ਅਮਰੀਕਾ ਦੇ ੳਹੀੳ ਸੂਬੇ ਦੇ ਸ਼ਹਿਰ ਸਿਨਸਿਨਾਟੀ ਵਿਖੇ ਇੱਕ ਪੰਜਾਬੀ ਵਿਅਕਤੀ ਨੂੰ ਕਾਲੇ ਨੇ ਮਾਰੀ ਗੋਲੀ, ਲੜ ਰਿਹਾ ਹੈ ਮੌਤ ਨਾਲ ਜੰਗ

ss1

ਅਮਰੀਕਾ ਦੇ ੳਹੀੳ ਸੂਬੇ ਦੇ ਸ਼ਹਿਰ ਸਿਨਸਿਨਾਟੀ ਵਿਖੇ ਇੱਕ ਪੰਜਾਬੀ ਵਿਅਕਤੀ ਨੂੰ ਕਾਲੇ ਨੇ ਮਾਰੀ ਗੋਲੀ, ਲੜ ਰਿਹਾ ਹੈ ਮੌਤ ਨਾਲ ਜੰਗ

ਨਿਊਯਾਰਕ, 18 ਮਈ (ਰਾਜ ਗੋਗਨਾ ): ਅਮਰੀਕਾ ਦੇ ਓਹੀਓ ਸੂਬੇ ਦੇ ਸ਼ਹਿਰ ਸਿਨਸਿਨਾਟੀ ਵਿਖੇ ਇਕ ਕਾਲੇ ਮੂਲ ਦੇ ਵਿਅਕਤੀ ਵੱਲੋ ਜਸਪ੍ਰੀਤ ਸਿੰਘ ਉੱਪਲ (38 ) ਸਾਲ ਦੇ ਇਕ ਪੰਜਾਬੀ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਚ’ ਜ਼ਖਮੀ ਹਾਲਤ ਚ’ ਸਥਾਨਕ ਹਸਪਤਾਲ ਚ’ ਦਾਖਲ ਹੈ। ਉਹ ਪੰਜਾਬ ਤੋਂ ਕਪੂਰਥਲਾ ਦੇ ਕਸਬਾ ਨਡਾਲਾ ਦਾ ਰਹਿਣ ਵਾਲਾ ਹੈ। ਪੱਤਰਕਾਰ ਵਲੋ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਕਰੀਬ 10.30 ਵਜੇ ਜਸਪ੍ਰੀਤ ਸਿੰਘ ਉੱਪਲ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ । ਉਸੇ ਸਮੇਂ ਇੱਕ ਕਾਲੇ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਅਤੇ ਉਹ ਗੰਭੀਰ ਰੂਪ ਚ’ਜ਼ਖਮੀ ਹਾਲਤ ਵਿੱਚ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਮੌਤ ਨਾਲ ਜੰਗ ਲੜ ਰਿਹਾ ਹੈ। ਉਕਤ ਨੌਜਵਾਨ ਕਰੀਬ 8 ਸਾਲ ਪਹਿਲੇ ਅਮਰੀਕਾ ਗਿਆ ਸੀ ਅਤੇ ਆਪਣੇ ਮਾਂ ਪਿਉ ਦਾ ਇਕੋ ਹੀ ਦੋ ਭੈਣਾਂ ਦਾ ਇਕੱਲਾ ਭਰਾਂ ਸੀ ਅਤੇ ਨਡਾਲੇ ਲਾਗੇ ਪੈਦੇ ਪਿੰਡ ਪਸੀਏਵਾਲ ਦਾ ਦੋਹਤਰਾ ਸੀ ਦੱਸਣਯੋਗ ਹੈ ਕਿ ਇਸ ਦਾ ਪਿਤਾ ਮੇਵਾ ਸਿੰਘ ਜੋ ਸਾਬਕਾ ਫੌਜੀ ਤਿੰਨ ਕੁ ਸਾਲ ਪਹਿਲਾ ਕਰਤਾਰਪੁਰ ਲਾਗੇ ਮੋਟਰਸਾਈਕਲ ਹਾਦਸੇ ਚ’ ਮਾਰਿਆ ਗਿਆ ਸੀ ਉਹ ਵੀ ਆਪਣੇ ਮਾਂ ਪਿਉ ਦਾ ਇਕੱਲਾ ਪੁੱਤਰ ਸੀ ਇਸ ਵੇਲੇ ਉਹ ਆਪਣੀ ਪਤਨੀ ਜਸਪ੍ਰੀਤ ਕੌਰ ਅਤੇ 2 ਲੜਕੇ ਤੇ 2 ਲੜਕੀਆਂ ਨਾਲ ਸਿਨਸਿਨਾਟੀ ਸ਼ਹਿਰ ‘ਚ ਰਹਿ ਰਿਹਾ ਸੀ। ਅਤੇ ਟਰਾਲਾ ਚਲਾਉਂਦਾ ਸੀ।

ਜਾਣਕਾਰੀ ਅਨੁਸਾਰ ਮੌਕੇ ‘ਤੇ ਪੁੱਜੀ ਹੈਮਿਲਟਨ ਪੁਲਿਸ ਨੇ ਬਰੋਡਰਿਕ ਮਲਿਕ ਜੋਨਸ ਰੋਬਿਟ ਨਾਂ ਦੇ ਹਮਲਾਵਰ ਕਾਲੇ ਮੂਲ ਦੇ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਜਿਸ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਜੇਕਰ ਮੈ ਆਪਣੀ ਹਿਫਾਜਤ ਲਈ ਗੋਲੀ ਨਾ ਚਲਾਉਦਾ ਤਾ ਇਹ ਮੈਨੂੰ ਮਾਰ ਦਿੰਦਾਂ ਪਰ ਇਸ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਸਹੀ ਪਤਾ ਨਹੀਂ ਲੱਗਿਆ ।ਹਮਾਲਵਰ ਜੇਲ ਚ’ਨਜ਼ਰਬੰਦ ਹੈ।

Share Button

Leave a Reply

Your email address will not be published. Required fields are marked *