ਅਮਰੀਕਾ: ਪੁਲਿਸ ਫਾਇਰਿੰਗ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸੈਂਕੜੇ ਪ੍ਰਦਰਸ਼ਨਕਾਰੀ ਗ੍ਰਿਫਤਾਰ- ਮਿਨੀਸੋਟਾ ਵਿਖੇ ਪ੍ਰਦਰਸ਼ਨਕਾਰੀ ਹੋਏ ਹਿੰਸਕ

ss1

 ਅਮਰੀਕਾ: ਪੁਲਿਸ ਫਾਇਰਿੰਗ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸੈਂਕੜੇ ਪ੍ਰਦਰਸ਼ਨਕਾਰੀ ਗ੍ਰਿਫਤਾਰ- ਮਿਨੀਸੋਟਾ ਵਿਖੇ ਪ੍ਰਦਰਸ਼ਨਕਾਰੀ ਹੋਏ ਹਿੰਸਕ

ਵਿਰਜੀਨੀਆ 10 ਜੁਲਾਈ (ਸੁਰਿੰਦਰ ਢਿਲੋਂ) ਬੀਤੇ ਮੰਗਲਵਾਰ ਤੇ ਬੁਧਵਾਰ ਨੂੰ ਅਮਰੀਕਾ ਦੇ ਕਰਮਵਾਰ ਲੁਈਸਿਆਨਾ ਤੇ ਮਿਨੀਸੋਟਾ ਰਾਜਾਂ ਵਿਖੇ ਪੁਲਿਸ ਫਾਇਰੰਗ ਵਿਚ ਮਾਰੇ ਗਏ ਅਫਰੀਕੀ ਮੂਲ ਦੇ ਦੋ ਵਿਅਕਤੀਆਂ ਦੇ ਮਾਮਲੇ ਨੂੰ ਲੈ ਕੇ ਬਲੈਕ ਲਾਈਵਜ ਮੈਟਰਜ ਜਥੇਬੰਦੀ ਵਲੋਂ ਆਰੰਭਿਆ ਰੋਸ ਪ੍ਰਦਰਸ਼ਨਾਂ ਦਾ ਸਿਲਸਲਾ ਨਿਰੰਤਰ ਜਾਰੀ ਹੈ ਤੇ ਬੀਤੀ ਰਾਤ ਕੁਝ ਥਾਂਈ ਪ੍ਰਦਰਸ਼ਨ ਹਿੰਸਕ ਹੋ ਗਏ ਪੁਲਿਸ ਨੇ 200 ਦੇ ਕਰੀਬ ਪ੍ਰਦਰਸ਼ਨਕਾਰੀ ਕੀਤੇ ਗ੍ਰਿਫਤਾਰ 5 ਪੁਲਿਸ ਕਰਮਚਾਰੀ ਜਖਮੀ ਹੋ ਗਏ਼ |
ਸ਼ਨਿਚਰਵਾਰ ਰਾਤ ਮਿਨੀਸੋਟਾ ਦੀ ਰਾਜਧਾਨੀ ਸੈਂਟ ਪਾਲ ਵਿਖੇ ਗਵਰਨਰ ਮੈਨੀਸ਼ਨ ਦੇ ਬਾਹਿਰ ਲਗਾਤਾਰ ਧਰਨਾ ਦੇ ਰਹੇ ਲੋਕਾਂ ਨੇ ਹਾਈਵੇ 94 ਨੂੰ ਜਾ ਕੇ ਬੰਦ ਕਰ ਦਿੱਤਾ ਪੁਲਿਸ ਨੇ ਚਾਰ ਘੰਟੇ ਬਾਦ ਹਿੰਸਕ ਹੋ ਗਏ ਪ੍ਰਦਰਸ਼ਨਕਾਰੀਅਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਤੇ ਪਾਣੀ ਦੀਆਂ ਬੁਸ਼ਾਰਾਂ ਤੇ ਕੁਝ ਦੂਸਰੀਆਂ ਵਿਧੀਆਂ ਵਰਤ ਕੇ ਹਾਈਵੇ ਖਾਲੀ ਕਰਵਾਇਆ |ਇਸ ਘਟਨਾ ਵਿਚ ਪੰਜ ਪੁਲਿਸ ਕਰਮੀ ਪ੍ਰਦਰਸ਼ਨਕਾਰੀਆਂ ਵਲੋਂ ਸੁੱਟੇ ਗਏ ਪੱਥਰ,ਇੱਟਾਂ,ਕੱਚ ਦੀਆਂ ਬੋਤਲਾਂ ਤੇ ਪਟਾਕੇ ਸੁੱਟਣ ਕਾਰਨ ਜਖਮੀ ਹੋ ਗਏ਼ ਤੇ 100 ਦੇ ਕਰੀਬ ਲੋਕ ਗ੍ਰਿਫਤਾਰ ਕੀਤੇ ਗਏ |ਅੱਜ ਵੀ ਸਵੇਰ ਤੇ ਲੋਕ ਗਵਰਨਰ ਮੈਨੀਸ਼ਨ ਦੇ ਬਾਹਿਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ | ਇਥੇ ਇਹ ਵਰਨਣਯੋਗ ਹੈ ਕੇ ਸੈਂਟ ਪਾਲ ਦੇ ਬਾਹਰਲੇ ਇਲਾਕੇ ਵਿਚ ਫਿਲਾਂਡੋ ਕਾਸਟਿਲੋ ਨਾਂ ਦਾ ਅਫਰੀਕੀ ਮੂਲ ਦਾ 32 ਸਾਲਾ ਨੋਜਵਾਨ ਪੁਲਿਸ ਦੇ ਹੱਥੋਂ ਉਸ ਵਕਤ ਮਾਰਿਆ ਗਿਆ ਸੀ ਜਦੋਂ ਪੁਲਿਸ ਅਫਸਰ ਨੇ ਉਸ ਦੀ ਕਾਰ ਦੀ ਪਿਛਲੀ ਬੱਤੀ ਟੁੱਟੀ ਹੋਣ ਕਾਰਨ ਉਸ ਨੂੰ ਰੋਕਿਆ ਸੀ ਤੇ ਕਾਸਟਿਲੋ ਦੇ ਕਹਿਣ ਤੇ ਕੇ ਉਸ ਕੋਲ ਕਨਸੀਲਡ ਗੰਨ ਹੈ ਤੇ ਉਸ ਦਾ ਪਰਮਿਟ ਵੀ ਹੈ ਅਫਸਰ ਨੇ ਰਜਿਸਟਰੇਸ਼ਨ ਤੇ ਲਾਇਸੈਂਸ ਦਿਖਾਉਣ ਲਈ ਕਿਹਾ ਜਿਉ ਹੀ ਉਸ ਕਾਗਜਾਂ ਲੈਣ ਲਈ ਜੇਬ ਵੱਲ ਹੱਥ ਵਧਾਇਆ ਪੁਲਿਸ ਅਫਸਰ ਨੇ ਗੋਲੀ ਚਲਾ ਦਿੱਤੀ| ਕਾਸਟਿਲੋ ਦੀ ਗਰਲ ਫਰੈਂਡ ਜੋ ਉਸ ਦੇ ਨਾਲ ਸੀ ਉਸ ਨੇ ਇਸ ਘਟਨਾ ਦੀ ਸੈਲਫੋਨ ਕੈਮਰੇ ਤੇ ਵੀਡੀਉ ਬਣਾਈ ਜੋ ਫੈਸਬੁਕ ਤੇ ਪੋਸਟ ਕਰ ਦਿੱਤੀ ਇਸ ਦੇ ਵਾਇਰਲ ਹੋਣ ਬਾਦ ਪ੍ਰਦਰਸ਼ਨ ਹੋਰ ਜੋਰ ਫੜ੍ਹ ਗਏ ਜੋ ਕੇ ਮੰਗਲਵਾਰ ਦੀ ਇਕ ਹੋਰ ਘਟਨਾ ਬਾਦ ਇੱਕ-ਦੁੱਕਾ ਥਾਂਈ ਸ਼ੁਰੂ ਹੋਏ ਸਨ |
ਉਧਰ ਲੁਇਸਿਆਨਾ ਵਿਖੇ ਵੀ ਕੋਈ 100 ਦੇ ਕਰੀਬ ਪ੍ਰਦਰਸ਼ਨਕਾਰੀ ਪੁਲਿਸ ਨੇ ਰਸਤਾ ਰੋਕਣ ਦੇ ਜੁਰਮ ਤਹਿਤ ਗ੍ਰਿਫਤਾਰ ਕੀਤੇ ਹਨ ਜੋ ਪੁਲਿਸ ਹੈਡਕੁਆਟਰ ਦੇ ਬਾਹਿਰ ਪ੍ਰਦਰਸ਼ਨ ਕਰ ਰਹੇ ਸਨ |ਲੁਇਸਿਆਨਾ ਵਿਖੇ ਹੀ ਮੰਗਲਵਾਰ ਨੂੰ ਐਲਟਨ ਸਟਰਲਿੰਗ ਨਾਮ ਦਾ 37 ਸਾਲਾ ਅਫਰੀਕਨ ਮੂਲ ਦਾ ਨੌਜਵਾਨ ਪੁਲਿਸ ਦੀ ਫਾਇਰਿੰਗ ਵਿਚ ਮਾਰਿਆ ਗਿਆ ਸੀ |ਐਲਟਨ ਇਕ ਸਟੋਰ ਦੇ ਬਾਹਿਰ ਸੀ ਡੀ ਤੇ ਡੀਵੀਡੀ ਵੇਚਿਆ ਕਰਦਾ ਸੀ |ਖਬਰ ਮੁਤਾਬਿਕ ਉਸ ਕੋਲ ਇਕ ਜਿੱਦੀ ਸੁਭਾਅ ਦਾ ਬੇਘਰ ਵਿਅਕਤੀ ਪੈਸੇ ਮੰਗਣ ਲੱਗਾ ਐਲਟਨ ਨੇ ਅੱਕ ਕੇ ਉਸ ਨੂੰ ਆਪਣੀ ਗੰਨ ਦਿਖਾਈ ਬਾਦ ਵਿਚ ਉਸੇ ਬੇਘਰੇ ਵਿਅਕਤੀ ਨੇ ਪੁਲੀਸ ਨੂੰ 911 ਤੇ ਕਾਲ ਕਰ ਦਿੱਤੀ |ਪੁਲਿਸ ਦੇ ਆਉਣ ਬਾਦ ਦੀ ਕਾਰਵਾਈ ਦੀ ਕੋਲ ਖੜ੍ਹੇ ਇਕ ਵਿਅਕਤੀ ਨੇ ਵੀਡੀਉ ਬਣਾ ਲਈ ਜੋ ਵਾਇਰਲ ਹੋ ਗਈ ਇਸ ਘਟਨਾ ਦੀ ਫੈਡਰਲ ਅਥਾਰਟੀਜ ਜਾਂਚ ਕਰ ਰਹੀ ਹੈ |ਦੇਸ਼ ਦੇ ਦੂਸਰੇ ਸ਼ਹਿਰਾਂ ਤੋਂ ਵੀ ਲੋਕਾਂ ਦੇ ਪ੍ਰਦਰਸ਼ਨ ਕਰਨ ਦੀਆਂ ਖਬਰਾਂ ਮੀਡੀਏ ਰਾਂਹੀ ਆ ਰਹੀਆਂ ਹਨ |
ਉਧਰ ਡੈਲਸ ਵਿਖੇ ਵੀਰਵਾਰ ਦੇ ਘਾਤ ਲਾ ਕੇ ਕੀਤੇ ਹਮਲੇ ਵਿਚ ਆਪਣੀ ਡਿਊਟੀ ਨਿਭਾਉਂਦੇ ਮਾਰੇ ਗਏ ਪੁਲਿਸ ਅਫਸਰਾਂ ਦੀ ਯਾਦ ਵਿਚ ਅਮਰੀਕਾ ਭਰ ਵਿਚ ਲੋਕਾਂ ਵਲੋਂ ਪ੍ਰਥਨਾਵਾਂ ਕੀਤੀਆਂ ਗਈਆਂ|ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਆਪਣੇ ਵਿਦੇਸ਼ੀ ਦੌਰੇ ਦੇ ਨਿਰਧਾਰਤ ਸਮੇਂ ਤੋਂ ਇਕ ਦਿੰਨ ਪਹਿਲਾਂ ਹੀ ਦੇਸ਼ ਪਰਤ ਰਹੇ ਹਨ ਜੋ ਕੇ ਮੰਗਲਵਾਰ ਨੂੰ ਡੈਲਸ ਵਿਖੇ ਇਕ ਇੰਟਰਫੈਥ ਮੈਮੋਰੀਅਲ ਸਰਵਿਸ ਵਿਚ ਆਪਣੇ ਰਿਮਾਰਕਸ ਦੇਣਗੇ|

Share Button

Leave a Reply

Your email address will not be published. Required fields are marked *