅੰਦੋਲਨ ਦੀ ਹਮਾਇਤ ਵਿਚ ਅਰੀਜ਼ੋਨਾ ਰਾਜ ਦੇ ਫੀਨਿਕਸ ਸ਼ਹਿਰ ਦੇ ਨਜ਼ਦੀਕ ਸਰਪ੍ਰਾਈਜ਼ ਸ਼ਹਿਰ ਵਿਖੇ ਅਮਰੀਕਾ ਵਿਚ ਵਸੇ ਭਾਰਤੀਆਂ ਨੇ ਜਲਸਾ ਕੀਤਾ। ਜਲਸੇ ਵਿਚ ਭਾਰਤ ਸਰਕਾਰ ਦੇ ਕਿਸਾਨਾ ਦੀਆਂ ਤਿੰਨ ਕਾਨੂੰਨ ਰੱਦ ਕਰਨ ਦੇ ਅੜੀਅਲ ਵਿਵਹਾਰ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ। ਇਸ ਸਮਾਗਮ ਨੂੰ ਆਯੋਜਤ ਕਰਨ ਵਾਲੇ ਕੈਪਟਨ ਕੌਰ ਸਿੰਘ ਅਤੇ ਅਮਨਦੀਪ ਕੌਰ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਕਿਸਾਨ ਭਾਰਤੀਆਂ ਦਾ ਅੰਨਦਾਤਾ ਹੈ। ਕਿਸਾਨ ਗਰਮੀ ਅਤੇ ਸਰਦੀ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਸਖਤ ਮਿਹਨਤ ਨਾਲ ਅਨਾਜ ਪੈਦਾ ਕਰਦਾ ਹੈ। ਭਾਰਤ ਸਰਕਾਰ ਨੇ ਖੇਤੀ ਨਾਲ ਸੰਬੰਧਤ ਜੋ ਤਿੰਨ ਕਾਨੂੰਨ ਬਣਾਏ ਹਨ ਉਨ੍ਹਾਂ ਦਾ ਕਿਸਾਨਾ ਨੂੰ ਕੋਈ ਲਾਭ ਨਹੀਂ ਸਗੋਂ ਨਵੇਂ ਕਾਨੂੰਨ ਕਿਸਾਨਾ ਦੀ ਆਰਥਿਕਤਾ ਨੂੰ ਤਬਾਹ ਕਰ ਦੇਣਗੇ।

ਉਨ੍ਹਾਂ ਅੱਗੋਂ ਕਿਹਾ ਕਿ ਇਹ ਕਾਨੂੰਨ ਕਾਰਪੋਰੇਟ ਅਦਾਰਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਹਨ। ਭਾਰਤ ਸਰਕਾਰ ਗਲਤ ਪ੍ਰਚਾਰ ਕਰ ਰਹੀ ਹੈ ਕਿ ਇਹ ਕਿਸਾਨਾ ਦੀ ਆਮਦਨ ਵਧਾਉਣਗੇ। ਜਦੋਂ ਕਿਸਾਨ ਇਹ ਕਾਨੂੰਨ ਚਾਹੁੰਦੇ ਹੀ ਨਹੀਂ ਫਿਰ ਧੱਕੇ ਨਾਲ ਉਨ੍ਹਾਂ ਉਪਰ ਕਿਉਂ ਠੋਸੇ ਜਾ ਰਹੇ ਹਨ। ਉਨ੍ਹਾਂ ਅੱਗੋਂ ਕਿਹਾ ਕਿ ਕਿਸਾਨ ਟਰੇਡ ਨਹੀਂ ਕਰਦਾ। ਉਹ ਤਾਂ ਸਿਰਫ ਆਪਣੀ ਫਸਲ ਦੀ ਮਾਰਕੀਟਿੰਗ ਕਰਦਾ ਹੈ। ਜੇਕਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਪੰਜਾਬ ਵਿਚ ਬੇਰੋਜ਼ਗਾਰੀ ਵੱਧ ਜਾਵੇਗੀ ਕਿਉਂਕਿ ਕਿਸਾਨੀ ਨਾਲ ਬਹੁਤ ਸਾਰੇ ਲੋਕਾਂ ਦਾ ਭਵਿਖ ਜੁੜਿਆ ਹੋਇਆ ਹੈ। ਕਿਸਾਨਾ ਲਈ ਜਿਜ਼ੰਦ ਮੌਤ ਦਾ ਸਵਾਲ ਹੈ ਇਸ ਕਰਕੇ ਉਹ ਕਰੋਨਾ ਦੀ ਮਹਾਂਮਾਰੀ ਵਿਚ ਵੀ ਸੜਕਾਂ ਤੇ ਬੈਠਾ ਹੈ।

ਇਸ ਮੌਕੇ ਤੇ ਹਰਦੀਪ ਸਿੰਘ ਸੋਢੀ, ਇੰਦਰਪ੍ਰੀਤ ਕੌਰ, ਡਾ ਸਚਦੇਵਾ, ਸ਼ਮਿੰਦਰ ਸਿੰਘ, ਸੁਖਰਾਜ ਸਿੰਘ ਤੂਰ, ਜਸਲੀਨ ਕੌਰ, ਜੱਸਾ ਸਿੰਘ, ਮਨਮੋਹਨ ਗਿੱਲ, ਸਤਪਾਲ ਅਨੰਦ ਅਤੇ ਮਾਂਗਟ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਰਤ ਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕਾਨੂੰਨ ਰੱਦ ਨਾ ਕੀਤੇ ਤਾਂ ਭਾਰਤ ਸਰਕਾਰ ਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: