ਅਮਰੀਕਾ ਦੇ ੳਕਲਾਹੌਮਾ ਵਿੱਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ss1

ਅਮਰੀਕਾ ਦੇ ੳਕਲਾਹੌਮਾ ਵਿੱਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

fdk-4ਫ਼ਰੀਦਕੋਟ/ਨਿਊਯਾਰਕ,21 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਬੀਤੇਂ ਦਿਨੀਂ ਅਮਰੀਕਾ ਦੇ ਸੂਬੇ ੳਕਲਾਹੌਮਾ ਦੇ ਰੂਟ 1-44 ਨਜਦੀਕ ਸਿਟੀ ਪੈਨ ਰੂਟ ‘ਤੇ ਸ਼ਾਮ ਕਰੀਬ 4 ਵਜੇਂ ਇਕ ਟਰੱਕ ਦੇ ਉਲਟ ਜਾਣ ਕਾਰਨ ਟਰੱਕ ਡਰਾਈਵਰ 25 ਸਾਲਾਂ ਨੌਜਵਾਨ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਤਿੰਨ ਸਾਲ ਪਹਿਲੇ ਹੀ ਰੋਜੀ ਰੋਟੀ ਕਮਾਉਣ ਲਈ ਭਾਰੀ ਰਕਮ ਖਰਚ ਕਰਕੇ ਅਮਰੀਕਾ ਆਇਆ ਸੀ । ਉੇਸ ਦਿਨ ਅਚਾਨਕ ਮੌਸਮ ਦੀ ਖਰਾਬੀ ਕਾਰਨ ਅਤੇ ਤੇਜ ਹਵਾਵਾਂ ਦੇ ਜੋਰ ਕਾਰਨ ਉਸ ਦਾ ਟਰੱਕ ਬੇਕਾਬੂ ਹੋ ਕੇ ਰੋਡ ਤੇ ਹੀ ਪਲਟ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਰੇ ਗਏ ਨੌਜਵਾਨ ਦਾ ਪੰਜਾਬ ਤੋ ਪਿਛੋਕੜ ਜਿਲਾ ਗੁਰਦਾਸਪੁਰ ਦੇ ਪਿੰਡ ਕੋਟ ਮੀਆਂ ਸਾਹਿਬ ਦੱਸਿਆਂ ਜਾਂਦਾ ਹੈ। ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਿਖੇ ਉਸ ਦੇ ਘਰ ਅੰਤਿਮ ਸੰਸਕਾਰ ਕਰਨ ਲਈ ਅਮਰੀਕਾ ਵੱਸਦੇ ਸਮੂਹ ਭਾਈਚਾਰੇ ਅਤੇ ਟਰੱਕ ਡਰਾਈਵਰ ਵੱਲੋਂ ਮਾਲੀ ਮੱਦਦ ਅਤੇ ਉਸ ਦਾ ਮ੍ਰਿਤਕ ਸਰੀਰ ਪਹੁੰਚਾਉਣ ਲਈ ਫੰਡ ਇੱਕਤਰ ਕੀਤਾ ਜਾ ਰਿਹਾ ਹੈ ਤਾਂ ਕਿ ਉਸ ਦਾ ਸੰਸਕਾਰ ਉਸੇ ਦੀ ਜਨਮ ਭੂਮੀ ਤੇ ਕੀਤਾ ਜਾਵੇ। ਇਸ ਦਰਦਨਾਇਕ ਮੌਤ ਦੀ ਅਮਰੀਕਾ ‘ਚ ਸਮੂਹ ਪੰਜਾਬੀ ਭਾਈਚਾਰੇ ਕਾਫੀ ਸੋਗ ਪਾਇਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *