ਅਮਰੀਕਾ ਦੇ ਨਿਊਜਰਸੀ ਸੂਬੇ ਦੇ ਡੈਲਟਾ ਗੈਸ ਸਟੇਸ਼ਨ ਤੇ ਹੋਏ ਦਰਦਨਾਕ ਹਾਦਸੇ ਚ’ ਇਕ ਪੰਜਾਬੀ ਸਮੇਤ 3 ਵਿਅਕਤੀਆ ਦੀ ਮੌਤ

ਅਮਰੀਕਾ ਦੇ ਨਿਊਜਰਸੀ ਸੂਬੇ ਦੇ ਡੈਲਟਾ ਗੈਸ ਸਟੇਸ਼ਨ ਤੇ ਹੋਏ ਦਰਦਨਾਕ ਹਾਦਸੇ ਚ’ ਇਕ ਪੰਜਾਬੀ ਸਮੇਤ 3 ਵਿਅਕਤੀਆ ਦੀ ਮੌਤ

ਨਿਊਜਰਸੀ, 21 ਫ਼ਰਵਰੀ (ਰਾਜ ਗੋਗਨਾ)— ਬੀਤੇ ਦਿਨ ਨਿਊਜਰਸੀ ਸੂਬੇ ਦੇ ਸ਼ਹਿਰ ਵੇਨ ਦੇ ਰੂਟ 23 ਤੇ ਸਵੇਰ ਦੇ 9:00 ਵਜੇ ਦੇ ਕਰੀਬ ਡੈਲਟਾ ਨਾਮੀ ਇਕ ਗੈਸ ਸਟੇਸ਼ਨ ਤੇ ਇਕ ਦਰਦਨਾਕ ਹਾਦਸਾ ਵਾਪਰਿਆਂ ਜਿਸ ਵਿੱਚ ਇਕ 23 ਸਾਲਾ ਪੰਜਾਬੀ ਲਵਦੀਪ ਸਿੰਘ ਸਮੇਤ ਤਿੰਨ ਲੋਕਾਂ ਦੀ ਮੋਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲਵਦੀਪ ਸਿੰਘ ਡੇਢ ਸਾਲ ਪਹਿਲੇ ਅਮਰੀਕਾ ਆਇਆ ਸੀ ਇਹ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਇਕ ਅਮਰੀਕੀ ਮੂਲ ਦੇ ਨਸ਼ਈ ਕਾਰ ਡਰਾਇਵਰ ਜੈਸਨ ਵਾਦੀਰੀ (29) ਸਾਲਾ ਜੋ ਨਸ਼ੇ ਵਿੱਚ ਧੁੱਤ ਸੀ ਅਤੇ ਜੋ ਆਪਣਾ ਸੰਤੁਲਨ ਖੋਹ ਬੈਠਾ ਸੀ ਜਿਸ ਵੱਲੋਂ ਡੈਲਟਾ ਗੈਸ ਸਟੇਸ਼ਨ ਤੇ ਉਸ ਦੀ ਕਾਰ ਜਾ ਵੜੀ ਜਿਥੇ ਅਮਰੀਕੀ ਮੂਲ ਦੇ ਦੋ ਗਾਹਕ ਪਿਉ ਪੁੱਤਰ ਗੈਸ ਸਟੇਸ਼ਨ ਤੇ ਕੰਮ ਕਰਦੇ ਲਵਦੀਪ ਸਿੰਘ ਕੋਲੋ ਆਪਣੀ ਕਾਰ ’ਚ ਬੈਠੇ ਹੋਏ ਗੈਸ ਪੁਵਾ ਰਹੇ ਸਨ। ਲਵਦੀਪ ਸਿੰਘ ਜੋ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ ਗੈਸ ਭਰ ਰਿਹਾ ਸੀ ਅਚਾਨਕ ਬੜੀ ਤੇਜ਼ ਰਫ਼ਤਾਰ ਨਾਲ ਆਈ ਕਾਰ ਹੋਰ ਕਾਰਾਂ ਨਾਲ ਟਕਰਾਉਦੀ ਹੋਈ ਲਵਦੀਪ ਸਿੰਘ ਜੋ ਯਾਤਰੀ ਵਾਲੀ ਸੀਟ ਵਾਲੇ ਪਾਸੇ ਖੜਾ ਸੀ ਸਮੇਤ ਦੋ ਅਮਰੀਕਨ ਮੂਲ ਦੇ ਪਿਉ ਪੁੱਤਰ ਸਮੇਤ ਤਿੰਨ ਲੋਕਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ । ਇਸ ਤਰਾਂ ਨਸ਼ਈ ਕਾਰ ਚਾਲਕ ਨੇ 2 ਪਰਿਵਾਰਾਂ ਦੇ ਚੁਰਾਗ ਬੁਝਾ ਦਿੱਤੇ ਪੁਲਿਸ ਨੇ ਨਸ਼ਈ ਕਾਰ ਚਾਲਕ ਜੈਸਨ ਵਾਦੀਰੀ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਿਫਤਾਰ ਕਰ ਲਿਆ ਹੈ।

Share Button

Leave a Reply

Your email address will not be published. Required fields are marked *

%d bloggers like this: