ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਨਵੰਬਰ 2016 ਵਿਚ ਹੋਣ ਵਾਲੀ ਚੋਣ- ਹਿਲਰੀ ਕਲਿੰਟਨ ਨੇ ਡੈਮੋਕਰੇਟ ਪਾਰਟੀ ਦੀ ਸੰਭਾਵਿਤ ਉਮੀਦਵਾਰੀ ਹਾਸਿਲ ਕਰ ਲਈ

ss1

ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਨਵੰਬਰ 2016 ਵਿਚ ਹੋਣ ਵਾਲੀ ਚੋਣ- ਹਿਲਰੀ ਕਲਿੰਟਨ ਨੇ ਡੈਮੋਕਰੇਟ ਪਾਰਟੀ ਦੀ ਸੰਭਾਵਿਤ ਉਮੀਦਵਾਰੀ ਹਾਸਿਲ ਕਰ ਲਈ
ਬਰਨੀ ਸੈਂਡਰਜ ਦੇ ਲੜਾਈ ਨੂੰ ਖਿਚਣ ਦੇ ਐਲਾਨ ਨੇ ਡੈਮੋਕਰੇਟ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ

220px-Bernie_Sanders Hillary_Clinton_official_Secretary_of_State_portrait_crop

ਚੈਸਪੀਕ/ ਵਿਰਜੀਨੀਆ8 ਜੂਨ (ਸੁਰਿੰਦਰ ਢਿਲੋਂ) ਸੋਮਵਾਰ ਦੇਰ ਗਏ ਡੈਮੋਕਰੇਟ ਪਾਰਟੀ ਦੀ ਹਿਲਰੀ ਕਲਿੰਟਨ ਵਲੋਂ ਪਾਰਟੀ ਦੀ ਸੰਭਾਵਿਤ ਉਮੀਦਵਾਰੀ ਹਾਸਿਲ ਕਰ ਲੈਣ ਦੀ ਆਈ ਖਬਰ ਨੇ ਸਿਆਸੀ ਗਲਿਆਰਿਆ ਵਿਚ ਚਰਚਾ ਛੇੜ ਦਿਤੀ ਕੇ ਮੰਗਲਵਾਰ ਛੇ ਰਾਜਾਂ ਵਿਚ ਡੈਲੀਗੇਟਾਂ ਦੀ ਚੋਣ ਤੋਂ ਪਹਿਲਾਂ ਆਈ ਇਸ ਖਬਰ ਦਾ ਚੋਣ ਨਤੀਜੀਆਂ ਤੇ ਕੀ ਪ੍ਰਭਾਵ ਪਵੇਗਾ ?ਇਹ ਵੀ ਲਗਦਾ ਹੈ ਕੇ ਪਾਰਟੀ ਦੀ ਸਥਾਪਤੀ ਧਿਰ ਮੰਗਲਵਾਰ ਤੱਕ ਚੋਣ ਨੂੰ ਸਮੇਟਣ ਦੇ ਰੋਂਹ ਵਿਚ ਸੀ| ਪਾਰਟੀ ਦੀ ਕਨਵੈਨਸ਼ਨ ਅਗਲੇ ਮਹੀਨੇ ਫਿਲਾਡੈਲਫੀਆ ਵਿਖੇ ਹੋਣੀ ਹੈ ਜਿਥੇ ਪਾਰਟੀ ਉਮੀਦਵਾਰ ਦਾ ਨਿਰਧਾਰਤ ਰੂਪ ਵਿਚ ਐਲਾਨ ਹੁੰਦਾ ਹੈ ਤੇ ਕਿਸੇ ਵੀ ਉਮੀਦਵਾਰ ਵਲੋਂ ਨਿਰਧਾਰਤ 2383 ਡੈਲੀਗੇਟ ਪ੍ਰਾਪਤ ਨਾ ਕਰਨ ਦੀ ਸੂਰਤ ਵਿਚ ਸੁਪਰ ਡੈਲੀਗੇਟ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ |ਪਰ ਸੋਮਵਾਰ ਤੱਕ ਹਿਲਰੀ ਕਲਿੰਟਨ ਕੋਲ 1812 ਡੈਲੀਗੇਟ ਹੀ ਸਨ ਤੇ 572 ਸੁਪਰ ਡੈਲੀਗੇਟਾਂ ਨੇ ਆਪਣੀ ਵੋਟ ਹਿਲਰੀ ਕਲਿੰਟਨ ਨੂੰ ਦੇਣ ਦਾ ਐਲਾਨ ਕਰਕੇ ਬਾਜੀ ਪਲਟ ਕੇ ਰੱਖ ਦਿੱਤੀ|ਹਿਲਰੀ ਕਲਿੰਟਨ ਦੋਨੋ ਪਲੇੱਜ ਤੇ ਸੁਪਰ ਡੈਲੀਗੇਟ ਦਾ ਜੋੜ ਕਰਕੇ ਹੀ ਸੰਭਾਵਿਤ ਉਮੀਦਵਾਰ ਬਣੀ ਹੈ |ਇਸ ਕਾਰਵਾਈ ਤੇ ਬਰਨੀ ਸੈਂਡਰਜ ਦੀ ਚੋਣ ਮੁਹਿੰਮ ਵਲੋਂ ਵੀ ਇਤਰਾਜ ਕੀਤਾ ਗਿਆ ਹੈ | ਇਥੇ ਇਹ ਜਿਕਰਯੋਗ ਹੈ ਕੇ ਹਿਲਰੀ ਕਲਿੰਟਨ ਕੋਲ ਉਸ ਤੋਂ 295 ਪਲੈਜਡ਼ ਡੈਲੀਗੇਟ ਤੇ 523 ਸੁਪਰ ਡੈਲੀਗੇਟ ਜਿਆਦਾ ਸਨ |ਉਹ 29 ਚੋਣਾਂ ਜਿੱਤ ਚੁੱਕੀ ਸੀ ਤੇ ਸੈਂਡਰਜ 21 ਚੋਣਾਂ ਜਿੱਤ ਚੁੱਕਿਆ ਸੀ |ਖਬਰ ਲਿਖੇ ਜਾਣ ਤੱਕ ਕਿਸੇ ਵੀ ਉਮੀਦਵਾਰ ਕੋਲ ਪਾਰਟੀ ਦੀ ਸੰਭਾਵਿਤ ਉਮੀਦਵਾਰੀ ਲਈ ਲੋੜੀਦੇ 2383 ਪਲੇੱਜ ਡੈਲੀਗੇਟ ਨਹੀ ਸਨ ਹਿਲਰੀ ਕਲਿੰਟਨ ਕੋਲ 2140 ਪਲੇੱਜ ਡੈਲੀਗੇਟ ਤੇ 572 ਸੁਪਰ ਡੈਲੀਗੇਟ ਸਨ ਤੇ ਬਰਨੀ ਸੈਂਡਰਜ ਕੋਲ 1777 ਪਲੇੱਜ ਡੈਲੀਗੇਟ ਤੇ 47 ਸੁਪਰ ਡੈਲੀਗੇਟ ਸਨ|
ਸੁਪਰ ਮੰਗਲਵਾਰ ਦੇ ਨਤੀਜਿਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਨਵੰਬਰ 2016 ਵਿਚ ਹੋਣ ਵਾਲੀ ਚੋਣ ਦੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਕੇ ਦੋਨੋ ਮੁੱਖ ਪਾਰਟੀਆਂ ਡੈਮੋਕਰੇਟ ਤੇ ਰਿਪਬਲੀਕਨ ਪਾਰਟੀ ਦੇ ਕਰਮਵਾਰ ਹਿਲਰੀ ਕਲਿੰਟਨ ਤੇ ਡਾਨਲਡ ਟਰੰਪ ਵਿਚ ਹੀ ਮੁਕਾਬਲਾ ਹੋਵੇਗਾ |ਪਰ ਉਧਰ ਸੈਨੇਟਰ ਬਰਨੀ ਸੈਂਡਰਜ ਜੋ ਕੇ ਹਿਲਰੀ ਕਲਿੰਟਨ ਦੇ ਮੁਕਾਬਲੇ ਤੇ ਡੈਮੋਕਰੇਟ ਪਾਰਟੀ ਦੇ ਉਮੀਦਵਾਰ ਹਨ ਵਲੋਂ ਮੈਦਾਨ ਵਿਚ ਡੱਟੇ ਰਹਿਣ ਦੇ ਐਲਾਨ ਨੇ ਸਥਿਤੀ ਨੂੰ ਦਿਲਚਸਪ ਮੋੜ ਤੇ ਲਿਆ ਕੇ ਖੜਾ ਕਰ ਦਿਤਾ ਹੈ | ਬਰਨੀ ਸੈਂਡਰਜ ਨੇ ਅੱਜ ਅੱਧੀ ਰਾਤ ਦੇ ਬਾਦ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਉਨ੍ਹਾਂ ਦੀ ਅਗਲੀ ਲੜ੍ਹਾਈ ਵਾਸ਼ਿੰਗਟਨ ਡੀ ਸੀ ਦੀ ਪ੍ਰਾਇਮਰੀ ਹੈ ਤੇ ਫਿਰ ਉਥੋਂ ਸਮਾਜਿਕ,ਆਰਥਿਕ,ਨਸਲੀ ਤੇ ਵਾਤਾਵਰਣ ਨਿਆਂ ਲਈ ਫਿਲਾਡੈਲਫੀਆ਼ ਤੇ ਪੈਨਸਲਵੈਨੀਆ ਤੱਕ ਜਾਰੀ ਰਹੇਗੀ ਤੇ ਇੰਝ ਉਨ੍ਹਾਂ ਵਲੋਂ ਲੜਾਈ ਨੂੰ ਖਿਚਣ ਦੇ ਐਲਾਨ ਨੇ ਡੈਮੋਕਰੇਟ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ |ਭਾਸ਼ਣ ਕਰਦੇ ਸਮੇਂ ਬਰਨੀ ਸੈਂਡਰਜ ਵਿਚ ਅਜੇ ਵੀ ਤਬਦੀਲੀ ਲਈ਼ ਉਹ ਹੀ ਜੋਸ਼ ,ਗਰਜ ਤੇ ਉਤਸ਼ਾਹ ਸੀ ਜੋ ਹਮੇਸ਼ਾ ਚੋਣ ਮੁਹਿੰਮ ਵਿਚ ਉਸ ਦੀ ਅਵਾਜ ਵਿਚ ਰਿਹਾ ਹੈ ਤੇ ਉਸ ਦੇ ਹਮਾਇਤੀ ਵੀ ਪੂਰੇ ਜੋਸ਼ ਵਿਚ ਲੜ੍ਹਾਈ ਨੂੰ ਅਖੀਰ ਤੱਕ ਖਿਚਣ ਲਈ ਉਸ ਦੇ ਨਾਲ ਖੜ੍ਹਨ ਦੀ ਹਾਮੀ ਭਰ ਰਹੇ ਸਨ |
ਹਿਲਰੀ ਕਲਿੰਟਨ ਨੇ ਆਪਣੇ ਜੇਤੂ ਭਾਸ਼ਣ ਵਿਚ ਡੈਮੋਕਰੇਟ ਪਾਰਟੀ ਦੀ ਸੰਭਾਵਿਤ ਉਮੀਦਵਾਰ ਬਣਨ ਤੇ ਇਸ ਨੂੰ ਮਹਿਲਾਵਾਂ ਲਈ ਇਤਿਹਾਸਕ ਪਲ ਦੱਸਿਆ|ਅਮਰੀਕਾ ਦੇ 240 ਸਾਲ ਦੇ ਚੋਣ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕੇ ਇਕ ਮਹਿਲਾ ਰਾਸ਼ਟਰਪਤੀ ਦੇ ਅਹੁੱਦੇ ਦੀ ਚੋਣ ਵਿਚ ਕਿਸੇ ਪ੍ਰਮੁੱਖ ਪਾਰਟੀ ਦੀ ਉਮੀਦਵਾਰ ਹੋਵੇਗੀ | ਰਾਸਂਟਰਪਤੀ ਉਬਾਮਾ ਨੇ ਜਿੱਤ ਲਈ ਉਸ ਨੂੰ ਵਧਾਈ ਦਿੱਤੀ |
ਡੈਮੋਕਰੇਟ ਪਾਰਟੀ ਦੇ ਦੂਸਰੇ ਉਮੀਦਵਾਰ ਸੈਨੇਟਰ ਬਰਨੀ ਸੈਂਡਰਜ ਸਿਆਸੀ ਸਥਾਪਤੀ ਦੇ ਵਿਰੁਧ ਬਿਨ੍ਹਾਂ ਕਿਸੇ ਸੰਸਥਾ ਦੇ ਇੱਕਲਾ ਹੀ ਚੋਣ ਮੈਦਾਨ ਵਿਚ ਉਤਰਿਆ ਸੀ ਤੇ ਹੋਲੀ ਹੋਲੀ ਲੋਕ ਜੁੜਦੇ ਗਏ ਤੇ ਉਹ ਨਵੀਂ ਪੀੜ੍ਹੀ ਦੇ ਭਰਭੂਰ ਸਹਿਯੋਗ ਨਾਲ ਇਕ ਲੋਕ ਨਾਇਕ ਬਣ ਗਿਆ | ਅਮਰੀਕਾ ਦੇ ਸਿਆਸੀ ਚੋਣ ਇਤਿਹਾਸ ਵਿਚ ਉਸ ਨੇ ਕਿਸੇ ਕੰਪਨੀ ਜਾਂ ਅਦਾਰੇ ਤੋਂ ਚੋਣ ਫੰਡ ਨਾ ਲੈ ਕੇ ਸਮਰਥਕਾਂ ਦੇ ਪੈਸੇ ਨਾਲ ਹੀ ਚੋਣ ਪਰਚਾਰ ਕਰਕੇ ਨਵਾਂ ਇਤਿਹਾਸ ਸਿਰਜਿਆ | ਤਬਦੀਲੀ ਦੀ ਇਸ ਲਹਿਰ ਨੂੰ ਸਥਾਪਤੀ ਨੇ ਵਾਰ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਡੋਲਿਆ ਨਹੀਂ ਪਰ ਅੰਤ ਵਿਚ ਉਹ ਸਥਾਪਤੀ ਨੂੰ ਤੋੜ ਨਾ ਸਕਿਆ |
ਡੈਮੋਕਰੇਟ ਪਾਰਟੀ ਵਿਚ ਏਕਤਾ ਲਈ ਬੜ੍ਹੀ ਸ਼ਿੱਦਤ ਨਾਲ ਯਤਨ ਹੋ ਰਹੇ ਹਨ ਤੇ ਬਰਨੀ ਸੈਂਡਰਜ ਨੇ ਅਜਿਹਾ ਸੰਕੇਤ ਵੀ ਦਿੱਤਾ ਹੈ ਤੇ ਆ਼ਉਂਦੇ ਮੰਗਲਵਾਰ ਉਨ੍ਹਾਂ ਦੀ ਰਾਸ਼ਟਰਪਤੀ ਉਬਾਮਾ ਨਾਲ ਮੀਟਿੰਗ ਹੈ | ਇਥੇ ਵਰਨਣਯੋਗ ਹੈ ਕੇ ਨੋਜਵਾਨ ਵੋਟਰ ਬਰਨੀ ਸੈਂਡਰਜ ਦੇ ਹਮਾਇਤੀ ਹਨ ਤੇ ਪਾਰਟੀ ਉ਼ਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ |

Share Button

Leave a Reply

Your email address will not be published. Required fields are marked *