ਅਮਰੀਕਾ ਨਾਲ ਪਰਮਾਣੂ ਹਥਿਆਰਬੰਦੀ ‘ਤੇ ਗੱਲਬਾਤ ਨੂੰ ਤਿਆਰ ਉੱਤਰੀ ਕੋਰੀਆ

ਅਮਰੀਕਾ ਨਾਲ ਪਰਮਾਣੂ ਹਥਿਆਰਬੰਦੀ ‘ਤੇ ਗੱਲਬਾਤ ਨੂੰ ਤਿਆਰ ਉੱਤਰੀ ਕੋਰੀਆ

ਵਾਸ਼ਿੰਗਟਨ: ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਆਪਣੇ ਅਮਰੀਕੀ ਹਮਰੁਤਬਿਆਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਮਰੀਕਾ ਨਾਲ ਪਰਮਾਣੂ ਹਥਿਆਰਬੰਦੀ ‘ਤੇ ਗੱਲਬਾਤ ਲਈ ਤਿਆਰ ਹਨ। ਉੱਤਰੀ ਕੋਰੀਆ ਦੇ ਇਸ ਭਰੋਸੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕਿਮ ਦੀ ਸਿਖ਼ਰ ਵਾਰਤਾ ਦਾ ਰਾਹ ਪੱਧਰਾ ਹੋਵੇਗਾ। ਪਹਿਲੀ ਵਾਰ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਸਿਖ਼ਰ ਵਾਰਤਾ ਦੀ ਸਿੱਧੀ ਪੇਸ਼ਕਸ਼ ਕੀਤੀ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਵਿਸ਼ੇਸ਼ ਦੂਤ ਰਾਹੀਂ ਇਹ ਸੱਦਾ ਪਹੁੰਚਾਇਆ ਗਿਆ ਸੀ।

ਟਰੰਪ ਪ੫ਸ਼ਾਸਨ ਦੇ ਇਕ ਅਧਿਕਾਰੀ ਨੇ ਦ ਵਾਲ ਸਟ੍ਰੀਟ ਜਨਰਲ ਤੇ ਵਾਸ਼ਿੰਗਟਨ ਪੋਸਟ ਨੂੰ ਕਿਹਾ, ‘ਅਮਰੀਕਾ ਨੇ ਪੁਸ਼ਟੀ ਕੀਤੀ ਹੈ ਕਿ ਕਿਮ ਜੋਂਗ ਉਨ ਕੋਰੀਆਈ ਖਿੱਤੇ ‘ਚ ਪਰਮਾਣੂ ਹਥਿਆਰਬੰਦੀ ਦੇ ਮੁੱਦੇ ‘ਤੇ ਗੱਲਬਾਤ ਨੂੰ ਤਿਆਰ ਹਨ।’ ਹੁਣ ਤਕ ਕਿਮ ਦੇ ਇਰਾਦਿਆਂ ਨੂੰ ਲੈ ਕੇ ਅਮਰੀਕਾ ਨੂੰ ਦੱਖਣੀ ਕੋਰੀਆ ਦੇ ਭਰੋਸੇ ‘ਤੇ ਹੀ ਯਕੀਨ ਕਰਨਾ ਪੈ ਰਿਹਾ ਸੀ। ਅਮਰੀਕਾ ਨੇ ਪਿਛਲੇ ਮਹੀਨੇ ਟਰੰਪ ਤੇ ਕਿਮ ਵਿਚਕਾਰ ਇਤਿਹਾਸਕ ਵਾਰਤਾ ਲਈ ਹਾਮੀ ਭਰ ਕੇ ਨਿਗਰਾਨਾਂ ਨੂੰ ਹੈਰਾਨ ਕਰ ਦਿੱਤਾ ਸੀ। ਵਾਰਤਾ ਮਈ ਦੇ ਅਖ਼ੀਰ ‘ਚ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਤਰੀਕ ਤੇ ਜਗ੍ਹਾ ਦਾ ਐਲਾਨ ਨਹੀਂ ਕੀਤਾ ਗਿਆ। ਪਿਓਂਵਯਾਂਗ ‘ਚ ਕਿਮ ਨਾਲ ਮੁਲਾਕਾਤ ਤੋਂ ਬਾਅਦ ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੰਗ ਯੁਈ-ਯੋਂਗ ਨੇ ਪਿਛਲੇ ਮਹੀਨੇ ਵ੍ਹਾਈਟ ਹਾਊਸ ਨੂੰ ਉੱਤਰੀ ਕੋਰੀਆ ਦਾ ਸੱਦਾ ਦਿੱਤਾ ਸੀ। ਪਰ ਉੱਤਰੀ ਕੋਰੀਆ ਵੱਲੋਂ ਜਨਤਕ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਉੱਤਰੀ ਕੋਰੀਆ ਦੀ ਚੁੱਪ ਨਾਲ ਵਾਰਤਾ ਨੂੰ ਲੈ ਕੇ ਸ਼ੱਕ ਹੋ ਰਿਹਾ ਸੀ। ਸਿਖ਼ਰ ਵਾਰਤਾ ਨੂੰ ਲੈ ਕੇ ਅਮਰੀਕੀ ਤੇ ਉੱਤਰੀ ਕੋਰੀਆਈ ਖ਼ੁਫ਼ੀਆ ਅਧਿਕਾਰੀਆਂ ਵਿਚਕਾਰ ਗੁਪਤ ਬੈਠਕਾਂ ਹੋਈਆਂ ਹਨ।

Share Button

Leave a Reply

Your email address will not be published. Required fields are marked *

%d bloggers like this: