ਅਮਰੀਕਾ :ਪੁਲਸ ਤੇ ਹੋਈ ਫਿਰ ਗੋਲੀਬਾਰੀ-ਤਿੰਨ ਪੁਲਸ ਅਧਿਕਾਰੀ ਮਾਰੇ ਗਏ ਤਿੰਨ ਹੋਏ ਜ਼ਖਮੀ

ss1

ਅਮਰੀਕਾ :ਪੁਲਸ ਤੇ ਹੋਈ ਫਿਰ ਗੋਲੀਬਾਰੀ-ਤਿੰਨ ਪੁਲਸ ਅਧਿਕਾਰੀ ਮਾਰੇ ਗਏ ਤਿੰਨ ਹੋਏ ਜ਼ਖਮੀ

ਵਿਰਜੀਨਆ 17 ਜੁਲਾਈ (ਸੁਰਿੰਦਰ ਢਿਲੋਂ) ਲੁਈਸੀਆਨਾ ਰਾਜ ਦੇ ਬੇਟਨ ਰਾੱਗ ਵਿਖੇ ਪੁਲਸ ਤੇ ਹੋਈ ਗੋਲੀਬਾਰੀ ਵਿਚ ਤਿੰਨ ਪੁਲਸ ਅਧਿਕਾਰੀ ਮਾਰੇ ਗਏ ਤੇ ਤਿੰਨ ਜਖਮੀ ਹੋਏ ਜਖਮੀਆ਼ਂ ਵਿਚੋਂ ਇਕ ਦੀ ਹਾਲਤ ਗੰਭੀਰ ਹਮਲਾਵਰ ਨੂੰ ਪੁਲਸ ਨੇ ਮੁਕਾਬਲੇ ਵਿਚ ਮਾਰ ਗਿਰਾਇਆ|ਐਤਵਾਰ ਸਵੇਰ ਪੁਲਸ ਨੂੰ ਕਿਸੇ ਨੇ ਇਤਲਾਹ ਦਿੱਤੀ ਕੇ ਇਕ ਸ਼ੱਕੀ ਵਿਅਕਤੀ ਏਅਰਲਾਈਨ ਹਾਈਵੇ ਤੇ ਅਸਾਲਟ ਰਾਈਫਲ ਨਾਲ ਘੁੰਮ ਰਿਹਾ ਹੈ ਪੁਲਸ ਦੇ ਮੌਕੇ ਤੇ ਪੁਜਦੇ ਹੀ ਹਮਲਾਵਰ ਨੇ ਪੁਲਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ | ਮਾਰੇ ਗਏ ਪੁਲਸ ਅਫਸਰਾਂ ਵਿਚੋਂ ਦੋ ਬੇਟਨ ਰਾੱਗ ਪੁਲਸ ਵਿਭਾਗ ਦੇ ਸਨ ਜਦੋਂ ਕੇ ਇਕ ਬੇਟਨ ਰਾੱਗ ਸ਼ੇਰਿਫ ਡਿਪਟੀ ਸੀ |
ਪੁਲਸ ਵਲੋਂ ਉਚ ਤਫਤੀਸ਼ ਜਾਰੀ ਹੈ |ਦੱਸਿਆ ਜਾ ਰਿਹਾ ਹੈ ਕੇ ਪੁਲਸ ਤੇ ਹਮਲਾ ਇਕ ਵਿਅਕਤੀ ਨੇ ਹੀ ਕੀਤਾ ਸੀ |ਹਮਲਾਵਰ ਦਾ ਕੋਈ ਹੋਰ ਸਾਥੀ ਵੀ ਸੀ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ |

Share Button

Leave a Reply

Your email address will not be published. Required fields are marked *