Tue. Feb 25th, 2020

ਅਮਰੀਕਾ ਪਹੁੰਚਿਆ ਚੀਨ ਦਾ ਕੋਰੋਨਾ ਵਾਇਰਸ, ਪਹਿਲੇ ਮਾਮਲੇ ਦੀ ਹੋਈ ਪੁਸ਼ਟੀ

ਅਮਰੀਕਾ ਪਹੁੰਚਿਆ ਚੀਨ ਦਾ ਕੋਰੋਨਾ ਵਾਇਰਸ, ਪਹਿਲੇ ਮਾਮਲੇ ਦੀ ਹੋਈ ਪੁਸ਼ਟੀ

ਵਾਸ਼ਿੰਗਟਨ: ਅਮਰੀਕੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਚੀਨ ਵਿੱਚ ਫੈਲੇ ਨਵੇਂ ਵਾਇਰਸ ਦੇ ਇੱਥੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਵਿੱਚ ਫੈਲਿਆ ਹੋਇਆ ਹੈ। ਸਮੂਹ ਅਤੇ ਰਾਜ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਦੀ ਉਮਰ 30 ਤੋਂ 35 ਸਾਲ ਦੀ ਹੈ ਤੇ ਉਹ ਵੁਹਾਨ ਤੋਂ ਅਮਰੀਕਾ ਆਇਆ ਹੈ।

ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਹ ਵੁਹਾਨ ਦੇ ਸੀਅ ਫੂਡ ਬਾਜ਼ਾਰ ਵਿੱਚ ਨਹੀਂ ਗਿਆ ਸੀ ਜੋ ਕਿ ਵਾਇਰਸ ਸੰਕਰਮਣ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਨੂੰ ਸਾਵਧਾਨੀ ਦੇ ਤੌਰ ਤੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਨਾ ਕਿ ਇਸ ਲਈ ਕਿ ਉਸਦੀ ਗੰਭੀਰ ਹਾਲਤ ਹੈ।

ਕੀ ਹੈ ਕੋਰੋਨਾ ਵਾਇਰਸ?

ਡਬਲਿਊਐਚਓ ਦੇ ਮੁਤਾਬਕ ਕੋਰੋਨਾ ਵਾਇਰਸ ਸੀਅ-ਫੂਡ ਨਾਲ ਜੁੜਿਆ ਹੈ। ਕੋਰੋਨਾ ਵਾਇਰਸ ਵਿਸ਼ਾਣੂਆਂ ਦੇ ਪਰਿਵਾਰ ਦਾ ਹੈ ਅਤੇ ਇਸ ਕਾਰਨ ਲੋਕ ਬੀਮਾਰ ਪੈ ਰਹੇ ਹਨ। ਇਹ ਵਾਇਰਸ ਊਠ, ਬਿੱਲੀ ਅਤੇ ਚਮਗਿੱਦੜ ਸਣੇ ਕਈ ਪਸ਼ੂਆਂ ਵਿੱਚ ਦਾਖਲ ਹੋ ਰਿਹਾ ਹੈ। ਇਸ ਦੇ ਨਾਲ ਹੀ ਇਹ ਵਾਇਰਸ ਮਨੁੱਖਾਂ ਨੂੰ ਵੀ ਆਪਣੀ ਚਪੇਟ ਚ ਲੈ ਰਿਹਾ ਹੈ ਇਸ ਵਾਇਰਸ ਦਾ ਮਨੁੱਖ ਤੋਂ ਮਨੁੱਖ ਵਿੱਚ ਫੈਲਣ ਫੈਲਣਾ ਸੰਸਾਰਕ ਪੁੱਧਰ ਤੇ ਘੱਟ ਹੈ।

ਕੋਰੋਨਾ ਵਾਇਰਸ ਦੇ ਲੱਛਣ ? ਕੋਰੋਨਾ ਵਾਇਰਸ ਦੇ ਮਰੀਜਾਂ ਵਿੱਚ ਆਮਤੌਰ ‘ਤੇ ਜ਼ੁਖਾਮ, ਖੰਘ, ਗਲੇ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਿਲ, ਬੁਖਾਰ ਵਰਗੇ ਸ਼ੁਰੁਆਤੀ ਲੱਛਣ ਵੇਖੇ ਜਾਂਦੇ ਹਨ। ਇਸ ਤੋਂ ਬਾਅਦ ਇਹ ਲੱਛਣ ਨਿਮੋਨੀਆ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾਂਦੇ ਹਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: