ਅਮਰੀਕਾ ਦੇ ਸੂਬੇ ਵਰਜੀਨੀਆ ‘ਚ ਭਾਰਤੀ ਮੂਲ ਦੇ ਮਾਂ-ਪੁੱਤ ਦੀ ਗੋਲੀ ਮਾਰ ਕੇ ਹੱਤਿਆ

ss1

ਅਮਰੀਕਾ ਦੇ ਸੂਬੇ ਵਰਜੀਨੀਆ ‘ਚ ਭਾਰਤੀ ਮੂਲ ਦੇ ਮਾਂ-ਪੁੱਤ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ, 4 ਫ਼ਰਵਰੀ (ਰਾਜ ਗੋਗਨਾ) -ਬੀਤੇ ਦਿਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਉਪਨਗਰ ਵਰਜੀਨੀਆ ਦੇ ਟਾਊਨ ਅਲਡਾਈ ਵਿਚ ਭਾਰਤੀ ਮੂਲ ਦੀ ਸਿੰਧੀ ਪਰਿਵਾਰ ਨਾਲ ਸਬੰਧਤ  ਇਕ  ਔਰਤ ਅਤੇ ਉਸ ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਦੇ ਅਨੁਸਾਰ 65 ਸਾਲਾ ਮਾਲਾ ਮਨਵਾਨੀ ਅਤੇ ਉਨ੍ਹਾਂ ਦਾ 32 ਸਾਲਾ ਬੇਟਾ ਰਿਸ਼ੀ ਮਨਵਾਨੀ ਅਪਣੇ ਘਰ ਵਿਚ ਮ੍ਰਿਤਕ ਮਿਲੇ।  ਪੁਲਿਸ ਹਤਿਆਰਿਆਂ ਦੀ ਭਾਲ ਵਿਚ ਜੁਟੀ ਹੋਈ ਹੈ। ਪੁਲਿਸ ਨੂੰ ਇੱਕ ਵਿਅਕਤੀ ਨੇ ਬੁਧਵਾਰ ਨੂੰ ਫੋਨ ‘ਤੇ ਸੂਚਿਤ ਕੀਤਾ ਸੀ ਕਿ ਟੌਮੀ ਕੋਰਟ ਇਲਾਕੇ ਵਿਚ ਰਹਿਣ ਵਾਲਾ ਉਸ ਦਾ ਇਕ ਸਹਿ ਕਰਮਚਾਰੀ ਰਿਸ਼ੀ ਮਨਵਾਨੀ ਇਸ ਹਫ਼ਤੇ ਕੰਮ ‘ਤੇ ਨਹੀਂ ਆਇਆ ਹੈ।  ਪੁਲਿਸ ਅਧਿਕਾਰੀ ਜਦ ਉਸ ਵਿਅਕਤੀ ਦੁਆਰਾ ਦਿੱਤੇ ਗਏ ਪਤੇ ‘ਤੇ ਪਹੁੰਚੇ ਤਾਂ ਉਨ੍ਹਾਂ ਮਾਂ-ਪੁੱਤ ਦੀ ਘਰ ਚ’ਲਾਸ਼ ਮਿਲੀ।  ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਦੋਵਾਂ ਦੀ ਹੱਤਿਆ ਕਿਉਂ ਕੀਤੀ ਗਈ ਹੈ।
Share Button

Leave a Reply

Your email address will not be published. Required fields are marked *