Tue. Jun 25th, 2019

ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਚ’ਇਕ ਭਾਰਤੀ ਪਿਤਾ ਸਮੇਤ 2 ਸਾਲਾ ਦੀ ਧੀ ਦੀ ਕਾਰ’ ਸੜਕ ਹਾਦਸੇ ‘ਚ ਮੌਤ

ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਚ’ਇਕ ਭਾਰਤੀ ਪਿਤਾ ਸਮੇਤ 2 ਸਾਲਾ ਦੀ ਧੀ ਦੀ ਕਾਰ’ ਸੜਕ ਹਾਦਸੇ ‘ਚ ਮੌਤ

ਨਿਊਯਾਰਕ, 10 ਜੂਨ ( ਰਾਜ ਗੋਗਨਾ )— ਬੀਤੇਂ ਦਿਨ ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਦੀ ਕੋਲੰਬਸ ਕਾਉਂਟੀ ਵਿਖੇਂ ਇਕ ਭਾਰਤੀ ਮੂਲ ਦੇ ਪਰਿਵਾਰ ਦਾ ਸੁਪਨਾ ਬਹੁਤ ਹੀ ਖੁਸ਼ ਸੀ ਜਦੋਂ ਉਹ ਆਪਣੀ ਕਾਰ ਚ’ ਆਪਣੀ 2 ਸਾਲ ਦੀ ਬੇਟੀ ਦਿਵਿਆ ਦੇ ਜਨਮ ਦਿਨ ਦੇ ਜਸ਼ਨ ਮੌਕੇ ਆਪਣੀ ਰਿਹਾਇਸ਼ ਕੈਰੀ ਤੋਂ ਮਿਰਟਲ ਬੀਚ ਉਤੱਰੀ ਕੈਰੋਲੀਨਾ ਨੂੰ ਖ਼ੁਸ਼ੀ ਖੁਸ਼ੀ ਜਾ ਰਹੇ ਸਨ।ਪਰ, ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ। ਜਦ ਕਿ ਉਹਨਾਂ ਦੀ ਖ਼ੁਸ਼ੀ ਦਾ ਮੌਕਾ ਇੱਕ ਤਬਾਹੀ ਵਿੱਚ ਬਦਲ ਗਿਆ, ਅਤੇ ਬੱਚੀ ਪਿਤਾ ਸਮੇਤ ਕਾਰ ਹਾਦਸੇ ਚ’ ਜਨਮ ਦਿਨ ਦਾ ਜਸ਼ਨ ਤਬਾਹ ਹੋ ਗਿਆ।

ਇਹ ਪਰਿਵਾਰ ਕਾਰ ਚ’ ਸਵਾਰ ਮੁਕੇਸ ਦੇਸਮੁੱਖ , ਉਸ ਦੀ ਪਤਨੀ ਮੋਨਿਕਾ ਦੇਸ਼ਮੁਖ ਜੋ ਕਾਰ ਚਲਾ ਰਹੀ ਸੀ ਬੀਚ ਤੇ ਆਪਣੀ ਬੱਚੀ ਦਾ ਜਨਮ ਦਿਨ ਮਨਾਉਣ ਜਾ ਰਹੇ ਕਿ ਅਚਾਨਕ ਰੌਡ ਤੇ ਉਲਟ ਦਿਸ਼ਾ ਵੱਲ ਆ ਰਹੇ ਇਕ ਟੈਂਕਰ ਟਰੱਕ ਨਾਲ ਕਾਰ ਟਕਰਾ ਗਈ ਅਤੇ ਕਾਰ ਨੇ ਅੱਗ ਲਗ ਗਈ।ਇਹ ਹਾਦਸਾ ਯੂ. ਐਸ 74 ਅਤੇ ਐਨ ਸੀ 410 ਰੂਟ ਦੇ ਕੋਲ ਵਾਪਰਿਆਂ ਜਿਸ ਵਿੱਚ ਮਹਾਰਾਸ਼ਟਰ ਨਾਲ ਸੰਬੰਧ ਰੱਖਣ ਵਾਲਾ ਮੁਕੇਸ ਦੇਸਮੁੱਖ ( 37 ) ਸਾਲਾ ਉਸ ਦੀ 2 ਸਾਲ ਦੀ ਬੇਟੀ ‘ਦਿਵਿਆ ਜਿਸ ਦਾ ਜਨਮ ਦਿਨ ਮਨਾਉਣਾ ਸੀ ਮੋਕੇ ਤੇ ਹੀ ਮਾਰੇ ਗਏ ਜਦ ਕਿ ਕਾਰ ਚਾਲਕਾਂ ਮੋਨਿਕਾ ਦੇਸਮੁੱਖ ਗੰਭੀਰ ਰੂਪਚ’ ਜਖਮੀ ਹੋ ਗਈ ਜੋ ਸਥਾਨਕ ਹਸਪਤਾਲ ਚ’ ਦਾਖਲ ਹੈ। ਹਾਦਸੇ ਦੋਰਾਨ ਚੀਕਾਂ ਸੁਣ ਕਿ ਕੁਝ ਯਾਤਰੀਆਂ ਨੇ ਮੌਕੇ ‘ਤੇ, ਅੱਗ ਬੁਝਾਉ ਵਾਲੇ ਯੰਤਰਾਂ ਦੀ ਵਰਤੋਂ ਕਰਦੇ ਹੋਏ ਅੱਗ ਨੂੰ ਬੁਝਾਇਆ ਅਤੇ ਬੇਹੋਸੀ ਦੀ ਹਾਲਤ ਚ’ ਕਾਰ ਚਾਲਕ ਮੋਨਿਕਾ ਦੇਸਮੁੱਖ ਨੂੰ ਕਾਰ ਤੋਂ ਬਾਹਰ ਕੱਢਣ ਲਈ ਕੰਮ ਕੀਤਾ।ਅਤੇ ਪਰਿਵਾਰ ਦੇ ਜੀਵਤ ਮੈਂਬਰ ਨੂੰ ਵਿੱਤੀ ਸਹਾਇਤਾ ਲਈ ਇੱਕ ਫੰਡ ਇਕੱਠਾ ਕਰਨ ਲਈ ਇੱਕ ਗੋਫੰਡਮੀ ਮੁਹਿੰਮ ਸਥਾਪਤ ਕੀਤੀ ਗਈ ਸੀ।ਪਰ, ਇਹ ਮੁਹਿੰਮ 146,000 ਡਾਲਰ ਦੇ ਇਕ ਮੀਲ ਪੱਥਰ ਤੱਕ ਪੁੱਜੀ ਹੈ।

Leave a Reply

Your email address will not be published. Required fields are marked *

%d bloggers like this: