ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੇ ਸਿਟੀ ਨਿਊਟਾਊਨ ਚ’ ਇਕ ਪੰਜਾਬੀ ਵੱਲੋਂ ਆਪਣੀ ਪਤਨੀ ਅਤੇ ਬਜ਼ੁਰਗ ਮਾ ਦਾ ਕਤਲ

ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੇ ਸਿਟੀ ਨਿਊਟਾਊਨ ਚ’ ਇਕ ਪੰਜਾਬੀ ਵੱਲੋਂ ਆਪਣੀ ਪਤਨੀ ਅਤੇ ਬਜ਼ੁਰਗ ਮਾ ਦਾ ਕਤਲ

ਫਿਲਾਡੇਲਫੀਆ , 26 ਅਗਸਤ (ਰਾਜ ਗੋਗਨਾ)- ਬੀਤੇਂ ਦਿਨ ਡੈਲਵੇਅਰ ਕਾਉਟੀ ਪੈਨਸਿਲਵੇਨੀਆ ਦੇ ਨਿਊਟਾਊਨ ਸੁਕੇਅਰ ਸਿਟੀ ਵਿਖੇਂ ਇਕ ਪੰਜਾਬੀ ਮੂਲ ਦੇ ਸਾਬਕਾ ਏਸ਼ੀਅਨ ਚੈਂਪੀਅਨਸ਼ਿਪ ਮੈਡਲਿਸਟ ਇਕਬਾਲ ਸਿੰਘ ਬੋਪਾਰਾਏ ਨੂੰ ਅਮਰੀਕਾ ਦੇ ਨਿਊਟਾਊਨ ਪੈਨਸਿਲਵੇਨੀਆ ‘ਸੂਬੇ ਚ ਦੋਹਰੇ ਕਤਲਕਾਂਡ ਦੇ ਦੋਸ਼ ‘ਚ ਹੇਠ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਕਬਾਲ ਸਿੰਘ ਵੱਲੋਂ ਆਪਣੀ ਮਾਂ ਅਤੇ ਪਤਨੀ ਨੂੰ ਕਤਲ ਕਰਨ ਦਾ ਦੋਸ਼ ਹੈ। ਜਾਣਕਾਰੀ ਮੁਤਾਬਕ ਇਕਬਾਲ ਸਿੰਘ ਖ਼ਿਲਾਫ ਬੀਤੇਂ ਦਿਨ ਇਹ ਮਾਮਲਾ ਦਰਜ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਇਕਬਾਲ ਸਿੰਘ ਜੋ ਫਿਲਾਡੇਲਫੀਆ ਸਿਟੀ ਚ’ ਟੈਕਸੀ ਚਲਾਉਦਾ ਹੈ ਨੇ ਖ਼ੁਦ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਂ ਅਤੇ ਪਤਨੀ ਦਾ ਕਤਲ ਕਰ ਦਿੱਤਾ ਹੈ।

ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਨ੍ਹਾਂ ਦੇਖਿਆ ਕਿ ਬਜ਼ੁਰਗ ਮਾਤਾ ਦੀ ਲਾਸ਼ ਪਹਿਲੀ ਮੰਜ਼ਿਲ ਉੱਤੇ ਬੈੱਡਰੂਮ ਵਿਚ ਪਈ ਸੀ, ਜਦਕਿ ਉਸ ਦੀ ਪਤਨੀ ਦੀ ਲਾਸ਼ ਦੂਜੀ ਮੰਜ਼ਿਲ ‘ਤੇ ਪਈ ਸੀ। ਪੁਲਿਸ ਅਨੁਸਾਰ ਦੋਵਾਂ ਨੂੰ ਤੇਜਧਾਰ ਚਾਕੂ ਦੇ ਨਾਲ ਮਾਰਿਆ ਗਿਆ। ਪੁਲਿਸ ਨੇ ਮੌਕੇ ‘ਤੇ ਚਾਕੂ ਵੀ ਬਰਾਮਦ ਕਰ ਲਿਆ ਹੈ। ਇਕਬਾਲ ਸਿੰਘ ਨੇ ਆਪਣੇ ਮੁੰਡੇ ਨੂੰ ਵੀ ਫੋਨ ਕਰਕੇ ਦੱਸਿਆ ਕਿ ਮੈਂ ਤੇਰੀ ਮਾਂ ਅਤੇ ਤੇਰੀ ਦਾਦੀ ਦਾ ਕਤਲ ਕਰ ਦਿੱਤਾ ਹੈ।ਸਾਬਕਾ ਖਿਡਾਰੀ ਇਕਬਾਲ ਸਿੰਘ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਕਿ ਮੈਨੂੰ ਬਿਲਕੁਲ ਭਰੋਸਾ ਨਹੀਂ ਹੋ ਰਿਹਾ ਸੀ ਕਿ ਇਕਬਾਲ ਨੇ ਆਪਣੀ ਮਾਂ ਅਤੇ ਪਤਨੀ ਦਾ ਕਤਲ ਕਰ ਦਿੱਤਾ ਹੈ। ਉਹ ਬਹੁਤ ਹੀ ਮਲਾਪੜ ਸੁਭਾਅ ਦਾ ਇਨਸਾਨ ਸੀ ਉਨ੍ਹਾਂ ਨੇ ਅੱਗੇ ਕਿਹਾ ‘ਮੈਨੂੰ ਇਹ ਨਹੀਂ ਪਤਾ ਕਿ ਉਹਨਾ ਦੀ ਕੀ ਗੜਬੜ ਹੋਈ ਪਰ ਬੀਤੇ ਕੁੱਝ ਮਹੀਨੇ ਤੋਂ ਉਹ ਕਾਫ਼ੀ ਜ਼ਿਆਦਾ ਤਣਾਅ ਵਿੱਚ ਰਹਿੰਦਾ ਸੀ ਅਤੇ ਦਵਾਈ ਖਾਦਾ ਸੀ ਉਨ੍ਹਾਂ ਦੇ ਬੱਚੇ ਬਿਲਕੁਲ ਇਥੇ ਸੈਟਲ ਹਨ।

ਸਿਰਫ਼ ਇਕਬਾਲ ਸਿੰਘ ਹੀ ਦੱਸ ਸਕਦੇ ਹਾਂ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਉਸ ਨੇ ਉਹਨਾ ਦਿਨਾਂ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਵੀ ਜ਼ਖ਼ਮੀ ਕਰ ਲਿਆ,ਅਤੇ ਹੁਣ ਉਹ ਪੁਲਿਸ ਦੀ ਨਿਗਰਾਨੀ ਚ’ਹਸਪਤਾਲ ਵਿਚ ਹੈ। 1980 ਦੇ ਦਹਾਕੇ ਵਿਚ ਐਥਲੀਟ ਦੇ ਰੂਪ ‘ਚ ਆਪਣਾ ਕੈਰੀਅਰ ਖ਼ਤਮ ਕਰਨ ਤੋ ਬਾਅਦ ਉਹ ਅਮਰੀਕਾ ਸ਼ਿਫਟ ਹੋ ਗਏ ਸਨ। ਉਨ੍ਹਾਂ ਨੇ ਟਾਟਾ ਸਟੀਲ ਨਾਲ ਵੀ ਕੰਮ ਕੀਤਾ ਅਤੇ ਫਿਰ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਭਰਤੀ ਹੋ ਗਏ। ਉਨ੍ਹਾਂ ਦੀ ਪੋਸਟਿੰਗ ਜਲੰਧਰ ਵਿਚ ਸੀ। ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਉੜਮੁੜ ਟਾਂਡਾ ਦੇ ਰਹਿਣ ਵਾਲਾ ਹੈ। 63 ਸਾਲਾ ਇਕਬਾਲ ਨੇ 1983 ‘ਚ ਕੁਵੈਤ ‘ਚ ਹੋਏ ਏਸ਼ੀਅਨ ਐਥਲੇਟਿਕਸ ਚੈਂਪੀਅਨਸ਼ਿਪ ‘ਚ ਸ਼ਾਟ ਪੁੱਟ ਵਿਚ ਭਾਰਤ ਲਈ ਕਾਂਸੀ ਤਮਗਾ ਵੀ ਜਿੱਤਿਆ ਸੀ। 80 ਦੇ ਦਹਾਕੇ ‘ਚ ਉਹ ਭਾਰਤ ਦੇ ਚੋਟੀ ਦੇ ਸ਼ਾਟ ਪੁੱਟ ਖਿਡਾਰੀਆਂ ਵਿਚ ਸ਼ਾਮਲ ਸਨ। ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ 18.77 ਮੀਟਰ ਸੀ, ਜੋ ਉਨ੍ਹਾਂ ਨੇ ਸੰਨ 1988 ‘ਚ ਨਵੀਂ ਦਿੱਲੀ ‘ਚ ਹੋਈ ਪਰਮਿਟ ਮੀਟ ‘ਚ ਉਸ ਨੇ ਗੋਲਡ ਮੈਡਲ ਜਿੱਤਿਆ ਸੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: