ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਅਮਰੀਕਾ ਦੇ ਵਿਗਿਆਨੀਆਂ ਨੇ ਬਣਾਈ ਕੋਵਿਡ 19 ਦੀ ਵੈਕਸੀਨ, ਚੂਹਿਆਂ ਉੱਤੇ ਹੋਇਆ ਸਫਲ ਪ੍ਰੀਖਣ, ਛੇਤੀ ਹੀ ਇਨਸਾਨਾਂ ਉੱਤੇ ਹੋਵੇਗਾ ਪ੍ਰੀਖਣ

ਅਮਰੀਕਾ ਦੇ ਵਿਗਿਆਨੀਆਂ ਨੇ ਬਣਾਈ ਕੋਵਿਡ 19 ਦੀ ਵੈਕਸੀਨ, ਚੂਹਿਆਂ ਉੱਤੇ ਹੋਇਆ ਸਫਲ ਪ੍ਰੀਖਣ, ਛੇਤੀ ਹੀ ਇਨਸਾਨਾਂ ਉੱਤੇ ਹੋਵੇਗਾ ਪ੍ਰੀਖਣ

ਨਿਊਯਾਰਕ, 4 ਅਪ੍ਰੈਲ: ਦੁਨੀਆ ਭਰ ਵਿੰਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਅਮਰੀਕਾ ਸਭਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿੱਥੇ ਢਾਈ ਲੱਖ ਤੋਂ ਵੱਧ ਵਿਅਕਤੀ ਇਸ ਨਾਲ ਪੀੜਿਤ ਹੋ ਚੁੱਕੇ ਹਨ ਅਤੇ ਸੱਤ ਹਜਾਰ ਤੋਂ ਵੱਧ ਦੀ ਜਾਨ ਜਾ ਚੁੱਕੀ ਹੈ| ਇਸ ਦੌਰਾਨ ਅਮਰੀਕੀ ਵਿਗਿਆਨੀਆਂ ਵਲੋਂ ਇਸ ਬਿਮਾਰੀ ਦੀ ਵੈਕਸੀਨ ਬਣਾ ਲਈ ਗਈ ਹੈ ਅਤੇ ਜਾਨਵਰਾਂ ਤੇ ਇਸਦਾ ਪ੍ਰਯੋਗ ਕੀਤਾ ਜਾ ਰਿਹਾ ਹੈ|

ਇਸ ਦੌਰਾਨ ਚੂਹਿਆਂ ਤੇ ਕੀਤੇ ਗਏ ਪ੍ਰਯੋਗ ਦੇ ਕਾਫੀ ਸਾਰਥ ਨਤੀਜੇ ਸਾਮ੍ਹਣੇ ਆਏ ਹਨ| ਇਸ ਪ੍ਰਯੋਗ ਦੇ ਦੌਰਾਨ ਵੇਖਿਆ ਗਿਆ ਹੈ ਕਿ ਇੱਕ ਪੱਧਰ ਉੱਤੇ ਆਕੇ ਇਹ ਨਵੇਂ ਕੋਰੋਨਾ ਵਾਇਰਸ ਦੇ ਖਿਲਾਫ ਇੱਕ ਇੰਮਿਉਨਿਟੀ ਤਿਆਰ ਕਰ ਲੈਂਦਾ ਹੈ ਜੋ ਕਿ ਕੋਰੋਨਾ ਦੇ ਸੰਕਰਮਣ ਤੋਂ ਬਚਾ ਸਕਦਾ ਹੈ| ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਛੇਤੀ ਹੀ ਇਸਦਾ ਪ੍ਰਯੋਗ ਮਨੁੱਖਾਂ ਤੇ ਕੀਤਾ ਜਾ ਸਕਦਾ ਹੈ|

ਅਮਰੀਕਾ ਦੀ ਯੂਨੀਵਰਸਿਟੀ ਆਫ ਪੀਟਰਜ਼ਬਰਗ ਦੇ ਸਕੂਲ ਆਫ ਮੈਡੀਸਨ ਦੇ ਖੋਜੀ ਆਂਦਰੀਆ ਗੈਂਬੋਟੋ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਜੋ ਖੋਜ ਕੀਤੀ ਹੈ, ਉਸ ਵੈਕਸੀਨ ਨਾਲ ਕੋਰੋਨਾ ਵਾਇਰਸ ਦੀ ਲਾਗ ਨੂੰ ਮਜ਼ਬੂਤੀ ਨਾਲ ਰੋਕਿਆ ਜਾ ਸਕਦਾ ਹੈ| ਇਸ ਬਾਰੇ ਹੋਏ ਅਧਿਐਨ ਦੀ ਪੂਰੀ ਜਾਣਕਾਰੀ ਖੋਜ-ਪੱਤ੍ਰਿਕਾ ਈ-ਬਾਇਓਮੈਡੀਸਨ ਵਿੱਚ ਪ੍ਰਕਾਸ਼ਿਤ ਹੋਈ ਹੈ| ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੱਭੀ ਗਈ ਵੈਕਸੀਨ ਕੋਵਿਡ-19 ਨਾਲ ਲੜਨ ਲਈ ਵਾਜਬ ਮਾਤਰਾ ਵਿੱਚ ਐਂਟੀ-ਬਾਡੀਜ਼ ਬਣਾਉਣ ਦੇ ਸਮਰੱਥ ਹੈ| ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਵੈਕਸੀਨ ਇੰਜੈਕਟ ਕਰਨ ਦੇ ਦੋ ਹਫਤਿਆਂ ਅੰਦਰ ਵਾਇਰਸ ਬੇਅਸਰ ਹੋ ਜਾਵੇਗਾ| ਚੂਹਿਆਂ ਉੱਤੇ ਪਰੀਖਣ ਦੇ ਸਾਰਥਕ ਨਤੀਜੇ ਮਿਲਣ ਤੋਂ ਬਾਅਦ ਖੋਜੀਆਂ ਨੇ ਅਮਰੀਕੀ ਫੂਡ ਐਂਡ ਡ੍ਰੱਗ ਐਡਮਿਨਿਸਟ੍ਰੇਸ਼ਨ ਕੋਲੋਂ ਇਸ ਦੇ ਮਨੁੱਖੀ ਪਰੀਖਣ ਦੀ ਇਜਾਜ਼ਤ ਮੰਗੀ ਹੈ|

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਇਸ ਵੈਕਸੀਨ ਦੀ ਵਰਤੋਂ ਚੂਹੇ ਉੱਤੇ ਕੀਤੀ ਗਈ ਤਾਂ ਇਸ ਪ੍ਰੋਟੋਟਾਈਪ ਵੈਕਸੀਨ ਨੇ ਦੋ ਹਫਤੇ ਦੇ ਅੰਦਰ ਐਂਟੀਬਾਡੀਜ ਤਿਆਰ ਕਰ ਲਈ| ਇਸ ਵੈਕਸੀਨ ਦਾ ਨਾਮ ਫਿਲਹਾਲ ਪਿਟਕੋਵੈਕ ਰੱਖਿਆ ਗਿਆ ਹੈ| ਯੂਨੀਵਰਸਿਟੀ ਆਫ ਪਿਟਸਬਰਗ ਸਕੂਲ ਆਫ ਮੇਡਿਸਿਨ ਦੇ ਖੋਜਕਾਰ ਹਾਲਾਂਕਿ ਇਹ ਵੀ ਕਹਿੰਦੇ ਹਨ ਕਿ ਜਾਨਵਰਾਂ ਉੱਤੇ ਲੰਬੇ ਸਮੇਂ ਤੱਕ ਨਜ਼ਰ ਨਹੀਂ ਰੱਖੀ ਜਾ ਸਕੀ ਹੈ ਅਤੇ ਇਹ ਕਹਿਣਾ ਜਲਦਬਾਜੀ ਹੋਵੇਗੀ ਕਿ ਕਦੋਂ ਤੱਕ ਉਨ੍ਹਾਂ ਵਿੱਚ ਇੰਮਿਉਨਿਟੀ ਬਰਕਰਾਰ ਰਹੇਗੀ| ਖੋਜਕਾਰਾਂ ਦੀ ਟੀਮ ਨੂੰ ਭਰੋਸਾ ਹੈ ਕਿ ਅਗਲੇ ਕੁੱਝ ਮਹੀਨੀਆਂ ਵਿੱਚ ਮਨੁੱਖਾਂ ਲਈ ਇਸਦੀ ਵਰਤੋਂ ਕੀਤੀ ਜਾ ਸਕੇਗੀ|

Leave a Reply

Your email address will not be published. Required fields are marked *

%d bloggers like this: