ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਅਮਰੀਕਾ ਦੇ ਨਿਊਜਰਸੀ ਸੂਬੇ ਦੀ ਅਸੈਬਲੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਊਂਦੇ-ਜਾਂਗਦੇ ਹੋਣ ਦਾ ਵਿਸੇ਼ਸ਼ ਦਰਜਾ ਦੇਣਾ ਸਵਾਗਤਯੋਗ : ਸਿਮਰਨਜੀਤ  ਮਾਨ 

ਅਮਰੀਕਾ ਦੇ ਨਿਊਜਰਸੀ ਸੂਬੇ ਦੀ ਅਸੈਬਲੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਊਂਦੇ-ਜਾਂਗਦੇ ਹੋਣ ਦਾ ਵਿਸੇ਼ਸ਼ ਦਰਜਾ ਦੇਣਾ ਸਵਾਗਤਯੋਗ : ਸਿਮਰਨਜੀਤ  ਮਾਨ

ਸ. ਰਣਜੀਤ ਸਿੰਘ ਨੂੰ ਫ਼ਰਾਂਸ ਦੇ ਬੋਬਿਨੀ ਸ਼ਹਿਰ ਦਾ ਡਿਪਟੀ ਮੇਅਰ ਬਣਨ ਤੇ ਮੁਬਾਰਕਬਾਦ, ਅਮਰੀਕਾ ਚ’ ਪਾਰਟੀ ਦੇ ਕਨਵੀਨਰ ਬੂਟਾ ਸਿੰਘ ਖੜੌਦ ਦੀ ਅਗਵਾਈ ਹੇਠ ਕੰਮ ਕਰ ਰਹੀ ਸਮੁੱਚੀ ਪਾਰਟੀ ਵੀ ਵਧਾਈ ਦੇ ਪਾਤਰ ਹਨ

ਨਿਊਯਾਰਕ/ਫ਼ਤਹਿਗੜ੍ਹ ਸਾਹਿਬ 3 ਜੁਲਾਈ (  ਰਾਜ ਗੋਗਨਾ )—ਬੇਸ਼ੱਕ ਹਿੰਦੂਵਾਦੀ ਹੁਕਮਰਾਨ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ, ਮਨੁੱਖਤਾ ਪੱਖੀ ਉਦਮਾਂ ਦੀ ਬਦੌਲਤ ਸਮੁੱਚੇ ਸੰਸਾਰ ਵਿਚ ਦਿਨ-ਬ-ਦਿਨ ਵੱਧਦੀ ਜਾ ਰਹੀ ਹਰਮਨ ਪਿਆਰਤਾ ਨੂੰ ਬਰਦਾਸਤ ਨਾ ਕਰਦੇ ਹੋਏ ਕਈ ਤਰ੍ਹਾਂ ਦੀਆਂ ਸਾਜਿ਼ਸਾਂ ਤੇ ਅਮਲ ਕਰਦੇ ਆ ਰਹੇ ਹਨ ਅਤੇ ਸਿੱਖ ਕੌਮ ਦੇ ਉਦਮਾਂ ਨੂੰ ਪ੍ਰਫੁੱਲਿਤ ਹੋਣ ਤੋਂ ਆਪਣੇ ਮੀਡੀਏ ਵਿਚ ਪ੍ਰਕਾਸਿ਼ਤ ਕਰਨ ਤੋਂ ਮੂੰਹ ਮੋੜਦੇ ਆ ਰਹੇ ਹਨ । ਪਰ ਸਿੱਖ ਕੌਮ ਦੇ ਬਿਨ੍ਹਾਂ ਕਿਸੇ ਸਵਾਰਥ ਤੋਂ ਕੀਤੇ ਜਾਣ ਵਾਲੇ ਉਦਮਾਂ ਦੀ ਬਦੌਲਤ ਸਮੁੱਚੇ ਸੰਸਾਰ ਵਿਚ ਅੱਜ ਸਤਿਕਾਰ ਵਿਚ ਭਾਰੀ ਵਾਧਾ ਹੋਇਆ ਹੈ । ਇਹੀ ਵਜਹ ਹੈ ਕਿ ਜਿਥੇ ਬਾਹਰਲੇ ਮੁਲਕਾਂ ਵਿਚ ਸਿੱਖ ਵੱਡੇ ਅਹੁਦਿਆ ਉਤੇ ਬਿਰਾਜਮਾਨ ਹੋ ਰਹੇ ਹਨ, ਉਥੇ ਉਨ੍ਹਾਂ ਦੇ ਈਸਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਬਾਹਰਲੀਆ ਹਕੂਮਤਾਂ ਅਤੇ ਉਥੋਂ ਦੇ ਨਿਵਾਸੀ ਸੱਚ ਨੂੰ ਪ੍ਰਵਾਨ ਕਰਨ ਲਈ ਮਜਬੂਰ ਹੋਏ ਹਨ । ਬੀਤੇ ਦਿਨੀਂ ਅਮਰੀਕਾ ਦੇ ਨਿਊਜਰਸੀ ਸਟੇਟ ਦੀ ਅਸੈਬਲੀ ਨੇ ਸਿੱਖ ਕੌਮ ਦੇ ਉਦਮਾਂ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਾਨੂੰਨੀ ਤੌਰ ਤੇ ਇੰਡੀਆਂ ਦੀ ਸੁਪਰੀਮ ਕੋਰਟ ਦੀ ਤਰ੍ਹਾਂ ਜਿਊਂਦੇ-ਜਾਂਗਦੇ ਹੋਣ ਦਾ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ ਹੈ ।
ਇਸ ਉਦਮ ਵਿਚ ਸ. ਬੂਟਾ ਸਿੰਘ ਖੜੌਦ ਕੰਨਵੀਨਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਜੋ ਯਤਨ ਕੀਤੇ ਗਏ ਹਨ, ਉਸਦਾ ਬੂਰ ਪਿਆ ਹੈ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਨਿਊਜਰਸੀ ਸਟੇਟ ਦੀ ਅਸੈਬਲੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਉਥੇ ਅਮਰੀਕਾ ਦੀ ਸ. ਬੂਟਾ ਸਿੰਘ ਖੜੌਦ ਦੀ ਅਗਵਾਈ ਹੇਠ ਕੰਮ ਕਰ ਰਹੀ ਸਮੁੱਚੀ ਟੀਮ ਦਾ ਵੀ ਅਸੀਂ ਉਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਬਾਹਰਲੇ ਮੁਲਕਾਂ ਦੀਆਂ ਟੀਮਾਂ ਇਸੇ ਤਰ੍ਹਾਂ ਬਾਦਲੀਲ ਢੰਗ ਨਾਲ ਆਪਣੀ ਜਿ਼ੰਮੇਵਾਰੀਆ ਨਿਭਾਉਦੇ ਹੋਏ ਉਨ੍ਹਾਂ ਦੀਆਂ ਪਾਰਲੀਮੈਂਟ ਅਤੇ ਅਸੈਬਲੀਆ ਵਿਚ ਮਜਬੂਤੀ ਨਾਲ ਲਾਬਿੰਗ ਪੈਦਾ ਕਰਕੇ ਸਿੱਖ ਕੌਮ ਦੇ ਬਿਨ੍ਹਾਂ ਤੇ ਜੋ ਜਮਹੂਰੀਅਤ ਢੰਗ ਨਾਲ ਖ਼ਾਲਿਸਤਾਨ ਸਟੇਟ ਬਣਾਉਣ ਲਈ ਯਤਨ ਆਰੰਭੇ ਹੋਏ ਹਨ, ਉਸ ਲਈ ਵੀ ਉਹ ਆਪਣੀਆ ਜਿ਼ੰਮੇਵਾਰੀਆ ਆਉਣ ਵਾਲੇ ਸਮੇਂ ਵਿਚ ਪੂਰਨ ਕਰਨਗੇ ।ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋ ਜਾਰੀ ਲਿਖਤੀ ਬਿਆਨ ਰਾਹੀਂ ਪ੍ਰਗਟਾਏ ਉਹਨਾਂ ਅਮਰੀਕਾ ਦੀ ਨਿਊਜਰਸੀ ਸਟੇਟ ਦੀ ਅਸੈਬਲੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਾਨੂੰਨੀ ਤੌਰ ਤੇ ਵਿਸ਼ੇਸ਼ ਦਰਜਾ ਦੇਣ ਦੇ ਉਦਮਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਅਮਰੀਕਾ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਵਿਸ਼ੇਸ਼ ਤੌਰ ਤੇ ਸ. ਬੂਟਾ ਸਿੰਘ ਖੜੌਦ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ ।
ਸ. ਮਾਨ ਨੇ ਇਸੇ ਤਰ੍ਹਾਂ ਸਾਡੀ ਫ਼ਰਾਂਸ ਅਤੇ ਯੂਰਪ ਦੇ ਪ੍ਰਧਾਨ ਸ. ਚੈਨ ਸਿੰਘ ਦੇ ਸਪੁੱਤਰ ਸ. ਰਣਜੀਤ ਸਿੰਘ ਵੱਲੌਂ ਬੋਬਿਨੀ ਸ਼ਹਿਰ ਦੇ ਡਿਪਟੀ ਮੇਅਰ ਨਿਯੁਕਤ ਹੋਣ ਤੇ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜਿਵੇਂ ਅਮਰੀਕਾ, ਬਰਤਾਨੀਆ, ਫ਼ਰਾਂਸ, ਕੈਨੇਡਾ ਅਤੇ ਹੋਰ ਯੂਰਪਿੰਨ ਮੁਲਕਾਂ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਖ਼ਾਲਿਸਤਾਨ ਸਟੇਟ ਦੇ ਅਰਥ ਭਰਪੂਰ ਸੰਦੇਸ਼ ਉਥੋਂ ਦੇ ਹੁਕਮਰਾਨਾਂ ਤੇ ਨਿਵਾਸੀਆ ਵਿਚ ਮਜਬੂਤੀ ਨਾਲ ਪਹੁੰਚ ਰਹੇ ਹਨ ਅਤੇ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਵਿਚ ਸਿੱਖ ਕੈਬਨਿਟ ਵਜ਼ੀਰ, ਮੇਅਰ, ਮਿਲਟਰੀ ਵਿਚ ਉੱਚ ਪਦਵੀਆਂ ਤੇ ਸਿਵਲ ਸਰਵਿਸ ਵਿਚ ਉੱਚ ਅਹੁਦੇ ਪ੍ਰਾਪਤ ਕਰ ਰਹੇ ਹਨ, ਇਸ ਵਿਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ਵਿਚ ਸਾਡੇ ਬਾਹਰਲੇ ਮੁਲਕਾਂ ਵਿਚ ਖ਼ਾਲਿਸਤਾਨ ਸਟੇਟ ਲਈ ਸੰਜ਼ੀਦਗੀ ਨਾਲ ਕੰਮ ਕਰਨ ਵਾਲੀਆ ਸਖਸ਼ੀਅਤਾਂ ਦੀ ਬਦੌਲਤ ਉਨ੍ਹਾਂ ਮੁਲਕਾਂ ਵਿਚ ਸਾਡੀ ਅੱਛੀ ਲਾਬਿੰਗ ਉਤਪੰਨ ਹੋਵੇਗੀ ਅਤੇ ਜਲਦੀ ਹੀ ਅਸੀਂ ਦੁਨੀਆਂ ਦੇ ਨਕਸੇ ਉਤੇ ਖ਼ਾਲਿਸਤਾਨ ਸਟੇਟ ਉਕਰਿਆ ਦੇਖਕੇ ਫਖ਼ਰ ਮਹਿਸੂਸ ਕਰਾਂਗੇ ਅਤੇ ਇਸ ਸਟੇਟ ਵਿਚ ਅਜਿਹਾ ਰਾਜ ਪ੍ਰਬੰਧ ਦੇਵਾਂਗੇ ਜਿਸ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਨਾ ਤਾਂ ਕੋਈ ਵਿਤਕਰਾ ਹੋਵੇਗਾ ਅਤੇ ਨਾ ਹੀ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਪੈਦਾ ਹੋਣ ਦਿੱਤੀ ਜਾਵੇਗੀ, ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ ਦੇ ਨਾਲ-ਨਾਲ ਇਨਸਾਫ਼ ਦਾ ਰਾਜ ਕਾਇਮ ਕਰਦੇ ਹੋਏ ਹਰ ਨਿਵਾਸੀ ਨੂੰ ਕੁੱਲੀ, ਜੁੱਲੀ, ਗੁੱਲੀ ਪ੍ਰਦਾਨ ਕਰਨ ਦਾ ਪ੍ਰਬੰਧ ਖ਼ਾਲਿਸਤਾਨ ਸਟੇਟ ਦਾ ਹੋਵੇਗਾ ।
......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: