Sun. Aug 18th, 2019

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸਿਟੀ ਸਾਨਫ੍ਰਾਸਿਸਕੋ ਵਿੱਖੇਂ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਸ਼ਰਾਰਤੀ ਅਨਸਰਾਂ ਵਲੋ ਛੇੜਛਾੜ

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸਿਟੀ ਸਾਨਫ੍ਰਾਸਿਸਕੋ ਵਿੱਖੇਂ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਸ਼ਰਾਰਤੀ ਅਨਸਰਾਂ ਵਲੋ ਛੇੜਛਾੜ

ਨਿਊਯਾਰਕ/ਸਾਨ ਫ੍ਰਾਂਸਿਸਕੋ 10 ਅਗਸਤ ( ਰਾਜ ਗੋਗਨਾ)—ਬੀਤੇਂ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸਿਟੀ ਸਾਨ ਫ੍ਰਾਂਸਿਸਕੋ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਕੁਝ ਸ਼ਰਾਰਤੀ ਅਨਸਰਾਂ ਵਲੋਂ ਛੇੜਛਾੜ ਕੀਤੀ ਗਈ। ਫੈਰੀ ਬਿਲਡਿੰਗ ਦੇ ਨੇੜੇ ਸਥਿੱਤ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਸ਼ਰਾਰਤੀ ਅਨਸਰਾਂ ਛੇੜਛਾੜ ਕਰਦੇ ਹੋਏ ਅੱਖਾਂ ਵਿਚ ਲਾਲ ਲੇਜ਼ਰ ਲਾਈਟ ਲਗਾ ਦਿੱਤੀ ਗਈ ਹੈ। ਲਾਲ ਲਾਈਟ ਕਾਰਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀਆਂ ਅੱਖਾਂ ਹਨ੍ਹੇਰੇ ਵਿਚ ਚਮਕਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਲਾਲ ਅੱਖਾਂ ਵਾਲੀ ਇਸ ਮੂਰਤੀ ਦੀਆਂ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਘਟਨਾ ਕਾਰਨ ਅਮਰੀਕਾ ਚ’ ਵੱਸਦੇ ਭਾਰਤੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਇਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਮੂਰਤੀ ਵਿਚ ਗਾਂਧੀ ਜੀ ਦੀ ਐਨਕ ਚੋਰੀ ਕਰ ਲਈ ਸੀ। ਕੈਲੀਫੋਰਨੀਆ ਦੇ ਸਿਟੀ ਸਾਨ -ਫ੍ਰਾਂਸਿਸਕੋ ਵਿਚ ਇਹ ਕਾਂਸੀ ਦੀ ਮੂਰਤੀ ਸੰਨ 1988 ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਮੂਰਤੀ ਨਾਲ ਕਈ ਵਾਰ ਛੇੜਛਾੜ ਕੀਤੀ ਗਈ। ਮੂਰਤੀ ਤੋਂ ਐਨਕਾਂ ਲਾਹੁਣ ਦੀਆਂ ਘਟਨਾਵਾਂ ਕਈ ਵਾਰ ਹੋ ਚੁੱਕੀਆਂ ਹਨ।ਮਹਾਤਮਾ ਗਾਂਧੀ ਦੀਆਂ ਅੱਖਾਂ ਵਿਚ ਲਾਲ ਲਾਈਟ ਦੀ ਇਸ ਘਟਨਾ ਦੀਆਂ ਤਸਵੀਰਾਂ ਉਦੋਂ ਵਾਇਰਲ ਹੋਈਆਂ ਜਦੋਂ ਵਿੱਕੀ ਆਨਟਾਈਮ ਨਾਂ ਦੇ ਇਕ ਰੇਡੀਏਟਰ ਨੇ ਟਾਈਟਲ ਦੇ ਨਾਲ ਟਵਿੱਟਰ ‘ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Leave a Reply

Your email address will not be published. Required fields are marked *

%d bloggers like this: