Sun. Jul 21st, 2019

ਅਮਰੀਕਾ ਦੇ ਸਕੂਲਾਂ ਦੇ ਅਧਿਆਪਕ ਹੋਣਗੇ ਹਥਿਆਰਬੰਦ, ਬੰਦੂਕ ਰੱਖਣੀ ਹੋਵੇਗੀ ਜ਼ਰੂਰੀ

ਅਮਰੀਕਾ ਦੇ ਸਕੂਲਾਂ ਦੇ ਅਧਿਆਪਕ ਹੋਣਗੇ ਹਥਿਆਰਬੰਦ, ਬੰਦੂਕ ਰੱਖਣੀ ਹੋਵੇਗੀ ਜ਼ਰੂਰੀ

ਵਾਸ਼ਗਟਨ, 19 ਦਸੰਬਰ: ਅਮਰੀਕੀ ਸਰਕਾਰ ਸਕੂਲਾਂ ਵਿੱਚ ਹੋ ਰਹੀ ਗੋਲੀਬਾਰੀ ਦੀ ਘਟਨਾਵਾਂ ਦੇ ਮੱਦੇਨਜ਼ਰ ਜਲਦੀ ਹੀ ਸਰਕਾਰ ਸਟਾਫ ਨੂੰ ਸੁਰੱਖਿਆ ਲਈ ਬੰਦੂਕ ਰੱਖਣਾ ਜ਼ਰੂਰੀ ਕਰ ਸਕਦੀ ਹੈ| ਰਾਸ਼ਟਪਤੀ ਡੋਨਾਲਡ ਟਰੰਪ ਵੱਲੋਂ ਬਣਾਈ ਕਮੇਟੀ ਨੇ ਇਸ ਸਬੰਧੀ ਸਰਕਾਰ ਨੂੰ ਸੁਝਾਅ ਦਿੱਤੇ ਹਨ| ਇਸ ਵਿੱਚ ਸਕੂਲਾਂ ਦੀ ਸੁਰੱਖਿਆ ਲਈ ਸੇਵਾਮੁਕਤ ਸੈਨਿਕਾਂ ਤੇ ਪੁਲੀਸ ਵਾਲਿਆਂ ਨੂੰ ਤਾਇਨਾਤ ਕਰਨ ਦੀ ਗੱਲ ਵੀ ਕੀਤੀ ਗਈ ਹੈ|
ਅਮਰੀਕਾ ਦੇ ਫਲੋਰੀਡਾ ਦੇ ਸਕੂਲ ਵਿੱਚ ਇਸੇ ਸਾਲ ਫਰਵਰੀ ਵਿੱਚ ਗੋਲੀਬਾਰੀ ਦੀ ਘਟਨਾ ਹੋਈ ਸੀ| ਇਸ ਵਿੱਚ 17 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਸਨ| ਇਸ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੁਝ ਕਦਮ ਚੁੱਕਣ ਦੀ ਮੰਗ ਕੀਤੀ ਗਈ ਸੀ|
ਟਰੰਪ ਨੇ ਇਸ ਤੋਂ ਬਾਅਦ ਫੈਡਰਲ ਕਮਿਸ਼ਨ ਬਣਾਇਆ ਸੀ| ਅਮਰੀਕਾ ਦੇ ਸਿੱਖਿਆ ਮੰਤਰੀ ਬੇਟਸੀ ਡੇਵੋਸ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਨੇ ਸਕੂਲਾਂ ਦੀ ਸੁਰੱਖਿਆ ਤੇ ਰਿਪੋਰਟ ਤਿਆਰ ਕੀਤੀ ਹੈ| ਇਸ ਵਿੱਚ ਦੂਰ ਦਰਾਜ ਵਾਲੇ ਸਕੂਲਾਂ ਦੇ ਸਟਾਫ ਨੂੰ ਦੋ ਬੰਦੂਕਾਂ ਰੱਖਣ ਨੂੰ ਕਿਹਾ ਜਾ ਸਕਦਾ ਹੈ|
ਇਸ ਦੇ ਨਾਲ ਹੀ ਰਿਪੋਰਟ ਵਿੱਚ ਬੰਦੂਕ ਖਰੀਦਣ ਲਈ ਉਮਰ ਦੀ ਸੀਮਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ| ਪੈਨਲ ਦਾ ਕਹਿਣਾ ਹੈ ਕਿ ਹਮਲਾਵਰਾਂ ਨੂੰ ਹਥਿਆਰ ਅਕਸਰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਮਿਲਦੇ ਹਨ|

Leave a Reply

Your email address will not be published. Required fields are marked *

%d bloggers like this: