ਅਮਰੀਕਾ ਨੇ ਉੱਤਰੀ ਕੋਰੀਆ ਵਿਰੁੱਧ ਨਵੀਆਂ ਪਾਬੰਦੀਆਂ ਲਗਾਈਆਂ

ss1

ਅਮਰੀਕਾ ਨੇ ਉੱਤਰੀ ਕੋਰੀਆ ਵਿਰੁੱਧ ਨਵੀਆਂ ਪਾਬੰਦੀਆਂ ਲਗਾਈਆਂ

ਵਾਸ਼ਿੰਗਟਨ, 24 ਫਰਵਰੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀਆਂ ਪਾਬੰਦੀਆਂ ਦੀ ਘੋਸ਼ਣਾ ਕੀਤੀ ਹੈ| ਟਰੰਪ ਨੇ ਕੱਲ ਉੱਤਰੀ ਕੋਰੀਆ ਦੀ ਸ਼ਿਪਿੰਗ ਇੰਡਸਟਰੀ ਅਤੇ ਟ੍ਰੇਡਿੰਗ ਕੰਪਨੀਆਂ ਤੇ ਕਈ ਪਾਬੰਦੀਆਂ ਲਗਾਉਣ ਦੀ ਘੋਸ਼ਣ ਕੀਤੀ| ਟਰੰਪ ਪ੍ਰਸ਼ਾਸਨ ਵੱਲੋਂ ਉੱਤਰੀ ਕੋਰੀਆ ਵਿਰੁੱਧ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ| ਅਮਰੀਕੀ ਵਿੱਤ ਵਿਭਾਗ ਨੇ 28 ਸਮੁੰਦਰੀ ਜਹਾਜ਼ ਅਤੇ ਸ਼ਿਪਿੰਗ ਨਾਲ ਜੁੜੀਆਂ ਜਿਨ੍ਹਾਂ 27 ਕੰਪਨੀਆਂ ਤੇ ਪਾਬੰਦੀ ਲਗਾਉਣ ਦੀ ਘੋਸ਼ਣਾ ਕੀਤੀ ਹੈ| ਇਹ ਕੰਪਨੀਆਂ ਉੱਤਰੀ ਕੋਰੀਆ, ਚੀਨ ਅਤੇ ਸਿੰਗਾਪੁਰ ਰਜਿਸਟਰਡ ਹਨ| ਪ੍ਰਮਾਣੂ ਅਤੇ ਮਿਜ਼ਾਇਲ ਪ੍ਰੋਗਰਾਮਾਂ ਤੋਂ ਦੂਰੀ ਬਣਾਉਣ ਦੀ ਕੌਮਾਂਤਰੀ ਪੱਧਰ ਤੇ ਚਿਤਾਵਨੀ ਦੇ ਬਾਵਜੂਦ ਉੱਤਰੀ ਕੋਰੀਆ ਦੇ ਇਨ੍ਹਾਂ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਕਾਰਨ ਅਮਰੀਕਾ ਨੇ ਉਸ ਵਿਰੁੱਧ ਇਹ ਵੱਡੀ ਘੋਸ਼ਣਾ ਕੀਤੀ ਹੈ|
ਟਰੰਪ ਨੇ ਕਿਹਾ ਕਿ ਇਹ ਅਮਰੀਕਾ ਦੀ ਉੱਤਰੀ ਕੋਰੀਆ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਪਾਬੰਦੀ ਹੋਵੇਗੀ| ਉਨ੍ਹਾਂ ਕਿਹਾ, ‘ਅੱਜ ਮੈਂ ਉੱਤਰੀ ਕੋਰਿਆਈ ਸਾਸ਼ਨ ਵਿਰੁੱਧ ਨਵੀਆਂ ਅਤੇ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਪਾਬੰਦੀਆਂ ਦੀ ਘੋਸ਼ਣਾ ਕਰਦਾ ਹਾਂ ਅਤੇ ਅਮਰੀਕਾ ਦਾ ਵਿੱਤ ਵਿਭਾਗ ਜਲਦੀ ਹੀ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮਾਂ ਅਤੇ ਫੌਜੀ ਸ਼ਕਤੀ ਲਈ ਪੈਸਾ ਮੁਹੱਈਆ ਕਰਾਉਣ ਵਾਲੇ ਮਾਲੀਆ ਅਤੇ ਇੰਧਣ ਦੇ ਸਰੋਤ ਨੂੰ ਖਤਮ ਕਰਨ ਲਈ ਕਦਮ ਚੁੱਕੇਗਾ| ਉਨ੍ਹਾਂ ਅੱਗੇ ਕਿਹਾ ਸਾਡੀ ਇਸ ਘੋਸ਼ਣਾ ਦਾ ਉਦੇਸ਼ ਉੱਤਰੀ ਕੋਰੀਆ ਨੂੰ ਪਾਬੰਦੀਆਂ ਤੋਂ ਬਚਾਉਣ ਵਿਚ ਮਦਦ ਕਰਨ ਵਾਲੇ ਸਮੁੰਦਰੀ ਜਹਾਜ਼, ਟਰਾਂਸਪੋਰਟ ਕੰਪਨੀਆਂ ਅਤੇ ਵਪਾਰਕ ਕਾਰੋਬਾਰ ਤੇ ਨਿਸ਼ਾਨਾ ਵਿੰਨ੍ਹਣਾ ਹੈ|
ਰਾਜਨੀਤਕ ਵਿਸ਼ਲੇਸ਼ਕਾਂ ਮੁਤਾਬਕ ਤਾਜ਼ਾ ਪਾਬੰਦੀਆਂ ਦੀ ਘੋਸ਼ਣਾ ਤੋਂ ਪਹਿਲਾਂ ਹੀ ਖਰਾਬ ਚੱਲ ਰਹੇ ਅਮਰੀਕਾ ਅਤੇ ਉੱਤਰੀ ਕੋਰੀਆਂ ਦੇ ਸਬੰਧਾਂ ਵਿਚ ਹੋਰ ਤਲਖੀ ਆ ਸਕਦੀ ਹੈ| ਨਾਲ ਹੀ ਸ਼ੀਤ ਓਲੰਪਿਕ ਖੇਡਾਂ ਦੇ ਬਹਾਨੇ ਦੋਵੇਂ ਕੋਰਿਆਈ ਦੇਸ਼ਾਂ ਵਿਚਕਾਰ ਬਣੀ ਨੇੜਤਾ ਤੇ ਵੀ ਇਸ ਦਾ ਅਸਰ ਹੋਵੇਗਾ| ਅਮਰੀਕਾ ਦੀ ਇਹ ਘੋਸ਼ਣਾ ਉੱਤਰੀ ਕੋਰਿਆਈ ਨੇਤਾ ਕਿਮ ਜੋਂਗ ਉਨ ਦੀ ਦੱਖਣੀ ਕੋਰਿਆਈ ਰਾਸ਼ਟਰਪਤੀ ਮੂਨ-ਜੇ-ਇਨ ਵਿਚਕਾਰ ਮੁਲਾਕਾਤ ਦੀ ਸੰਭਾਵਨਾ ਦੇ ਮੱਦੇਨਜ਼ਰ ਚੱਲ ਰਹੀ ਤਿਆਰੀਆਂ ਦੌਰਾਨ ਆਈ ਹੈ| ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ 2 ਹਫਤੇ ਪਹਿਲਾਂ ਹੀ ਦੱਖਣੀ ਕੋਰੀਆ ਜਾਣ ਦੇ ਕਰਮ ਵਿਚ ਟੋਕੀਓ ਵਿਚ ਠਹਿਰਾਅ ਦੌਰਾਨ ਇਨ੍ਹਾਂ ਪਾਬੰਦੀਆਂ ਦੇ ਸੰਕੇਤ ਦੇ ਦਿੱਤੇ ਸਨ|

 

Share Button

Leave a Reply

Your email address will not be published. Required fields are marked *