ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਇਕ ਸਿੱਖ ਨੂੰ ਅਹਿਮ ਪ੍ਰਸ਼ਾਸਨਿਕ ਅਹੁੱਦੇ ਨਾਲ ਨਿਵਾਜਿਆ

ss1

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਇਕ ਸਿੱਖ ਨੂੰ ਅਹਿਮ ਪ੍ਰਸ਼ਾਸਨਿਕ ਅਹੁੱਦੇ ਨਾਲ ਨਿਵਾਜਿਆ

15-15

 ਚੈਸਪੀਕ/ਵਿਰਜੀਨੀਆ-14 ਮਈ (ਸੁਰਿੰਦਰ ਢਿਲੋਂ) ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਇਕ ਸਿੱਖ ਨੂੰ ਅਹਿਮ ਪ੍ਰਸ਼ਾਸਨਿਕ ਅਹੁੱਦੇ ਨਾਲ ਨਿਵਾਜਿਆ ਹੈ ਇਸ ਖਬਰ ਨਾਲ ਸਮੁੱਚੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |ਰਾਸ਼ਟਰਪਤੀ ਉਬਾਮਾ ਨੇ ਮਨਜੀਤ ਸਿੰਘ ਨੂੰ ਫੈਥ ਬੇਸਡ ਐਂਡ ਨੇਬਰਹੁਡ ਪਾਰਟਨਰਸ਼ਿਪ ਦੀ ਐਡਵਾਈਜਰੀ ਕੌਸਲ ਵਿਚ ਨਿਯੁਕਤ ਕੀਤਾ ਹੈ ਇਸ ਨਿਯੁਕਤੀ ਦੇ ਨਾਲ ਰਾਸ਼ਟਰਪਤੀ ਨੇ ਹੋਰ ਵੀ ਨਿਯੁਕਤੀਆਂ ਕੀਤੀਆਂ ਹਨ |
       ਮਨਜੀਤ ਸਿੰਘ ਜੇ ਪੇਸ਼ੇ ਵਜੋਂ ਇੰਜੀਨੀਅਰ ਹਨ ਨੇ ਕੰਮਪਿਊਟਰ ਵਿਚ ਨਿਊਯਾਰਕ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਤੇ ਉਹ ਇਕ ਸਾਫਟਵੇਅਰ ਕੰਪਨੀ ਦੇ ਪ੍ਰਧਾਨ ਹਨ |ਉਹ  ਗੁਰੂ ਗੋਬਿੰਦ ਸਿੰਘ ਫਾਊਡੇਸ਼ਨ  ਤੇ   ਇੰਟਰਫੈਥ  ਕਾਨਫਰੰਸ ਵਾਂਸ਼ਿੰਗਟਨ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ | ਉਹ ਸਿੱਖ ਅਮਰੀਕਨ ਲੀਗਲ ਡਿਫੈਂਸ ਤੇ ਐਜੁਕੇਸ਼ਨ ਫੰਡ ਦੇ ਕੋ-ਸੰਸਥਾਪਿਕ ਤੇ ਮਾਜੂਦਾ ਬੋਰਡ ਚੇਅਰ ਹਨ |
Share Button

Leave a Reply

Your email address will not be published. Required fields are marked *