ਅਮਰੀਕਾ ਦੇ ਸੂਬੇ ਇਡਾਹੌ ‘ਚ ਜਲੰਧਰ ਨਾਲ ਪਿਛੋਕੜ ਰੱਖਣ ਵਾਲੇ ਸਿੱਖ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ss1

ਅਮਰੀਕਾ ਦੇ ਸੂਬੇ ਇਡਾਹੌ ‘ਚ ਜਲੰਧਰ ਨਾਲ ਪਿਛੋਕੜ ਰੱਖਣ ਵਾਲੇ ਸਿੱਖ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ਵਾਸ਼ਿੰਗਟਨ 1 ਸਤੰਬਰ ( ਰਾਜ ਗੋਗਨਾ)-ਅਮਰੀਕਾ ‘ਚ ਜਲੰਧਰ ਦੇ ਰਹਿਣ ਵਾਲੇ ਸਿੱਖ ਵਿਦਿਆਰਥੀ ਗਗਨਦੀਪ ਸਿੰਘ ਦੀ ਉਸ ਦੀ ਹੀ ਟੈਕਸੀ ‘ਚ 19 ਸਾਲ ਦੇ ਇਕ ਸਫੈਦ ਵਿਦਿਆਰਥੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਇਸ ਵਾਰਦਾਤ ਨੂੰ ਮਨਪਸੰਦ ਯੂਨੀਵਰਸਿਟੀ ‘ਚ ਦਾਖਲਾ ਨਾ ਮਿਲਣ ਦੀ ਨਿਰਾਸ਼ਾ ‘ਚ ਅੰਜ਼ਾਮ ਦਿੱਤਾ। ਅਖਬਾਰ ਨਿਊਜ ਅਨੁਸਾਰ ਇਹ ਘਟਨਾ ਇਸ ਹਫਤੇ ਇਡਾਹੋ ਦੇ ਬੋਨਰ ਕਾਉਂਟੀ ‘ਚ ਹੋਈ। 22 ਸਾਲ ਦਾ ਗਗਨਦੀਪ ਸਾਫਟਵੇਅਰ ਇੰਜੀਨਿਅਰਿੰਗ ਵਿਦਿਆਰਥੀ ਸੀ ਅਤੇ ਪਾਰਟਟਾਈਮ ਟੈਕਸੀ ਚਲਾਉਂਦਾ ਸੀ। ਉਸ ਉੱਤੇ 19 ਸਾਲ ਦੇ ਜੈਕਬ ਕੋਲਮੈਨ ਨੇ ਹਮਲਾ ਕੀਤਾ ਸੀ। ਜੈਕਬ ਗੋਂਜਾਗਾ ਯੂਨੀਵਰਸਿਟੀ ‘ਚ ਦਾਖਲਾ ਲੈਣ ਲਈ ਸਿਏਟਲ ਤੋਂ ਸਪੋਕੇਨ ਆਇਆ ਸੀ ਪਰ ਉਸ ਨੂੰ ਦਾਖਲਾ ਨਾ ਮਿਲਿਆ। ਇਸ ਤੋਂ ਬਾਅਦ ਉਹ ਗਗਨਦੀਪ ਦੀ ਟੈਕਸੀ ‘ਚ ਸਵਾਰ ਹੋਇਆ ਅਤੇ ਆਪਣੇ ਕਿਸੇ ਦੋਸਤ ਦੇ ਘਰ ਚਲਣ ਨੂੰ ਕਿਹਾ। ਰਸਤੇ ‘ਚ ਉਸ ਨੇ ਇਕ ਚਾਕੂ ਖਰੀਦਿਆ ਅਤੇ ਗਗਨਦੀਪ ‘ਤੇ ਹਮਲਾ ਕਰ ਦਿੱਤਾ। ਜੈਕਬ ਨੇ ਬਾਅਦ ‘ਚ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਅਧਿਕਾਰੀਆਂ ਨੂੰ ਉਸ ਨੇ ਦੱਸਿਆ ਕਿ ਉਹ ਸਪੋਕੇਨ ਦੀ ਗੋਂਜਾਗਾ ਯੂਨੀਵਰਸਿਟੀ ‘ਚ ਪੜ੍ਹਣਾ ਚਾਹੁੰਦਾ ਸੀ ਪਰ ਦਾਖਲਾ ਨਾ ਮਿਲਣ ਤੋਂ ਉਦਾਸ ਸੀ। ਪੁਲਸ ਨੂੰ ਹਾਲਾਂਕਿ ਯੂਨੀਵਰਸਿਟੀ ‘ਚ ਉਸ ਦੇ ਐਪਲੀਕੇਸ਼ਨ ਦਾ ਰਿਕਾਰਡ ਨਹੀਂ ਮਿਲਿਆ ਹੈ। ਗਗਨਦੀਪ ਜਲੰਧਰ ‘ਚ ਰਹਿਣ ਵਾਲੇ ਕਾਂਗਰਸ ਨੇਤਾ ਮਨਮੋਹਨ ਸਿੰਘ ਰਾਜੂ ਦਾ ਭਤੀਜਾ ਸੀ। ਰਾਜੂ ਨੇ ਕਿਹਾ, ਮੇਰਾ ਭਤੀਜਾ ਨਸਲੀ ਹਿੰਸਾ ਦਾ ਸ਼ਿਕਾਰ ਹੋਇਆ ਹੈ। ਗਗਨਦੀਪ ਜਲੰਧਰ ਦੇ ਪ੍ਰੀਤਨਗਰ ਦੇ ਰਹਿਣ ਵਾਲਾ ਸੀ। ਉਹ 2003 ‘ਚ ਆਪਣੇ ਪਰਿਵਾਰ ਨਾਲ ਵਾਸ਼ਿੰਗਟਨ ਸੂਬੇ ਦੇ ਬੋਨਰ ਕਾਉਂਟੀ ਤੋਂ 100 ਕਿ.ਮੀ. ਦੂਰ ਸਪੋਕੇਨ ‘ਚ ਆ ਕੇ ਸੈਂਟਲ ਹੋ ਗਏ ਸਨ।

Share Button

Leave a Reply

Your email address will not be published. Required fields are marked *