ਅਮਰੀਕਾ ਨੇ ਵੈਨੇਜ਼ੁਏਲਾ ਦੇ 2 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ

ss1

ਅਮਰੀਕਾ ਨੇ ਵੈਨੇਜ਼ੁਏਲਾ ਦੇ 2 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ

ਵਾਸ਼ਿੰਗਟਨ, 24 ਮਈ: ਅਮਰੀਕਾ ਨੇ ਵੈਨੇਜ਼ੁਏਲਾ ਦੇ ਦੋ ਡਿਪਲੋਮੈਟਾਂ ਨੂੰ 48 ਘੰਟੇ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ| ਅਜਿਹਾ ਕਰਾਕਸ ਵੱਲੋਂ ਦੋ ਸੀਨੀਅਰ ਅਮਰੀਕੀ ਡਿਪਲੋਮੈਟਾਂ ਵਿਰੁੱਧ ਦੇਸ਼ ਨਿਕਾਲੇ ਦੇ ਆਦੇਸ਼ ਦੇ ਜਵਾਬ ਵਿੱਚ ਕੀਤਾ ਗਿਆ ਹੈ| ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਅੱਜ ਦਿੱਤੀ| ਨਿਕੋਲਸ ਮਾਦੁਰੋ ਦੀ ਰਾਸ਼ਟਰਪਤੀ ਦੇ ਰੂਪ ਵਿਚ ਦੁਬਾਰਾ ਚੋਣ ਨੂੰ ਲੈ ਕੇ ਵਾਸ਼ਿੰਗਟਨ ਨੇ ਪਾਬੰਦੀਆਂ ਸਖਤ ਕਰ ਦਿੱਤੀਆਂ ਸਨ, ਜਿਸ ਮਗਰੋਂ ਵੈਨੇਜ਼ੁਏਲਾ ਨੇ ਅਮਰੀਕਾ ਦੇ ਦੋ ਸੀਨੀਅਰ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਸੀ| ਇਸ ਪਿੱਠਭੂਮੀ ਵਿਚ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨੌਰਟ ਨੇ ਇਕ ਬਿਆਨ ਵਿਚ ਕਿਹਾ ਕਿ ਮਾਦੁਰੋ ਸ਼ਾਸਨ ਨੇ ਕਰਾਕਸ ਵਿਚ ਅਮਰੀਕਾ ਦੇ ਦੂਤਘਰ ਦੇ ਪ੍ਰਭਾਰੀ ਟੋਡ ਰੋਬਿਨਸਨ ਅਤੇ ਮਿਸ਼ਨ ਦੇ ਉਪ ਮੁਖੀ ਬ੍ਰਾਇਨ ਨਰਨਜੋ ਨੂੰ ਅਜਿਹਾ ਵਿਅਕਤੀ ਐਲਾਨ ਕਰ ਦਿੱਤਾ ਸੀ, ਜਿਨ੍ਹਾਂ ਦੀ ਇੱਥੇ ਲੋੜ ਨਹੀਂ ਹੈ| ਇਸੇ ਗੱਲ ਦੇ ਜਵਾਬ ਵਿਚ ਇਹ ਕਾਰਵਾਈ ਕੀਤੀ ਗਈ ਹੈ|

Share Button

Leave a Reply

Your email address will not be published. Required fields are marked *