Mon. Sep 23rd, 2019

ਅਮਰੀਕਾ ਦੇ ਸੂਬੇ ਵਰਜੀਨੀਆ ਵਿਖੇਂ ਹੋਏ ਕਾਰ ਸੜਕ ਹਾਦਸੇ ਵਿੱਚ ਕਾਰਟਰੇਟ ਨਿਊਜਰਸੀ ਚ’ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਅਮਰੀਕਾ ਦੇ ਸੂਬੇ ਵਰਜੀਨੀਆ ਵਿਖੇਂ ਹੋਏ ਕਾਰ ਸੜਕ ਹਾਦਸੇ ਵਿੱਚ ਕਾਰਟਰੇਟ ਨਿਊਜਰਸੀ ਚ’ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਨਿਊਜਰਸੀ, 18 ਅਗਸਤ ( ਰਾਜ ਗੋਗਨਾ )— ਬੀਤੇਂ ਦਿਨ ਦੁਪਹਿਰ ਦੇ 2:00 ਵਜੇ ਦੇ ਕਰੀਬ ਵਰਜੀਨੀਆ ਸੂਬੇ ਦੀ ਪੇਜ ਕਾਉਂਟੀ ਵਿੱਖੇਂ ਇਕ ਕਾਰ— ਟਰੱਕ ਸੜਕ ਹਾਦਸੇ ਚ’ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੋਤ ਹੋ ਜਾਣ ਦੀ ਸੂਚਨਾ ਹੈ।
ਜਿਸ ਵਿੱਚ 45 ਸਾਲਾ ਗੁਰਮੀਤ ਸਿੰਘ, ਉਸ ਦੀ 38 ਸਾਲਾ ਪਤਨੀ ਜਸਲੀਨ ਕੌਰ ਅਤੇ ਇਕ 6 ਸਾਲ ਦੀ ਲੜਕੀ ਸ਼ਾਮਿਲ ਹੈ। ਜਦ ਕਿ ਇਸ ਪਰਿਵਾਰ ਦਾ 11 ਸਾਲ ਦੀ ਉਮਰ ਦਾ ਬੇਟਾ ਯਸ਼ਵੀਰ ਸਿੰਘ ਗੰਭੀਰ ਰੂਪ ਚ’ ਜਖਮੀ ਹਾਲਤ ਚ’ ਹਸਪਤਾਲ ਚ’ ਜੇਰੇ ਇਲਾਜ ਹੈ। ਇਹ ਸਾਰੇ ਕਾਰਟਰੇਟ( ਨਿਊਜਰਸੀ) ਦੇ ਰਹਿਣ ਵਾਲੇ ਸਨ , ਜਿੰਨਾਂ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ ਹੈ। ਅਤੇ ਭਾਰਤ ਤੋਂ ਇੰਨਾਂ ਦਾ ਪਿਛੋਕੜ ਨਵੀਂ ਦਿੱਲੀ ਤੋਂ ਮੁਖਰਜੀ ਨਗਰ ਹੈ।
ਇਹ ਹਾਦਸਾ ਵੀਰਵਾਰ ਦੁਪਹਿਰ ਦੇ 2:00 ਵਜੇ ਦੇ ਕਰੀਬ ਵਰਜੀਨੀਆ ਦੇ ਰੂਟ 340 ਤੇ ਵਾਪਰਿਆ ਜਦੋਂ ਇੱਕ 2008 ਫੋਰਡ ਐਫ -250 ਟਰੱਕ ਤੇਜ ਰਫਤਾਰ ਨਾਲ ਰੋਡ ਤੇ ਜਾ ਰਿਹਾ ਸੀ ਵਰਜੀਨੀਆ ਸਟੇਟ ਪੁਲਿਸ ਬਿਆਨ ਅਨੁਸਾਰ ਰੂਟ 340 ਤੇ ਜਦੋਂ ਤੇਜ ਰਫ਼ਤਾਰ ਫੋਰਡ ਟਰੱਕ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ, ਅਤੇ ਉਹ ਸੈਂਟਰ ਦੀ ਲਾਈਨ ਨੂੰ ਪਾਰ ਕਰ ਗਿਆ ਅਤੇ ਉਸ ਦਾ ਟਰੱਕ ਗੁਰਮੀਤ ਸਿੰਘ ਦੀ 2015 ਡੋਜ ਗ੍ਰੈਂਡ ਕਾਰਵੈਨ ਬਹੁਤ ਜ਼ੋਰ ਨਾਲ ਟਕਰਾ ਗਿਆ।ਅਤੇ ਸਿਰਫ ਉਹਨਾਂ ਦਾ 11 ਸਾਲਾ ਦਾ ਇੱਕੋ ਹੀ ਬੇਟਾ ਯਸ਼ਵੀਰ ਸਿੰਘ ਬਚਿਆਂ ਜੋ ਜਖਮੀ ਹਾਲਤ ਚ’ ਹਸਪਤਾਲ ਚ’ ਜੇਰੇ ਇਲਾਜ ਹੈ।ਕਾਰ ਚਾਲਕ ਗੁਰਮੀਤ ਸਿੰਘ ਉਸ ਦੀ ਪਤਨੀ ਤੇ 6 ਸਾਲ ਦੀ ਬੇਟੀ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੋਕੇ ਤੇ ਹੀ ਮੋਤ ਹੋ ਗਈ ਉਧਰ ਕਾਰ ਨੂੰ ਟੱਕਰ ਮਾਰਨ ਵਾਲੇ ਫੋਰਡ ਦੇ ਡਰਾਈਵਰ, ਅਮਰੀਕਨ ਮੂਲ ਦੇ 65 ਸਾਲਾ ਸ਼ਗਨਡੋਆ ਡਗਲਸ ਡਬਲਯੂ ਨਾਂਅ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਨਾਲ ਵਿਨਚੇਸਟਰ ਮੈਡੀਕਲ ਸੈਂਟਰ ਲਿਜਾਇਆ ਗਿਆ। ਇਸ ਦੁਖਦਾਈ ਘਟਨਾ ਦੀ ਕਾਰਟਰੇਟ ਦੇ ਸਮੂੰਹ ਪੰਜਾਬੀ ਭਾਈਚਾਰੇ ਚ’ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: