ਅਮਰੀਕਾ ਨਾਲ ਹੋਰ ਮਜ਼ਬੂਤ ਹੋਵੇਗਾ ਭਾਰਤ ਦਾ ਰੱਖਿਆ ਸਹਿਯੋਗ, ਸੈਨੇਟ ”ਚ ਬਿੱਲ ਪੇਸ਼

ss1

ਅਮਰੀਕਾ ਨਾਲ ਹੋਰ ਮਜ਼ਬੂਤ ਹੋਵੇਗਾ ਭਾਰਤ ਦਾ ਰੱਖਿਆ ਸਹਿਯੋਗ, ਸੈਨੇਟ ”ਚ ਬਿੱਲ ਪੇਸ਼

ਵਾਸ਼ਿੰਗਟਨ, 30 ਜੁਲਾਈ (ਰਾਜ ਗੋਗਨਾ)-ਅਮਰੀਕਾ ਦੇ 3 ਸੰਸਦੀ ਮੈਂਬਰਾਂ ਦੇ ਇਕ ਸਮੂਹ ਨੇ ਸੈਨੇਟ ‘ਚ ਵਿਧਾਈ ਸੋਧ ਪੇਸ਼ ਕਰਦੇ ਹੋਏ ਟਰੰਪ ਪ੍ਰਸ਼ਾਸਨ ਨਾਲ ਸਾਂਝੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਨਾਲ ਰੱਖਿਆ ਸਹਿਯੋਗ ਵਧਾਉਣ ਦੀ ਰਣਨੀਤੀ ਵਿਕਸਤ ਕਰਨ ਦੀ ਮੰਗ ਕੀਤੀ ਹੈ। ਰਾਸ਼ਟਰੀ ਸੁਰੱਖਿਆ ਪ੍ਰਮਾਣਿਤ ਐਕਟ (ਐੱਨ. ਡੀ. ਏ. ਏ.) 2018 ‘ਚ ਸੋਧ ਇਹ ਮੰਗ ਕਰਦਾ ਹੈ ਕਿ ਰੱਖਿਆ ਮੰਤਰੀ ਜਿਮ ਮੈਟਿਸ ਅਤੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਭਾਰਤ ਦੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਵਿਕਸਤ ਕਰਨ। ਇਸ ‘ਚ ਕਿਹਾ ਗਿਆ ਹੈ ਕਿ ਰਣਨੀਤੀ ‘ਚ ਸਾਂਝੀ ਸੁਰੱਖਿਆ ਚੁਣੌਤੀਆਂ, ਰੱਖਿਆ ਸਬੰਧ ‘ਚ ਅਮਰੀਕੀ ਹਿੱਸੇਦਾਰਾਂ ਅਤੇ ਸਹਿਯੋਗੀਆਂ ਦੀ ਭੂਮਿਕਾ ਅਤੇ ਮਹੱਤਵਪੂਰਣ ਰੱਖਿਆ ਤਕਨਾਲੋਜੀ ਅਤੇ ਵਪਾਰ ਪਹਿਲ ਦੀ ਭੂਮਿਕਾ ਸ਼ਾਮਲ ਹੈ।
ਮਾਪਰ ਵਾਰਨਰ, ਡੈਨ ਸੁਲਿਵਾਨ ਅਤੇ ਜਾਨ ਕਾਰਨੀ ਨੇ ਸੋਧ ਪੇਸ਼ ਕੀਤਾ। ਉਹ ਸੀਨੇਟ ਇੰਡੀਆ ਕਾਕਸ ਦੇ ਪ੍ਰਧਾਨ ਵੀ ਹਨ। ਜੇਕਰ ਸੋਧ ਕਾਂਗਰਸ ‘ਚ ਪਾਸ ਹੋ ਗਿਆ ਅਤੇ ਕਾਨੂੰਨ ‘ਚ ਬਦਲ ਗਿਆ ਤਾਂ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਐੱਨ. ਡੀ. ਏ. ਏ. ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਸਤਾਖਰ ਤੋਂ ਬਾਅਦ 6 ਮਹੀਨੇ ਦੇ ਅੰਦਰ ਕਾਂਗਰਸ ਨੂੰ ਇਕ ਰਿਪੋਰਟ ਸੌਂਪਣੀ ਹੋਵੇਗੀ। ਸੀਨੇਟ ‘ਚ ਹਲੇਂ ਤੱਕ ਐੱਨ. ਡੀ. ਏ. ਏ.-2018 ‘ਤੇ ਚੋਣਾਂ ਨਹੀਂ ਹੋਈਆਂ ਹਨ।

Share Button

Leave a Reply

Your email address will not be published. Required fields are marked *